ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨਾ Protest For Demands

0
228
Protest For Demands

Protest For Demands

ਪੰਚਾਇਤ ਸਮਿਤੀਆਂ / ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਵਲੋਂ ਅਫ਼ਸਰਸ਼ਾਹੀ ਅਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ

* ਪੈਂਸ਼ਨਰਾਂ ਦੀ ਆਰਥਿਕ, ਸ਼ਰੀਰਕ ਤੇ ਸਮਾਜਿਕ ਹਾਲਤ ਤਰਸਯੋਗ ਬਣੀ
* ਮਾਨ ਸਰਕਾਰ ਦੀ ਸਥਾਪਤੀ ਹੋਣ ਤੇ ਬਹੁਤ ਆਸਾਂ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੁਹਾਲੀ)
ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ (ਵਿਕਾਸ ਭਵਨ) ਵਿਖੇ ਜਥੇਬੰਦੀ ਦੇ ਅਹੁਦੇਦਾਰਾਂ ਦੀ ਅਗਵਾਈ ਵਿੱਚ ਧਰਨਾ ਦਿੱਤਾ ਗਿਆ, ਜਿਸ ਵਿੱਚ ਪੰਜਾਬ ਦੇ ਹਰ ਹਿੱਸੇ ਤੋ ਪੰਚਾਇਤ ਸਮਿਤੀਆਂ/ਜਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨੇ ਹਿੱਸਾ ਲੈਦੇਂ ਹੋਏ ਵਿਭਾਗ ਦੀ ਸਬੰਧਤ ਅਫ਼ਸਰਸ਼ਾਹੀ ਅਤੇ ਪੰਜਾਬ ਸਰਕਾਰ ਦਾ ਜ਼ੋਰਦਾਰ ਪਿਟ ਸਿਆਪਾ ਕੀਤਾ।

ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਪੰਚਾਇਤ ਸਮਿਤੀਆਂ/ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਾਂ ਨਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੇ ਵਿਤਕਰੇ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ,ਜਿਸਦੀ ਮਿਸਾਲ ਪੰਜ ਮਹੀਨਿਆਂ ਤੋਂ ਪੈਂਸ਼ਨ ਨਾ ਦੇਣਾ ਹੈ। ਲਗਾਤਾਰ ਪੰਜ ਮਹੀਨਿਆਂ ਤੋਂ ਪੈਂਸ਼ਨ ਨਾ ਦੇਣ ਤੋਂ ਇਲਾਵਾ ਬੁਢਾਪਾ ਭੱਤਾ,ਐਲ ਟੀ ਸੀ,ਨਿਯੁਕਤੀ ਦੀ ਮਿਤੀ ਤੋਂ ਪੈਂਸ਼ਨ ਨਾ ਦੇਣਾ,ਪੈਂਸ਼ਨ ਲਾਉਣ ਲਈ ਸਮਾਂ ਸੀਮਾਂ ਤਹਿ ਨਾ ਕਰਨਾ,ਪੇ ਗਰੇਡ ਰੀਵਾਈਜ ਦੇ ਬਕਾਏ ਦੇਣ ਵਿੱਚ ਦੇਰੀ ਕਰਨਾ, ਛੇਵੇਂ ਪੈ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨਾ ਆਦਿ ਵਿਤਕਰੇ ਕੀਤੇ ਜਾ ਰਹੇ ਹਨ।

ਵਿਭਾਗ ਦੇ ਸਬੰਧਤ ਅਧਿਕਾਰੀਆਂ ਦਾ ਕਹਿਣਾ ਸੀ ਕਿ ਫੰਡਾਂ ਦੀ ਘਾਟ ਕਾਰਨ ਪੈਂਸ਼ਨ ਦੇਣ ਵਿੱਚ ਦੇਰੀ ਹੋ ਰਹੀ ਹੈ ਪਰ ਹੁਣ ਇੱਕ ਮਹੀਨੇ ਤੋਂ ਵਿਭਾਗ ਕੋਲ ਫੰਡ ਦੀ ਕੋਈ ਘਾਟ ਨਹੀਂ ਹੈ। Protest For Demands

ਵਿਭਾਗ ਦੇ ਮੰਤਰੀ ਨੂੰ ਮਿਲੇ

Protest For Demands

ਵਿਭਾਗ ਵੱਲੋਂ ਇਸ ਤਰ੍ਹਾਂ ਦੀ ਵਿਤਕਰਾ ਨੀਤੀ ਦੇ ਚਲਦਿਆਂ ਹੀ ਇਨ੍ਹਾਂ ਪੈਂਸ਼ਨਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਅਪੈ੍ਰਲ ਅਤੇ ਜੁਲਾਈ ਮਹੀਨਿਆਂ ਵਿੱਚ ਪੰਜਾਬ ਭਵਨ, ਵਿਕਾਸ ਭਵਨ ਵਿਖੇ ਦੋ ਵਾਰ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲ ਕੇ ਪੈਂਸ਼ਨਰਾਂ ਦੀਆਂ ਸਮਸਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਚੁਕੀ ਹੈ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਲਗਦਾ ਇੰਝ ਹੈ ਕਿ ਜਾਂ ਤਾਂ ਮੰਤਰੀ ਜੀ ਨੇ ਇਹਨਾਂ ਪੈਂਸ਼ਨਰਾਂ ਬਾਰੇ ਅਫ਼ਸਰਸ਼ਾਹੀ ਨੂੰ ਕੋਈ ਦਿਸ਼ਾ ਨਿਰਦੇਸ਼ ਦਿੱਤੇ ਹੀ ਨਹੀਂ ਹਨ,ਜੇ ਦਿੱਤੇ ਹਨ ਤਾਂ ਅਧਿਕਾਰੀ ਮੰਤਰੀ ਜੀ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੇ ਹਨ।

ਪੰਚਾਇਤ ਰਾਜ ਦੇ ਪੈਂਸ਼ਨਰ ਪੰਜਾਬ ਵਿੱਚ ਮਾਨ ਸਰਕਾਰ ਦੀ ਸਥਾਪਤੀ ਹੋਣ ਤੇ ਬਹੁਤ ਆਸਾਂ ਲਾਈ ਬੈਠੇ ਸਨ ਕਿ ਹੁਣ ਉਹਨਾਂ ਦੀਆਂ ਮੰਗਾਂ ਨੂੰ ਬੂਰ ਪੈ ਜਾਵੇਗਾ ਪਰ ਜਿਉਂ ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਉਵੇਂ ਉਵੇਂ ਹੀ ਪੈਂਸ਼ਨਰਾਂ ਦੀਆਂ ਆਸ਼ਾਵਾਂ ਵੀ ਪੇਤਲੀਆਂ ਪੈਣ ਲੱਗੀਆਂ ਹਨ। ਪੰਜ ਮਹੀਨਿਆਂ ਤੋਂ ਪੈਂਸ਼ਨ ਨਾ ਮਿਲਣ ਕਾਰਨ ਇਨਾਂ ਪੈਂਸ਼ਨਰਾਂ ਦੀ ਆਰਥਿਕ, ਸ਼ਰੀਰਕ ਤੇ ਸਮਾਜਿਕ ਹਾਲਤ ਤਰਸਯੋਗ ਬਣੀ ਹੋਈ ਹੈ। Protest For Demands

ਆਗੂਆਂ ਨੇ ਸੰਬੋਧਨ ਕੀਤਾ

ਧਰਨੇ ਨੂੰ ਗੁਰਮੀਤ ਸਿੰਘ ਭਾਖਰਪੁਰ ਜਨਰਲ ਸਕੱਤਰ,ਕੁਲਵੰਤ ਕੌਰ ਬਾਠ ਸੀਨੀਅਰ ਮੀਤ ਪ੍ਰਧਾਨ,ਜਗੀਰ ਸਿੰਘ ਢਿੱਲੋਂ ਸਕੱਤਰ ,ਹਰਬੰਸ ਸਿੰਘ,ਸੁਭਾਸ਼ ਮੋਦੀ,ਮਾਨ ਸਿੰਘ,ਨਰਿੰਦਰ ਸਿੰਘ,ਹਰਭਗਵਾਨ,ਹਰਭਜਨ ਸਿੰਘ,ਮਹਿੰਦਰ ਸਿੰਘ,ਦਿਆਲ ਸਿੰਘ,ਜੋਗਿੰਦਰ ਸਿੰਘ, ਗੁਰਮੇਲ ਸਿੰਘ,ਬਲਦੇਵ ਸਿੰਘ,ਚਾਨਣ ਰਾਮ,ਪ੍ਰਕਾਸ਼ ਚੰਦ ਤੇ ਸਤਪਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ। Protest For Demands

Also Read :ਗੋਬਿੰਦ ਸਾਗਰ ਝੀਲ ਹਾਦਸਾ:ਬਨੂੜ ‘ਚ ਇਕੱਠੇ ਸੱਤ ਲਾਸ਼ਾਂ ਅਗਨ ਭੇਟ Gobind Sagar Lake Accident

Also Read :ਜੈਨ ਸਥਾਨਕ ਬਨੂੜ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ SS Jain Sabha Banur

Connect With Us : Twitter Facebook

 

SHARE