ਲੋੜਵੰਦ ਵਿਅਕਤੀਆਂ ਨੂੰ ਟਰਾਈ ਸਾਈਕਲ, ਸੁਣਨ ਵਾਲੀਆਂ ਮਸ਼ੀਨਾਂ ਅਤੇ ਬਨਾਵਟੀ ਅੰਗ ਦਿੱਤੇ Provided tricycles hearing aids and prostheses
- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਵਿਖੇ ਲੋੜਵੰਦ ਅਪੰਗ ਵਿਅਕਤੀਆਂ ਦੀ ਸਹਾਇਤਾਂ ਲਈ ਟਰਾਈ ਸਾਈਕਲ, ਸੁਣਨ ਵਾਲੀਆਂ ਮਸ਼ੀਨਾਂ ਅਤੇ ਬਨਾਵਟੀ ਅੰਗ ਦਿੱਤੇ
- ਕਿਹਾ ! ਸਮਾਜ ਸੇਵੀ ਸੰਸਥਾ, ਗੁਰੂ ਨਾਨਕ ਚੈਰੀਟੇਬਲ ਟਰੱਸਟ ਬਹੁਤ ਲੰਮੇ ਸਮੇਂ ਤੋਂ ਸਿਹਤ ਅਤੇ ਵਿੱਦਿਆ ਸਬੰਧੀ ਖੇਤਰਾਂ ਵਿੱਚ ਕਾਰਜਸ਼ੀਲ ਭੂਮਿਕਾ ਨਿਭਾਅ ਰਹੀ ਹੈ
ਦਿਨੇਸ਼ ਮੌਦਗਿਲ ਲੁਧਿਆਣਾ
ਅੱਜ ਗੁਰਮਤਿ ਭਵਨ ਮੁੱਲਾਂਪੁਰ ਦਾਖਾ ਵਿਖੇ ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਕੈਬਨਿਟ ਮੰਤਰੀ ਪੰਜਾਬ ਨੇ ਸਮਾਜ ਸੇਵੀ ਸੰਸਥਾ, ਗੁਰੂ ਨਾਨਕ ਚੈਰੀਟੇਬਲ ਟਰੱਸਟ, ਗੁਰਮਤਿ ਭਵਨ ਮੰਡੀ ਮੁੱਲਾਂਪੁਰ ਦੇ ਸੱਦੇ ‘ਤੇ ਲੋੜਵੰਦ ਅਪੰਗ ਵਿਅਕਤੀਆਂ ਦੀ ਸਹਾਇਤਾਂ ਲਈ 25 ਟਰਾਈ ਸਾਈਕਲ, 60 ਕੰਨਾਂ ਵਾਲੀਆਂ ਸੁਣਨ ਵਾਲੀਆਂ ਮਸ਼ੀਨਾਂ ਅਤੇ 85 ਅਜਿਹੇ ਅੰਗਹੀਣ ਵਿਅਕਤੀਆਂ ਨੂੰ ਬਨਾਵਟੀ ਅੰਗ ਜਿਵੇਂ ਨਕਲੀ ਬਾਹਾਂ ਅਤੇ ਲੱਤਾਂ ਆਦਿ ਦਿੱਤੇ ਗਏ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੇ.ਐਨ.ਐਸ. ਕੰਗ ਅਤੇ ਅਮਨਦੀਪ ਸਿੰਘ ਮੋਹੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹ ਸੰਸਥਾ ਜੋ ਕਿ ਬਹੁਤ ਲੰਮੇ ਸਮੇਂ ਤੋਂ ਸਿਹਤ ਅਤੇ ਵਿੱਦਿਆ ਸਬੰਧੀ ਖੇਤਰਾਂ ਵਿੱਚ ਕਾਰਜਸ਼ੀਲ ਭੂਮਿਕਾ ਨਿਭਾਅ ਰਹੀ ਹੈ ਅਤੇ ਬਹੁਤ ਸਾਰੇ ਸਮਾਜ ਸੇਵੀ ਕਾਰਜ ਕਰਦੀ ਹੈ ਜਿਵੇਂ ਕਿ ਅੱਖਾਂ ਦੇ ਫਰੀ ਕੈਂਪ, ਅਪੰਗ ਸਹਾਇਤਾ ਫਰੀ ਕੈਂਪ, ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਝੁੱਗੀ ਝੌਂਪੜੀ ਵਾਲੇ ਬੱਚਿਆਂ ਲਈ ਫਰੀ ਸਕੂਲ, ਲੋੜਵੰਦ ਬੱਚੀਆਂ ਲਈ ਸਿਲਾਈ ਸੈਂਟਰ, ਕੰਪਿਊਟਰ ਸਿਖਲਾਈ ਸੈਂਟਰ, ਫਰੀ ਡਿਸਪੈਂਸਰੀ ਆਦਿ ਮਹੱਤਵਪੂਰਨ ਕੰਮ ਕਰਦੀ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਲੋੜਵੰਦ ਅੰਗਹੀਣ ਵਿਅਕਤੀਆਂ ਦੀ ਸਹਾਇਤਾ ਦੇ ਨਾਲ-ਨਾਲ ਉਨ੍ਹਾਂ ਵਿੱਚ ਪਿਆਰ ਦੀ ਭਾਵਨਾ ਕਰੀਏ ਜਿਸ ਨਾਲ ਉਨ੍ਹਾਂ ਨੂੰ ਸਮਾਜ ਵਿੱਚ ਰਹਿੰਦੇ ਹੋਏ ਹੀਣ ਭਾਵਨਾ ਪੈਦਾ ਨਾ ਹੋਵੇ ਅਤੇ ਉਹ ਵੀ ਹਰ ਆਮ ਵਿਅਕਤੀ ਵਾਂਗ ਆਪਣਾ ਜੀਵਨ ਖੁਸ਼ੀ ਅਤੇ ਤੰਦਰੁਸਤ ਰਹਿ ਕੇ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਸਮਾਜਿਕ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਜਿਸ ਕਰਕੇ ਉਨ੍ਹਾਂ ਨੂੰ ਇੱਥੇ ਪਹੁੰਚ ਕੇ ਮਿਲ ਕੇ ਮਾਣ ਮਹਿਸੂਸ ਹੋ ਰਿਹਾ ਹੈ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਹ ਪੇਸ਼ੇ ਤੌਂ ਡਾਕਟਰ ਹੋਣ ਕਰਕੇ ਉਹ ਆਪਣੇ ਕਿੱਤੇ ਨਾਲ ਸਬੰਧਤ ਇਸ ਜਗ੍ਹਾਂ ‘ਤੇ ਪਹੁੰਚ ਕੇ ਖੁਸ਼ੀ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਗੁਰਮਤਿ ਭਵਨ ਵਿਖੇ ਵੱਖ-ਵੱਖ ਤਰ੍ਹਾਂ ਦੇ ਸ਼ੁਰੂ ਕੀਤੇ ਨਵੇਂ ਕੰਮਾਂ ਦਾ ਦੌਰਾ ਕੀਤਾ ਅਤੇ ਗੁਰਮਤਿ ਭਵਨ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਲੋੜਵੰਦ ਬੱਚੀਆਂ ਲਈ ਸਿਲਾਈ ਸੈਂਟਰ, ਕੰਪਿਊਟਰ ਸਿਖਲਾਈ ਸੈਂਟਰ ਅਤੇ ਫਰੀ ਡਿਸਪੈਂਸਰੀ ਆਦਿ ਦਾ ਦੌਰਾ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਸਮੇਂ ਸਮੇਂ ‘ਤੇ ਅਪੰਗ ਸਹਾਇਤਾ ਫਰੀ ਕੈਂਪ ਲਗਾਏ ਜਾਂਦੇ ਹਨ ਅਤੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਹੈ। ਗੁਰੂ ਨਾਨਕ ਚੈਰੀਟੇਬਲ ਟਰੱਸਟ ਅਤੇ ਸਮੁੱਚੇ ਟਰੱਸਟੀਜ਼ ਅਤੇ ਸੇਵਾਦਾਰਾਂ ਵੱਲੋਂ ਉਨ੍ਹਾਂ ਦਾ ਇੱਥੇ ਪਹੁੰਚਣ ‘ਤੇ ਧੰਨਵਾਦ ਕੀਤਾ ਗਿਆ। Provided tricycles hearing aids and prostheses
Also Read : ਸੂਬੇ ਵਿੱਚ ਅਮਨ-ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ : ਭਗਵੰਤ ਮਾਨ
Connect With Us : Twitter Facebook youtube