Provided Water Coolers
ਸਿੱਖਿਆ ਸੇਵਾ ਸੁਸਾਇਟੀ ਬਨੂੰੜ ਵਲੋਂ 36ਵਾਂ ਵਾਟਰ ਕੂਲਰ ਭੇਂਟ
* ਸਿੱਖਿਆ ਸੇਵਾ ਸੁਸਾਇਟੀ ਬਨੂੰੜ ਵਲੋਂ ਵਿਦਿਆਰਥਿਆਂ ਨੂੰ ਪੜ੍ਹਣ ਸਮੱਗਰੀ ਕਰਵਾਈ ਜਾਂਦੀ ਹੈ ਮੁਹਇਆ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਿੱਖਿਆ ਸੇਵਾ ਸੁਸਾਇਟੀ ਬਨੂੰੜ ਵਲੋਂ ਸਰਕਾਰੀ ਸਕੂਲਾਂ ਵਿੱਚ ਸੇਵਾ ਦੇ ਕੰਮਾਂ ਦੀ ਲੜੀ ਲਗਾਤਾਰ ਜਾਰੀ ਹੈ। ਸਿੱਖਿਆ ਸੇਵਾ ਸੁਸਾਇਟੀ ਵੱਲੋਂ ਗਰਮੀ ਦੇ ਮੌਸਮ ਵਿੱਚ ਵਾਟਰ ਕੂਲਰ ਲਗਾਉਣ ਦੇ ਅਭਿਆਨ ਚਲਾਇਆ ਜਾਂਦਾ ਹੈ। ਤਾਂਕਿ ਬੱਚਿਆਂ ਨੂੰ ਸਾਫ਼ ਅਤੇ ਠੰਡਾ ਪਾਣੀ ਪੀਣ ਨੂੰ ਮਿਲ ਸਕੇ। ਸਿੱਖਿਆ ਸੇਵਾ ਸੁਸਾਇਟੀ ਦੇ ਸਕੱਤਰ ਅਵਤਾਰ ਸਿੰਘ ਨੇ ਦੱਸਿਆ ਸੇਵਾ ਦੇ ਇਸ ਕੰਮ ਤਹਿਤ 36ਵਾਂ ਵਾਟਰ ਕੂਲਰ ਸਰਕਾਰੀ ਐਲੀਮੈਂਟਰੀ ਸਕੂਲ ਮੋਟੇਮਾਜਰਾ ਜ਼ਿਲ੍ਹਾ ਐਸ਼ ਏ ਐਸ ਨਗਰ ਵਿਖੇ ਲਾਇਆ ਗਿਆ ਹੈ। Provided Water Coolers
ਸੇਵਾ ਦੇ ਕੰਮਾਂ ਨੂੰ ਸਮਰਪਿਤ
ਸਿੱਖਿਆ ਸੇਵਾ ਸੁਸਾਇਟੀ ਬਨੂੰੜ ਦੇ ਸੇਵਾ ਭਾਵਨਾ ਵਾਲੇ ਕੰਮ ਵਾਟਰ ਕੂਲਰਾਂ ਤੱਕ ਹੀ ਸੀਮਤ ਨਹੀਂ ਹਨ। ਸੁਸਾਇਟੀ ਵੱਲੋਂ ਖੇਤਰ ਦੇ ਵੱਖ-ਵੱਖ ਸਕੂਲਾਂ ਵਿੱਚ ਗ਼ਰੀਬ ਅਤੇ ਜਰੂਰਤਮੰਦ ਬੱਚਿਆਂ ਨੂੰ ਪੜ੍ਹਣ ਸਮੱਗਰੀ ਵੀ ਮੁਹਇਆ ਕਰਵਾਈ ਜਾਂਦੀ ਹੈ। ਅਵਤਾਰ ਸਿੰਘ ਨੇ ਦੱਸਿਆ ਆਪਣੇ ਪੱਧਰ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। Provided Water Coolers
ਸਕੂਲ ਸਟਾਫ ਵੱਲੋਂ ਧੰਨਵਾਦ
ਇਸ ਮੌਕੇ ਸਿੱਖਿਆ ਸੇਵਾ ਸੁਸਾਇਟੀ ਵਲੋਂ ਅਵਤਾਰ ਸਿੰਘ ਸਕੱਤਰ,ਸਰਬਜੀਤ ਸਿੰਘ ਪ੍ਰਧਾਨ, ਅਮਰਿੰਦਰ ਸਿੰਘ ਮੋਟੇਮਾਜਰਾ, ਦੇਸ਼ ਰਾਜ ਸਿੰਘ,ਧਰਮਗੜ੍ਹ,ਅਮਨਦੀਪ ਸਿੰਘ ਜ਼ਿੱਮਾ ਧਰਮਗੜ੍ਹ, ਰਜਿੰਦਰ ਧੀਮਾਨ, ਰਣਜੀਤ ਸਿੰਘ ਬਨੂੰੜ ਹਾਜ਼ਰ ਸਨ। ਪਿੰਡ ਵਲੋਂ ਜਸਵਿੰਦਰ ਕੌਰ ਸਰਪੰਚ, ਫ਼ਕੀਰ ਸਿੰਘ, ਜਗਜੀਤ ਸਿੰਘ, ਗੁਰਚਰਨ ਸਿੰਘ ਹਾਜ਼ਰ ਸਨ। ਸਕੂਲ ਦੇ ਸਟਾਫ ਵਿਚ ਸੁਸ਼ਮਾ ਰਾਣੀHT, ਜਸਪਾਲ ਕੌਰ, ਸਿਮਰਨਜੀਤ ਕੌਰ, ਮਨੀਸ਼ਾ ਸਿਗਲਾ ਤੇ ਮਨਦੀਪ ਕੌਰ ਮੈਡਮ ਹਾਜ਼ਰ ਸਨ। ਸਮੂਹ ਪਚਾਇਤ ਤੇ ਸਕੂਲ ਸਟਾਫ ਵੱਲੋਂ ਸਿਖਿਆ ਸੇਵਾ ਸੁਸਾਇਟੀ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਗਿਆ। Provided Water Coolers
Also Read :ਕਾਰਵਾਈ: ਪਿੰਡ ਹੁਲਕਾ ਦੀ 14 ਏਕੜ ਸ਼ਾਮਲਾਟ ਜ਼ਮੀਨ ਤੋਂ ਛੁਡਵਾਇਆ ਨਜਾਇਜ਼ ਕਬਜ਼ਾ Illegal Occupation Of Land Released
Also Read :ਕਿਤਾਬਾਂ ਮਨੁੱਖ ਦੀ ਸਭ ਤੋਂ ਚੰਗੀ ਦੋਸਤ ਹਨ: ਡਾਇਰੈਕਟਰ ਏਸੀ ਗਲੋਬਲ The School Celebrated Book Week
Connect With Us : Twitter Facebook youtube