Punjab Assembly Poll Voting Update ਕਰੀਬ 18 ਫੀਸਦੀ ਵੋਟਿੰਗ ਹੋ ਚੁਕੀ

0
207
Punjab Assembly Poll Voting Update

Punjab Assembly Poll Voting Update

ਇੰਡੀਆ ਨਿਊਜ਼, ਚੰਡੀਗੜ੍ਹ :

Punjab Assembly Poll Voting Update ਪੰਜਾਬ ਵਿੱਚ ਵੋਟਿੰਗ ਨੇ ਰਫਤਾਰ ਫੜਨੀ ਸ਼ੁਰੂ ਕਰ ਲਈ ਹੈ। ਸਵੇਰੇ ਜਿੱਥੇ ਘੱਟ ਗਿਣਤੀ ਵਿਚ ਵੋਟਾਂ ਪੈ ਰਹੀਆਂ ਸਨ। ਓਥੇ ਹੀ ਹੁਣ ਕਾਫੀ ਤੇਜੀ ਦੇਖੀ ਜਾ ਰਹੀ ਹੈ। ਹੁਣ ਤਕ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿਚ ਕਰੀਬ 18 ਫੀਸਦੀ ਵੋਟਿੰਗ ਹੋ ਚੁਕੀ ਹੈ। ਸਬ ਤੋਂ ਘੱਟ ਵੋਟਿੰਗ ਵਾਲੇ ਸੀਟਾਂ ਵਿੱਚ ਅੰਮ੍ਰਿਤਸਰ ਪੂਰਬੀ ਵੀ ਹੈ ਇਥੇ ਮੁਕਾਬਲਾ ਜਿਨ੍ਹਾਂ ਦਿਲਚਸਪ ਦੱਸਿਆ ਜਾ ਰਿਹਾ ਹੈ ਵੋਟਿੰਗ ਓਨੀ ਹੀ ਘੱਟ ਹੋ ਰਹੀ ਹੈ।

ਮੁਕਤਸਰ ਵਿੱਚ ਹੋ ਰਹੀ ਬੰਪਰ ਵੋਟਿੰਗ Punjab Assembly Poll Voting Update

ਪਹਿਲੇ 3 ਘੰਟਿਆਂ ਵਿੱਚ 17.77% ਵੋਟਿੰਗ ਦਰਜ ਕੀਤੀ ਗਈ ਹੈ। ਰਾਜ ਦੇ 7 ਜ਼ਿਲ੍ਹਿਆਂ ਵਿੱਚ 20% ਤੋਂ ਵੱਧ ਵੋਟਿੰਗ ਹੋਈ ਹੈ। ਇਨ੍ਹਾਂ ਵਿੱਚੋਂ ਮੁਕਤਸਰ ਵਿੱਚ ਸਭ ਤੋਂ ਵੱਧ 23.34 ਫੀਸਦੀ ਵੋਟਿੰਗ ਹੋਈ ਹੈ ਜਦਕਿ ਸਭ ਤੋਂ ਘੱਟ 12.44 ਫੀਸਦੀ ਵੋਟਿੰਗ ਪਠਾਨਕੋਟ ਵਿੱਚ ਹੋਈ ਹੈ।

ਮੁਖ ਮੰਤਰੀ ਦੀਆਂ ਦੋਵੇਂ ਸੀਟਾਂ ਤੇ ਚੰਗੀ ਵੋਟਿੰਗ Punjab Assembly Poll Voting Update

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਦੋਵੇਂ ਸੀਟਾਂ ਭਦੌੜ (19.50%) ਅਤੇ ਚਮਕੌਰ ਸਾਹਿਬ (22%), ਭਗਵੰਤ ਮਾਨ ਦੀ ਧੂਰੀ ਸੀਟ (18.50%), ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ (23.80%), ਸੁਖਬੀਰ ਬਾਦਲ ਦੀ ਜਲਾਲਾਬਾਦ ਸੀਟ (21.80%) ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸ਼ਹਿਰੀ ਸੀਟ (19%) ‘ਤੇ ਬੰਪਰ ਵੋਟਿੰਗ ਹੋ ਰਹੀ ਹੈ। ਹੁਣ ਤੱਕ ਹੋਈਆਂ ਵੋਟਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ਦੇ ਵੋਟਰ ਪੋਲਿੰਗ ਦੇ ਮਾਮਲੇ ਵਿੱਚ ਸੂਬੇ ਵਿੱਚ ਪਹਿਲੇ ਨੰਬਰ ’ਤੇ ਚੱਲ ਰਹੇ ਹਨ।

ਇਹ ਵੀ ਪੜ੍ਹੋ : FIR Against Kejriwal And AAP ਚੋਣ ਕਮਿਸ਼ਨ ਨੇ ਕੇਜਰੀਵਾਲ ਅਤੇ ‘ਆਪ’ ਖਿਲਾਫ FIR ਦਰਜ ਕਰਨ ਦੇ ਹੁਕਮ ਦਿੱਤੇ

Connect With Us : Twitter Facebook

SHARE