ਮਹਿੰਗਾਈ ਦੇ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ, ਨਵਜੋਤ ਸਿੱਧੂ ਹਾਥੀ ਤੇ ਹੋਏ ਸਵਾਰ

0
277
Protests against inflation in Patiala
Protests against inflation in Patiala

ਦਿਨੇਸ਼ ਮੌਦਗਿਲ, ਲੁਧਿਆਣਾ/ਪਟਿਆਲਾ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਪਟਿਆਲਾ ‘ਚ ਹਾਥੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨ 90% ਪੰਜਾਬੀਆਂ ਅਤੇ ਭਾਰਤੀਆਂ ਦੀ ਇਜਤ ਦੀ ਰੋਟੀ ਲਈ ਲੜਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਮਹਿੰਗਾਈ ਕਾਰਨ ਅੱਜ ਆਮ ਆਦਮੀ ਦਾ ਬਜਟ ਪੂਰੀ ਤਰ੍ਹਾਂ ਨਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ, ਖਾਣ-ਪੀਣ ਦੀਆਂ ਵਸਤੂਆਂ, ਪੈਟਰੋਲ, ਡੀਜ਼ਲ, ਉਸਾਰੀ ਆਦਿ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਪਰ ਮਜ਼ਦੂਰ ਦੀ ਦਿਹਾੜੀ ਸਿਰਫ਼ ਢਾਈ ਸੌ ਰੁਪਏ ਹੈ, ਜਿਸ ਦੀ ਇਸ ਮਹਿੰਗਾਈ ਵਿੱਚ ਕੀਮਤ ਸਿਰਫ਼ 100 ਰੁਪਏ ਦੇ ਬਰਾਬਰ ਹੈ |

ਆਮ ਆਦਮੀ ਦਾ ਬਜਟ ਪੂਰੀ ਤਰ੍ਹਾਂ ਗੜਬੜਾ ਗਿਆ

ਉਨ੍ਹਾਂ ਕਿਹਾ ਕਿ ਜਿਸ ਦੀ ਤਨਖਾਹ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ, ਇਸ ਮਹਿੰਗਾਈ ਵਿੱਚ ਉਸ 10 ਹਜ਼ਾਰ ਰੁਪਏ ਦੀ ਕੀਮਤ ਸਿਰਫ਼ 3 ਹਜ਼ਾਰ ਰੁਪਏ ਰਹਿ ਜਾਂਦੀ ਹੈ। ਅੱਜ ਦਾਲ ਰੋਟੀ ਇੰਨੀ ਮਹਿੰਗੀ ਹੋ ਗਈ ਹੈ ਕਿ ਇਸ ਦਾ ਕੁਝ ਫੀਸਦੀ ਅਮੀਰਾਂ ‘ਤੇ ਕੋਈ ਅਸਰ ਨਹੀਂ ਪੈਂਦਾ ਪਰ ਆਮ ਆਦਮੀ ਦਾ ਬਜਟ ਪੂਰੀ ਤਰ੍ਹਾਂ ਹਫੜਾ-ਦਫੜੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਇਹ ਹੈ ਕਿ ਜੀਐਸਟੀ ਦੀਆਂ ਆਮ ਵਸਤੂਆਂ ’ਤੇ ਟੈਕਸ ਲਾਉਣ ਦੀ ਲੋੜ ਨਹੀਂ ਹੈ। ਸੂਬਾ ਸਰਕਾਰ ਵੀ ਇਸ ਨੂੰ ਘਟਾ ਸਕਦੀ ਹੈ, ਪਰ ਪੰਜਾਬ ਸਰਕਾਰ ਕਰਜ਼ਾ ਲੈ ਰਹੀ ਹੈ, ਇਸ ਲਈ ਉਹ ਕੁਝ ਨਹੀਂ ਘਟਾ ਸਕਦੀ।

90% ਲੋਕਾਂ ਲਈ ਆਵਾਜ਼ ਉਠਾ ਰਿਹਾ ਹਾਂ: ਸਿੱਧੂ

ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ ਅਤੇ ਗਰੀਬ ਮਜ਼ਦੂਰਾਂ ਦੀ ਗੱਲ ਕਰਦੇ ਹਨ ਅਤੇ ਇਹ ਪ੍ਰਦਰਸ਼ਨ ਖਾਸ ਕਰਕੇ ਮੱਧ ਵਰਗ ਪਰਿਵਾਰ ਲਈ ਹੈ, ਕਿਉਂਕਿ ਮੈਂ 90% ਲੋਕਾਂ ਲਈ ਆਵਾਜ਼ ਉਠਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਤੇਲ, ਪੈਟਰੋਲ, ਡੀਜ਼ਲ, ਦਾਲਾਂ, ਖਾਣ-ਪੀਣ ਦੀਆਂ ਵਸਤੂਆਂ ਜਿੱਥੇ ਮਹਿੰਗਾਈ ਦੀ ਮਾਰ ਹੇਠ ਹਨ, ਉਹੀ ਸਿਲੰਡਰ 1000 ਰੁਪਏ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ਨੂੰ ਠੱਲ੍ਹ ਪਾ ਕੇ ਰੇਟ ਘਟਾਏ ਜਾਣ ਤਾਂ ਜੋ ਆਮ ਆਦਮੀ ਆਰਾਮ ਨਾਲ ਰੋਟੀ ਖਾ ਸਕੇ। ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਬਿਜਲੀ ਦੇ ਮੁੱਦੇ ਅਤੇ ਔਰਤਾਂ ਨੂੰ ਦਿੱਤੇ 1000 ਰੁਪਏ ਦੇ ਵਾਅਦੇ ‘ਤੇ ਵੀ ਸਵਾਲ ਉਠਾਏ।

ਇਹ ਵੀ ਪੜੋ : ਆਈਐਸਆਈ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਦੋ ਕਾਬੂ

ਸਾਡੇ ਨਾਲ ਜੁੜੋ : Twitter Facebook youtube

SHARE