Punjab Assembly Election Preparations begin
ਮੁੱਖ ਚੋਣ ਅਫ਼ਸਰ ਵੱਲੋਂ ਡੀਈਓਜ਼ ਨੂੰ ਸਬੰਧਤ ਜ਼ਿਲਿਆਂ ਵਿੱਚ ਵੱਧ ਤੋਂ ਵੱਧ ਚੋਣ ਮਿੱਤਰ ਨਿਯੁਕਤ ਕਰਨ ਦੇ ਨਿਰਦੇਸ਼
ਇੰਡੀਆ ਨਿਊਜ਼, ਚੰਡੀਗੜ:
Punjab Assembly Election Preparations begin ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਮੁੱਖ ਚੋਣ ਅਫਸਰ (ਸੀਈਓ) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਡਿਪਟੀ ਕਮਿਸਨਰਾਂ-ਕਮ-ਜ਼ਿਲਾ ਚੋਣ ਅਫਸਰਾਂ (ਡੀਈਓਜ) ਨੂੰ ਵੋਟਰਾਂ ਦੀ ਸਹੂਲਤ ਲਈ ਸਬੰਧਤ ਜ਼ਿਲਿਆਂ ਵਿੱਚ ਆਪਣੇ ਪੱਧਰ ’ਤੇ ’ਚੋਣ ਮਿੱਤਰ’ ਨਿਯੁਕਤ ਕਰਨ ਦੇ ਨਿਰਦੇਸ ਦਿੱਤੇ ਹਨ।
ਚੋਣ ਮਿੱਤਰ ਸਹਾਇਕ ਵਜੋਂ ਕੰਮ ਕਰੇਗਾ (Punjab Assembly Election Preparations begin)
ਸੀਈਓ ਪੰਜਾਬ ਨੇ ਸਾਰੇ ਡੀਈਓਜ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਚੋਣ ਮਿੱਤਰ, ਜੋ ਕਿ ਬੂਥ ਲੈਵਲ ਅਫਸਰ (ਬੀਐਲਓ) ਦੇ ਸਹਾਇਕ ਵਜੋਂ ਕੰਮ ਕਰੇਗਾ, ਕੋਲ ਘੱਟੋ-ਘੱਟ 50 ਘਰਾਂ ਦੀ ਜ਼ਿੰਮੇਵਾਰੀ ਹੋਵੇਗੀ। ਚੋਣ ਮਿੱਤਰ ਇਹ ਯਕੀਨੀ ਬਣਾਉਣਗੇ ਕਿ ਮਨੋਨੀਤ ਘਰਾਂ ਦਾ ਹਰੇਕ ਯੋਗ ਮੈਂਬਰ ਵੋਟਰ ਵਜੋਂ ਰਜਿਸਟਰਡ ਹੋਵੇ ਅਤੇ ਇਹ ਵੀ ਯਕੀਨੀ ਬਣਾਏਗਾ ਕਿ ਉਹ ਆਪਣੀ ਵੋਟ ਦੀ ਵਰਤੋਂ ਕਰਨ।
ਵੋਟਰਾਂ ਨੂੰ ਉਤਸਾਹਿਤ ਕਰਨਗੇ ਚੋਣ ਮਿਤਰ (Punjab Assembly Election Preparations begin)
ਡਾ. ਰਾਜੂ ਨੇ ਕਿਹਾ “ਇਸ ਤੋਂ ਇਲਾਵਾ ਚੋਣ ਮਿਤਰ ਨੈਤਿਕ ਵੋਟਿੰਗ ਨੂੰ ਉਤਸਾਹਿਤ ਕਰਨਗੇ ਅਤੇ ਵੋਟਰਾਂ, ਖਾਸ ਕਰਕੇ ਬਜੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ (ਪੀਡਬਲਯੂਡੀ) ਵੋਟਰਾਂ ਦੀ ਸਹਾਇਤਾ ਕਰਨਗੇ।“ ਉਨਾਂ ਦੱਸਿਆ ਕਿ ਚੋਣ ਮਿੱਤਰਾਂ ਨੂੰ ਵਿਸ਼ੇਸ਼ ਕੈਪ ਅਤੇ ਆਈਡੀ ਕਾਰਡ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਕਾਰਗੁਜਾਰੀ ਦੇ ਆਧਾਰ ’ਤੇ ਜ਼ਿਲਾ ਪੱਧਰ ’ਤੇ ਸਰਬੋਤਮ ਤਿੰਨ ਚੋਣ ਮਿੱਤਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਕ੍ਰਮਵਾਰ 10,000, 7,500 ਅਤੇ 5,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਨਵੇਂ ਚੁਣੇ ਗਏ 14 ਮੱਛੀ ਪਾਲਣ ਅਫਸਰਾਂ ਨੂੰ ਨਿਯਕੁਤੀ ਪੱਤਰ ਸੌਂਪੇ