Punjab CM Candidate ਭਗਵੰਤ ਮਾਨ ਧੂਰੀ ਵਿਧਾਨਸਭਾ ਸੀਟ ਤੋਂ ਚੋਣ ਲੜੇਗਾ

0
313
Punjab CM Candidate

Punjab CM Candidate

ਇੰਡੀਆ ਨਿਊਜ਼, ਚੰਡੀਗੜ੍ਹ :

Punjab CM Candidate ਆਮ ਆਦਮੀ ਪਾਰਟੀ ਨੇ ਇਹ ਸਾਫ ਕਰ ਦਿੱਤਾ ਹੈ ਕਿ ਪਾਰਟੀ ਦਾ ਸੀਐਮ ਚੇਹਰਾ ਭਗਵੰਤ ਮਾਨ (Bhagwant Maan) ਇਸ ਵਾਰ ਵਿਧਾਨਸਭਾ ਚੋਣਾਂ ਰਾਜ ਦੀ ਧੂਰੀ ਵਿਧਾਨਸਭਾ ਸੀਟ ਤੋਂ ਲੜੇਗਾ। ਵੀਰਵਾਰ ਨੂੰ ਇਸ ਗੱਲ ਦਾ ਖੁਲਾਸਾ ਪਾਰਟੀ ਦੇ ਨੇਤਾ ਰਾਘਵ ਚੱਡਾ ਨੇ ਕੀਤਾ। ਧਿਆਨ ਦੇਣਯੋਗ ਹੈ ਕਿ ਭਗਵੰਤ ਮਾਨ ਮੌਜੂਦਾ ਸਮੇਂ ਵਿਚ ਸੰਗਰੂਰ ਤੋਂ ਲੋਕਸਭਾ ਮੇਂਬਰ ਹਨ। ਉਹ 2014 ਤੋਂ ਲਗਾਤਾਰ ਦੋ ਵਾਰ ਸਾਂਸਦ ਬਣ ਚੁਕੇ ਨੇ। ਇਸ ਵਾਰ ਪਾਰਟੀ ਨੇ ਮਾਨ ਨੂੰ ਰਾਜ ਦੀ ਜਨਤਾ ਦੇ ਕਹਿਣ ਤੇ ਸੀਐਮ ਕੈਂਡੀਡੇਟ ਘੋਸ਼ਿਤ ਕੀਤਾ ਹੈ।

Punjab CM Candidate ਮਾਨ ਪੰਜਾਬ ਵਿੱਚ ਆਪ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ

ਧਿਆਨ ਦੇਣ ਦੀ ਗੱਲ ਇਹ ਹੈ ਕਿ ਭਗਵੰਤ ਮਾਨ ਅਜਿਹੇ ਨੇਤਾਵਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੇ ਪਾਰਟੀ ਨੂੰ ਪੰਜਾਬ ਵਿਚ ਸਥਾਪਿਤ ਕੀਤਾ । ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਮਾਨ ਨੇ ਸਾਥੀ ਨੇਤਾਵਾਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਚੰਗੀ ਪੋਜੀਸ਼ਨ ਵਿਚ ਲਿਆਂਦਾ। ਇਸ ਕਰਕੇ ਪੰਜਾਬ ਦੇ ਲੋਕਾਂ ਵਿਚ ਭਗਵੰਤ ਮਾਨ ਦਾ ਅਹਿਮ ਜਗਹ ਹੈ।

ਮੁੱਖ ਮੰਤਰੀ ਚੰਨੀ ਵੀ ਇਸ ਸੀਟ ਤੋਂ ਲੜ ਸਕਦੇ ਨੇ ਚੋਣਾਂ

ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵੀ ਚੋਣਾਂ ਲੜਨ ਦੀ ਸੀਟ ਪੱਕੀ ਹੋ ਚੁਕੀ ਹੈ । ਮੁੱਖ ਮੰਤਰੀ ਚੰਨੀ ਆਦਮਪੁਰ ਅਤੇ ਚਮਕੌਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਰ ਸਕਦੇ ਹਨ। ਧਿਆਨ ਦੇਣ ਯੋਗ ਹੈ ਕਿ ਚੰਨੀ ਨੂੰ ਕਾਂਗਰਸ ਨੇ ਅਗਸਤ ਵਿਚ ਰਾਜ ਦਾ ਮੁੱਖਮੰਤਰੀ ਬਣਾਇਆ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਰਾਜ ਦੀ ਕਮਾਨ ਸੀ। ਕਾਂਗਰਸ ਨੇ ਚੰਨੀ ਨੂੰ ਇਸ ਸਿੱਖ ਦਲਿਤ ਦੇ ਰੂਪ ਵਿਚ ਸੀਐਮ ਬਣਾ ਕੇ ਵਿਰੋਧੀ ਪਾਰਟੀਆਂ ਨੂੰ ਕਰਾਰਾ ਜਵਾਬ ਦਿੱਤੋ ਸੀ।

 

ਇਹ ਵੀ ਪੜ੍ਹੋ : Major operation of Punjab Police 6.6 ਲੱਖ ਲੀਟਰ ਤੋਂ ਵੱਧ ਸ਼ਰਾਬ, 44.49 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਕੀਤੇ ਜਬਤ

ਇਹ ਵੀ ਪੜ੍ਹੋ : Drone found on Indo-Pak border ਸਰਹੱਦ ਦੇ 200 ਮੀਟਰ ਅੰਦਰ ਮਿਲਿਆ ਡਰੋਨ

Connect With Us : Twitter Facebook

 

SHARE