ਪੰਜਾਬ ਨੇ 21000 ਕਰੋੜ ਰੁਪਏ ਦੇ ਨਿਵੇਸ਼ ਆਕਰਸ਼ਿਤ ਕੀਤੇ : ਅਨਮੋਲ ਗਗਨ ਮਾਨ

0
231
Punjab attracted investments worth Rs 21000 crore
Punjab attracted investments worth Rs 21000 crore
ਉਦਯੋਗ ਜਗਤ  ਵਿੱਚ  90,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਆਸ

 

 ਇੰਡੀਆ ਨਿਊਜ਼, ਚੰਡੀਗੜ (Punjab attracted investments worth Rs 21000 crore): ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ, ਕਿਰਤ, ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਨੇ ਸੂਬੇ ਵਿੱਚ 21000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ। ਨਵੇਂ ਉਦਯੋਗਾਂ ਅਤੇ ਸਟਾਰਟਅੱਪਾਂ ਦੀ ਆਮਦ ਨਾਲ ਪੰਜਾਬ ਵਿੱਚ 90,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਆਸ ਹੈ।
ਉਹ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ)  ਵੱਲੋਂ ਚੰਡੀਗੜ ਵਿੱਚ  ਵਪਾਰ, ਸੈਰ-ਸਪਾਟਾ, ਟੈਕਸੇਸ਼ਨ, ਬਿਜਲੀ ਅਤੇ ਕਿਰਤ ਹੁਲਾਰਾ ਦੇ ਉਦੇਸ਼ ਨਾਲ  ‘ਪੰਜਾਬ ਵਿੱਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਵਿਸ਼ੇ ‘ਤੇ ਕਰਵਾਏ ਇੱਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਸੈਸ਼ਨ ਦੌਰਾਨ, ਸੀਆਈਆਈ ਪੰਜਾਬ ਰਾਜ ਕੌਂਸਲ ਨੇ ਰਾਜ ਲਈ ਨਵੀਂ ਉਦਯੋਗਿਕ ਅਤੇ ਨਿਵੇਸ਼ ਨੀਤੀ -2022 ਬਾਰੇ ਰਾਜ ਸਰਕਾਰ ਨੂੰ ਰਸਮੀ ਤੌਰ ‘ਤੇ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ। ਸੈਸ਼ਨ ਦਾ ਮੁੱਖ ਉਦੇਸ਼ ਪੰਜਾਬ ਦੇ ਨਾਮੀ ਉਦਯੋਗਪਤੀਆਂ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਇਹਨਾਂ ਸਿਫਾਰਸ਼ਾਂ ‘ਤੇ ਵਿਚਾਰ ਕਰਨਾ ਸੀ।

ਵਿਕਰਮਜੀਤ ਸਿੰਘ ਸਾਹਨੀ ਨੇ ਕੁਝ ਸੁਝਾਅ ਸਾਂਝੇ ਕੀਤੇ

ਰਾਜ ਸਭਾ  ਮੈਂਬਰ (ਆਪ) ਅਤੇ ਚੇਅਰਮੈਨ, ਸਨ ਫਾਊਂਡੇਸਨ, ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੁਝ ਸੁਝਾਅ ਸਾਂਝੇ ਕੀਤੇ। ਉਨਾਂ ਨੇ ਪਬਲਿਕ-ਪ੍ਰਾਈਵੇਟ-ਪਾਰਟਨਰਸ਼ਿਪ ਮਾਡਲ ਵਿੱਚ ਸੂਬੇ ਵਿੱਚ ਫੋਕਲ ਪੁਆਇੰਟ ਸਥਾਪਤ ਕਰਨ ਦਾ ਸੁਝਾਅ ਦਿੱਤਾ। ਉਨਾਂ ਨੇ ਖੇਤੀ ਨਿਰਯਾਤ ਨੂੰ ਹੁਲਾਰਾ ਦੇਣ ਲਈ ਖੇਤੀ ਮੁੱਲ ਲੜੀ ਨੂੰ ਪ੍ਰਫੁੱਲਿਤ ਕਰਨ ਅਤੇ ਅੰਤਰਰਾਸ਼ਟਰੀ ਬਾਜਾਰਾਂ ਦੀ ਪਛਾਣ ਕਰਨ ਸਬੰਧੀ ਪ੍ਰਸਤਾਵ ਵੀ ਦਿੱਤਾ ।
SHARE