Promoters and Developers Association : ਪ੍ਰਮੋਟਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ ਦਾ ਗਠਨ, ਸ਼ਿਵ ਪਵਾਰ ਪ੍ਰਧਾਨ ਨਿਯੁਕਤ

0
155
Promoters and Developers Association
ਪ੍ਰਮੋਟਰ ਅਤੇ ਡਿਵੈਲਪਰ ਐਸੋਸੀਏਸ਼ਨ ਦੇ ਮੈਂਬਰ ਮੀਟਿੰਗ ਦੌਰਾਨ।

India News (ਇੰਡੀਆ ਨਿਊਜ਼), Promoters and Developers Association, ਚੰਡੀਗੜ੍ਹ : ਅੰਬਾਲਾ-ਚੰਡੀਗੜ੍ਹ ਰੋਡ ਤੇ ਨਵੇਂ ਬਣੇ ਹੋਟਲ ਵਿਖੇ ਪ੍ਰਮੋਟਰਾਂ ਅਤੇ ਡਿਵੈਲਪਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ ਜ਼ੀਰਕਪੁਰ ਦੇ ਗਠਨ ਲਈ ਚੀਫ ਪੈਟਰਨ ਪਵਨ ਬਾਂਸਲ ਅਤੇ ਚੇਅਰਮੈਨ ਪਵਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਇਲਾਕੇ ਦੇ ਬਿਲਡਰ, ਡਿਵੈਲਪਰ ਅਤੇ ਪ੍ਰਾਪਰਟੀ ਕਾਰੋਬਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਪ੍ਰਸਿੱਧ ਪ੍ਰਾਪਰਟੀ ਕਾਰੋਬਾਰੀ ਸ਼ਿਵ ਪਵਾਰ ਨੂੰ ਸਰਬਸੰਮਤੀ ਨਾਲ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ ਜ਼ੀਰਕਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ

ਸ਼ਿਵ ਪਵਾਰ ਪਿਛਲੇ ਕਈ ਸਾਲਾਂ ਤੋਂ ਇਸ ਕਾਰੋਬਾਰ ਨਾਲ ਸਫਲਤਾਪੂਰਵਕ ਜੁੜੇ ਹੋਏ ਹਨ। ਇਸ ਲਈ ਸਾਰਿਆਂ ਨੇ ਉਨ੍ਹਾਂ ਨੂੰ ਮੁਖੀ ਵਜੋਂ ਚੁਣਿਆ ਹੈ। ਇਸ ਤੋਂ ਇਲਾਵਾ ਦਵਿੰਦਰ ਸਿੰਘ ਬਰਾੜ ਨੂੰ ਮੀਤ ਪ੍ਰਧਾਨ, ਪਵਨ ਕੁਮਾਰ ਸ਼ਰਮਾ ਨੂੰ ਜਰਨਲ ਸਕੱਤਰ, ਰਾਹੁਲ ਜੈਨ ਨੂੰ ਸਲਾਹਕਾਰ ਅਤੇ ਕ੍ਰਿਸ਼ਨ ਪਾਲ ਸ਼ਰਮਾ ਨੂੰ ਸਕੱਤਰ/ ਬੁਲਾਰੇ ਵਜੋਂ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਵਧਾਈ ਦਿੱਤੀ।

ਆਪਣੀਆਂ ਸਮੱਸਿਆਵਾਂ ਨੂੰ ਉਠਾਉਣਗੇ

ਇਸ ਮੌਕੇ ਸਾਰੇ ਪ੍ਰਾਪਰਟੀ ਵਪਾਰੀਆਂ ਨੇ ਪ੍ਰਮੋਟਰਜ਼ ਐਂਡ ਡਿਵੈਲਪਰਜ਼ ਐਸੋਸੀਏਸ਼ਨ (Promoters and Developers Association) ਦੇ ਗਠਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜਦਕਿ ਉਨ੍ਹਾਂ ਸਾਰਿਆਂ ਨੇ ਕਿਹਾ ਕਿ ਉਹ ਇਸ ਪਲੇਟਫਾਰਮ ਰਾਹੀਂ ਆਪਣੀਆਂ ਸਮੱਸਿਆਵਾਂ ਨੂੰ ਉਠਾਉਣਗੇ। ਅੰਤ ਵਿੱਚ ਪ੍ਰਧਾਨ ਸ਼ਿਵ ਪਵਾਰ ਸਮੇਤ ਸਾਰੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਪ੍ਰਾਪਰਟੀ ਕਾਰੋਬਾਰੀਆਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

ਇਹ ਵੀ ਪੜ੍ਹੋ :Police Post Mubarakpur : ਕੜਾਕੇ ਦੀ ਸਰਦੀ ਵਿੱਚ ਪੁਲਿਸ ਚੌਕੀ ਮੁਬਾਰਕਪੁਰ ਵਿਖੇ 159 ਵਿਅਕਤੀਆਂ ਨੇ ਖੂਨਦਾਨ ਕੀਤਾ

 

SHARE