PRTC Bus Crashes ਭਗਵੰਤ ਮਾਨ ਦੇ ਰੋਡ ਸ਼ੋਅ ਵਿੱਚ ਗਈ PRTC ਦੀ ਬੱਸ ਪਲਟੀ, AAP ਸਮਰਥਕ ਜ਼ਖਮੀ

0
265
PRTC Bus Crashes

PRTC Bus Crashes

ਇੰਡੀਆ ਨਿਊਜ਼, ਨਾਭਾ

PRTC Bus Crashes ਪੰਜਾਬ ਦੇ ਸੀਐਮ ਬਣਨ ਜਾ ਰਹੇ ਭਗਵੰਤ ਮਾਨ ਦੇ ਰੋਡ ਸ਼ੋਅ ਵਿੱਚ ਅੰਮ੍ਰਿਤਸਰ ਗਈ PRTC ਦੀ ਬੱਸ ਪਲਟਣ ਦੀ ਖਬਰ ਹੈ। ਸਰਕਾਰੀ ਬੱਸਨੂੰ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਲੈ ਵਾਪਿਸ ਆ ਰਹੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕੀਤਾ ਹੈ। CM FACE ਭਗਵੰਤ ਮਾਨ ਦੀ ਤਰਫੋਂ, ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ, ‘ਆਪ’ ਦੇ ਸਾਰੇ ਜੇਤੂ ਵਿਧਾਇਕਾਂ ਦੇ ਨਾਲ, ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਇੱਕ ਪ੍ਰੋਗਰਾਮ ਰੱਖਿਆ ਗਿਆ। ਪਾਰਟੀ ਸਮਰਥਕਾਂ ਨੇ ਵੀ ਸ਼ਿਰਕਤ ਕੀਤੀ।

ਬੱਸ ਚ ਸਵਾਰ ਸਨ ਨਾਭਾ ਇਲਾਕੇ ਦੇ ਸਮਰਥਕ PRTC Bus Crashes

ਦੱਸਿਆ ਜਾਂਦਾ ਹੈ ਕਿ ਨਾਭਾ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਸਮਰਥਕ ਪੀ.ਆਰ.ਟੀ.ਸੀ ਦੀ ਬੱਸ ਵਿੱਚ ਸਵਾਰ ਸਨ, ਜਿਸ ਵਿੱਚ ਇਹ ਹਾਦਸਾ ਵਾਪਰਿਆ। ਅੰਮ੍ਰਿਤਸਰ ਤੋਂ ਨਾਭਾ ਨੂੰ ਪਰਤਦੇ ਸਮੇਂ ਇਲਾਕੇ ਦੇ ਪਿੰਡ ਤੁੰਗਾਂ ਦੀ ਲਿੰਕ ਸੜਕ ‘ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਰਾਤ ਕਰੀਬ 10.30 ਵਜੇ ਵਾਪਰਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ ਸਵਾਰ ਕੁਝ ਲੋਕ ਮਾਮੂਲੀ ਜ਼ਖਮੀ ਹੋਏ ਹਨ।

ਨਾਭਾ ਦੇ ਪਿੰਡ ਚੱਠੇ ਵਿਖੇ ਜਦੋਂ ਸਰਕਾਰੀ ਬੱਸ ਰਾਤ ਦੇ ਸਮੇਂ ਵਰਕਰਾਂ ਨੂੰ ਪਿੰਡਾਂ ਚ ਉਤਾਰਨ ਆਈ ਸੀ। ਪੀਆਈਟੀਸੀ ਦੀ ਬੱਸ ਜਦੋਂ ਆਪਣਾ ਮੋਡ ਕੱਟ ਰਹੀ ਸੀ ਤਾਂ ਅਚਾਨਕ ਪਲਟ ਗਈ। ਜਿਸ ਵਿੱਚ ਬੈਠੇ ਵਰਕਰਾਂ ਨੂੰ ਬੱਸ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਣਾ ਪਿਆ ਜਿਸ ਦਰਜਨਾਂ ਵਿਅਕਤੀ ਫੱਟੜ ਹੋ ਗਏ, ਜਿਹਨਾਂ ਨੂੰ ਸਰਕਾਰੀ ਹਸਪਤਾਲ ਨਾਭਾ ਦੇ ਵਿੱਚ ਇਲਾਜ ਲਈ ਲਿਆਂਦਾ ਗਿਆ। ਬੱਸ ਦੇ ਡਰਾਈਵਰ ਟਿੱਕੂ ਨੇ ਦੱਸਿਆ ਕਿ ਇਹ ਪਿੰਡਾਂ ਦੇ ਵਿੱਚ ਨਹੀਂ ਜਾ ਸਕਦੀਆਂ ਜਿੰਨਾ ਨੂੰ ਪਿੰਡਾਂ ਦੇ ਵਿੱਚ ਭੇਜਿਆ ਗਿਆ ਹੈ।

ਦੇਵ ਮਾਨ ਨੇ ਨਾਭਾ ਤੋਂ ਧਰਮਸੋਤ ਨੂੰ ਹਰਾਇਆ PRTC Bus Crashes

ਆਮ ਆਦਮੀ ਪਾਰਟੀ ਦੇ ਦੇਵ ਮਾਨ ਨੇ ਨਾਭਾ ਤੋਂ ਵਿਧਾਨ ਸਭਾ ਚੋਣ ਲੜੀ ਸੀ। ਦੇਵ ਮਾਨ ਨੇ 81716 ਵੋਟਾਂ ਹਾਸਲ ਕਰਕੇ ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ ਨੂੰ ਹਰਾਇਆ। ਚਰਨਜੀਤ ਸਿੰਘ ਚੰਨੀ ਦੇ ਸਮਰਥਕ ਸਾਧੂ ਸਿੰਘ ਧਰਮਸੋਤ ਦੀ 18218 ਵੋਟਾਂ ਤੇ ਜ਼ਮਾਨਤ ਜ਼ਬਤ ਹੋ ਗਈ।

Also Read :Wrong Result Of Political Power ਲੋਕਾਂ ਨੇ ਕਿਹਾ ਵਿਧਾਇਕ ਕੰਬੋਜ ਨੇ ਕੀਤੀ ਸੱਤਾ ਦੀ ਦੁਰਵਰਤੋਂ ਇਸ ਕਾਰਨ ਹੋਈ ਹਾਰ

Also Read :Journey To Amritsar ਵਾਹਿਗੁਰੂ ਦਾ ਸ਼ੁਕਰਾਨਾ ਕਰਨ ਅੰਮ੍ਰਿਤਸਰ ਪਹੁੰਚ ਰਿਹਾ ਆਮ ਆਦਮੀ ਪਾਰਟੀ ਦਾ ਵਿਧਾਇਕ ਦਲ

Connect With Us : Twitter Facebook

 

 

 

SHARE