Puadh Punjabi Sahityak Sabha
India News (ਇੰਡੀਆ ਨਿਊਜ਼), Puadh Punjabi Sahityak Sabha, ਚੰਡੀਗੜ੍ਹ : ਹਰ ਮਹੀਨੇ ਬਨੂੜ ਖੇਤਰ ਦੇ ਵਿੱਚ ਸਜਾਈ ਜਾਂਦੀ ਪੁਆਧ ਪੰਜਾਬੀ ਸਾਹਿਤਕ ਬੈਠਕ ਦਾ ਆਯੋਜਨ ਇਸ ਵਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਕੀਤਾ ਗਿਆ। ਬੈਠਕ ਦੇ ਸੰਚਾਲਕ ਹਰਪ੍ਰੀਤ ਸਿੰਘ ਧਰਮਗੜ੍ਹ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰੀ ਇਹ ਬੈਠਕ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਤੇ ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਕੀਤੀ ਗਈ। ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਕੇ ਧਰਮ ਦੀ ਰਾਖੀ ਕੀਤੀ ।
ਬੈਠਕ ਵਿੱਚ ਡਾ.ਗੁਰਮੀਤ ਸਿੰਘ ਬੈਦਵਾਣ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਡਾ.ਗੁਰਮੀਤ ਸਿੰਘ ਬੈਦਵਾਣ ਨੇ ਬੋਲਦਿਆਂ ਕਿਹਾ ਕਿ “ਮਾਨੂੰ ਇਸ ਬੈਠਕ ਕੀ ਗਤੀਵਿਧੀਆਂ ਦੇਖ ਕੇ ਬਹੁਤ ਖੁਸ਼ੀ ਹੋਈ ਐ। ਬਈ ਜਿਹੜਾ ਪੁਆਧੀ ਬੋਲੀ ਕਾ ਮਿਸ਼ਨ ਲੇ ਕੈ ਹਮੇਂ ਨਿਕਲੇ ਤੇ ਉਸ ਨੈ ਇਵ ਪਿੰਡਾਂ ਕੇ ਅੰਦਰ ਹੋਰ ਵੀ ਜ਼ਿਆਦਾ ਪੁਆਧੀ ਕਾ ਰੰਗ ਫੜ ਲਿਆ। ਜਿਸ ਕਿ ਮਸ਼ਾਲ ਯੋਹ ਪੁਆਧੀ ਬੈਠਕ ਹੈ ਜੋ ਹਰ ਮਹੀਨੇ ਆਪਣੀਆਂ ਗਤੀਵਿਧੀਆਂ ਕਰਕੈ ਬੋਲੀ ਕੀ ਸੇਵਾ ਕਰ ਰਹੀ ਐ। ਸੋ ਇਸ ਬੈਠਕ ਕੇ ਸਾਰੇ ਮੈਂਬਰ ਵਧਾਈ ਕੇ ਪਾਤਰ ਐਂ ਜਿਨ੍ਹਾਂ ਨੈ ਯੋਹ ਉਪਰਾਲਾ ਕਰਿਆ।”
ਅੱਜ ਦੇ ਇਸ ਸਮਾਗਮ ਵਿੱਚ ਅਭਜੋਤ ਸਿੰਘ ਜੰਗਪੁਰਾ ਨੇ ਸ਼ਬਦ “ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ” ਗਾ ਕੇ ਪ੍ਰੋਗਰਾਮ ਸੀ ਸ਼ੁਰੂਆਤ ਕੀਤੀ। ਬਾਪੂ ਤਾਰਾ ਸਿੰਘ ਮਠਿਆੜਾਂ ਨੇ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਗੀਤ “ਚਾਂਦਨੀ ਚੌਕ ”ਗਾ ਕੇ ਸ਼ਰਧਾਂਜਲੀ ਦਿੱਤੀ। ਰਾਣਾ ਟੋਡਰਪੁਰੀ “ਮੈਂ ਹਾਂ ਖ਼ਾਲਸੇ ਦਾ ਕੇਸਰੀ ਨਿਸ਼ਾਨ”, ਰਾਜੂ ਨਾਹਰ “ਓਹੀ ਮੇਰਾ ਖ਼ਾਲਸਾ ਪਿਆਰਾ ਜਾਨ ਤੋਂ”, ਦੀਦਾਰ ਸਿੰਘ ਬਨੂੰੜ “ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ”, ਮਨੀ ਗਾਂਧੀ “ਚਮਕੌਰ ਗੜ੍ਹੀ ਗੁੰਜਣ ਜੈਕਾਰ ਬੋਲੇ ਸੋ ਨਿਹਾਲ ਦੇ” ਗੀਤ ਸੁਣਾ ਕੇ ਸਭਾ ਦੇ ਵਿੱਚ ਜੋਸ਼ ਭਰ ਦਿੱਤਾ।
ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ’ ਚ ਪੁੱਜੇ ਨਾਮਵਰ ਸਾਹਿਤਕਾਰ।
ਬਲਦੀਪ ਖਲੌਰ “ਜਾਹ ਵੇ ਸੂਬਿਆ ਜ਼ਾਲਮਾ”, ਸੁਖਚੈਨ ਸਿੰਘ ਫਰੀਦਪੁਰੀ “ਬੁਰੇ ਵਿਛੋੜੇ ਪੁੱਤਾਂ ਦੇ” ਕਾਮਰੇਡ ਮੋਹਨ ਸਿੰਘ ਸੋਢੀ ਨੇ “ਧੰਨ ਧੰਨ ਗੁਰੂ ਤੇਗ਼ ਬਹਾਦੁਰ” ਜੀ ਗਾ ਕੇ ਆਪਣੀ ਹਾਜ਼ਰੀ ਲਗਵਾਈ। ਇਸ ਸਮੇਂ ਮਾਸਟਰ ਦਿਆਲ ਸਿੰਘ, ਸੇਵਕ ਸਿੰਘ ਬੂਟਾ ਸਿੰਘ ਵਾਲਾ, ਨੰਬਰਦਾਰ ਹਰਵਿੰਦਰ ਸਿੰਘ, ਕਰਨੈਲ ਸਿੰਘ ਚਾਚਾ ਧਰਮਗੜ੍ਹ, ਮੇਹਰ ਸਿੰਘ, ਤਰਨਜੀਤ ਸਿੰਘ ਬਨੂੜ, ਜਸਮਨ ਸਿੰਘ, ਕਰਨਪ੍ਰੀਤ ਸਿੰਘ ਧਰਮਗੜ੍ਹ, ਲਵਪ੍ਰੀਤ ਸਿੰਘ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।
ਇਹ ਵੀ ਪੜ੍ਹੋ :Sheesh Marg Yatra : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ ”ਸ਼ੀਸ਼ ਮਾਰਗ ਯਾਤਰਾ” ਦਾ ਬਨੂੜ’ ਚ ਨਿੱਘਾ ਸਵਾਗਤ
Get Current Updates on, India News, India News sports, India News Health along with India News Entertainment, and Headlines from India and around the world.