CM in Hoshiarpur
ਰਾਜ ਰਾਣੀ ਮਿੱਤਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਮੁੱਖ ਮੰਤਰੀ ਚੰਨੀ ਮਿੱਤਲ ਪਰਿਵਾਰ ਨੂੰ ਮਿਲਣ ਪਹੁੰਚੇ
ਇੰਡੀਆ ਨਿਊਜ਼, ਹੁਸ਼ਿਆਰਪੁਰ:
CM in Hoshiarpur ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲਡੀ ਮਿੱਤਲ ਦੀ ਪਤਨੀ ਰਾਜ ਰਾਣੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚੇ। ਰਾਜ ਰਾਣੀ ਕੁਝ ਦਿਨ ਪਹਿਲਾਂ ਵਿਛੋੜਾ ਦੇ ਗਏ ਸਨ। ਐਲਡੀ ਮਿੱਤਲ ਅਤੇ ਉਨ੍ਹਾਂ ਦੇ ਪੁੱਤਰਾਂ ਅੰਮ੍ਰਿਤ ਸਾਗਰ ਮਿੱਤਲ ਅਤੇ ਦੀਪਕ ਮਿੱਤਲ ਨਾਲ ਦਿਲੀ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਤਾ ਜੀ ਦਾ ਅਕਾਲ ਚਲਾਣਾ ਸਮਾਜ ਲਈ ਅਤੇ ਖਾਸ ਕਰਕੇ ਮਿੱਤਲ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ।
ਉਨ੍ਹਾਂ ਕਿਹਾ ਕਿ ਮਿੱਤਲ ਇੱਕ ਪਵਿੱਤਰ ਅਤੇ ਧਾਰਮਿਕ ਆਤਮਾ ਸੀ ਜਿਨ੍ਹਾਂ ਨੇ ਆਪਣੀ ਸੰਤਾਨ ਦੀ ਕਿਸਮਤ ਨੂੰ ਰੂਪ-ਰੇਖਾ ਦੇਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਰਾਜ ਰਾਣੀ ਮਿੱਤਲ ਦੀ ਦੂਰਅੰਦੇਸ਼ੀ ਅਤੇ ਸਖ਼ਤ ਮਿਹਨਤ ਤੇ ਸਰਵੋਤਮ ਨਤੀਜੇ ਪਾਉਣ ਪ੍ਰਤੀ ਉਨ੍ਹਾਂ ਦਾ ਜਨੂੰਨ ਪੂਰੇ ਸੋਨਾਲੀਕਾ ਸਮੂਹ ਲਈ ਤਾਕਤ ਦਾ ਥੰਮ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਰਾਣੀ ਮਿੱਤਲ ਨੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਘਰਾਣੇ ਨੂੰ ਸਥਾਪਿਤ ਕਰਨ ਵਿੱਚ ਆਪਣੇ ਪਤੀ ਐਲਡੀ ਮਿੱਤਲ ਦੀ ਅਹਿਮ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਰਾਜ ਰਾਣੀ ਮਿੱਤਲ ਤੋਂ ਪ੍ਰਾਪਤ ਕਦਰਾਂ-ਕੀਮਤਾਂ ਸਦਕਾ ਪਰਿਵਾਰ ਅਤੇ ਸਮੂਹ ਨੇ ਇੱਕ ਪਾਸੇ ਇਮਾਨਦਾਰੀ, ਸਮਰਪਣ ਅਤੇ ਲਗਨ ਨਾਲ ਪਰਉਪਕਾਰੀ ਗਤੀਵਿਧੀਆਂ ਅਤੇ ਦੂਜੇ ਪਾਸੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਬੇਮਿਸਾਲ ਨਾਮਣਾ ਖੱਟਿਆ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼੍ਰੀਮਤੀ ਰਾਜ ਰਾਣੀ ਦੇ ਦੇਹਾਂਤ ਨਾਲ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਨੇੜ ਭਵਿੱਖ ਵਿੱਚ ਭਰਿਆ ਜਾਣਾ ਮੁਸ਼ਕਿਲ ਹੈ।