ਦਿਨੇਸ਼ ਮੌਦਗਿਲ, ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਤਹਿਤ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਬਲਾਕ ਮਲੌਦ ਦੇ ਪਿੰਡ ਸਿਆੜ ਵਿਚ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਨੇ ਭਾਈਚਾਰਕ ਤੌਰ ਉਤੇ ਪੰਚਾਇਤੀ ਜ਼ਮੀਨ ਖਾਲੀ ਕਰਵਾਕੇ ਨਿਯਮਾਂ ਅਨੁਸਾਰ ਬੋਲੀ ਕੀਤੀ ਗਈ।
ਮੌਕੇ ਉਪਰ ਪਿੰਡ ਵਾਸੀਆਂ ਨੇ ਵਧ ਚੜ ਕੇ ਬੋਲੀ ਵਿਚ ਹਿੱਸਾ ਲਿਆ ਅਤੇ ਕੁੱਲ 21 ਏਕੜ 4 ਕਨਾਲ 9 ਮਰਲੇ ਰਕਬਾ ਸਾਲ 2022-23 ਦੇ ਇਕ ਫਸਲੀ ਸਾਲ ਲਈ ਠੇਕੇ ਉਤੇ ਦਿੱਤਾ ਗਿਆ। ਇਸ ਮੌਕੇ ਉਚੇਚੇ ਤੌਰ ਉਤੇ ਪਹੁੰਚੇ ਬੀਡੀਪੀਓ ਗੁਰਵਿੰਦਰ ਕੌਰ ਨੇ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਸਿਆੜ ਦਾ ਇਸ ਸ਼ਲਾਘਾਯੋਗ ਕਦਮ ਲਈ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਲਵਪ੍ਰੀਤ ਸਿੰਘ ਤੇ ਸਮੂਹ ਪੰਚ,ਹਲਕਾ ਕਨਵੀਨਰ ਪ੍ਰਗਟ ਸਿੰਘ ਸਿਆੜ, ਪੰਚਾਇਤ ਸੈਕਟਰੀ ਚਮਕੌਰ ਸਿੰਘ,ਸੰਮਤੀ ਪਟਵਾਰੀ ਬਲਜਿੰਦਰ ਸਿੰਘ ਅਤੇ ਸਤਨਾਮ ਸਿੰਘ ਹਾਜ਼ਰ ਸਨ।
ਇਹ ਵੀ ਪੜੋ : ਮੁੱਖ ਮੰਤਰੀ ਨੇ ਪੀਆਈਐਮਐਸ ਵਿੱਤੀ ਸੰਕਟ ਦੀ ਜਾਂਚ ਦੇ ਹੁਕਮ ਦਿੱਤੇ
ਇਹ ਵੀ ਪੜੋ : ਪੰਜਾਬ ਵਿੱਚ ਕਿਉਂ ਬੇਖ਼ੌਫ਼ ਹੋ ਰਹੇ ਗੈਂਗਸਟਰ ?
ਸਾਡੇ ਨਾਲ ਜੁੜੋ : Twitter Facebook youtube