Punjab Congress on Inflation
ਵਿਧਾਇਕਾਂ ਸਮੇਤ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ
ਇੰਡੀਆ ਨਿਊਜ਼, ਲੁਧਿਆਣਾ/ਅੰਮ੍ਰਿਤਸਰ:
Punjab Congress on Inflation ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ‘ਚ ਮਹਿੰਗਾਈ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਡਿਪਟੀ ਮੇਅਰ ਓਪੀ ਸੋਨੀ, ਨਵਤੇਜ ਚੀਮਾ ਸਮੇਤ 10 ਦੇ ਕਰੀਬ ਵਿਧਾਇਕ ਵੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ 90 ਫੀਸਦੀ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਤਾਂ ਆਸ ਨਾਲ ਪਈਆਂ ਸਨ ਪਰ ਭਰੋਸਾ ਮਿੱਟੀ ਦੇ ਭਾਂਡੇ ਵਾਂਗ ਟੁੱਟ ਗਿਆ। ਸਿੱਧੂ ਨੇ ਕਿਹਾ ਕਿ ਕਾਂਗਰਸ ਦਾ ਇਹ ਰੋਸ ਪੰਜਾਬ ਦੀ ਆਤਮਾ ਲਈ ਹੈ। ਇਹ ਅਹੁਦਿਆਂ ਦੀ ਲੜਾਈ ਨਹੀਂ, ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ, ਜਿਸ ਨੂੰ ਅਸੀਂ ਲੜਾਂਗੇ।
7 ਸਾਲਾਂ ਵਿੱਚ 110 ਫੀਸਦੀ ਵਧੇ ਪੈਟਰੋਲ-ਡੀਜਲ ਦੇ ਰੇਟ Punjab Congress on Inflation
ਸਿੱਧੂ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਐਮਐਸਪੀ ਵਿੱਚ 35 ਫੀਸਦੀ ਅਤੇ ਪੈਟਰੋਲ ਡੀਜ਼ਲ ਵਿੱਚ 110 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਦਾਲਾਂ ਦੀਆਂ ਕੀਮਤਾਂ ਵੀ ਦੁੱਗਣੀਆਂ ਹੋ ਗਈਆਂ ਹਨ। ਪਰ ਗਰੀਬਾਂ ਦੀ ਆਮਦਨ ਨਹੀਂ ਵਧੀ। ਜਿਸ ਕਾਰਨ ਗਰੀਬ ਆਦਮੀ ਲਈ ਰੋਟੀ ਖਾਣੀ ਵੀ ਔਖੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕੁਝ ਅਮੀਰ ਲੋਕਾਂ ਨੂੰ ਅੱਗੇ ਲਿਜਾਣਾ ਚਾਹੁੰਦੀ ਹੈ। ਪਰ ਗਰੀਬ ਆਦਮੀ ਪ੍ਰਭਾਵਿਤ ਹੋ ਰਿਹਾ ਹੈ।
Also Read : Punjab CM in Punjabi University ਪੰਜਾਬੀ ਯੂਨੀਵਰਸਿਟੀ ਨੂੰ ਕਰਜ਼ਾ ਮੁਕਤ ਕਰਨ ਦੀ ਗਰੰਟੀ ਮੇਰੀ : ਮਾਨ
Also Read : Big decision of Punjab Government ਰਾਜ ਦੇ ਸਾਰੇ ਇੰਪਰੂਵਮੈਂਟ ਟਰੱਸਟ ਭੰਗ
Also Read : Special facilities for NRI ਹਰ ਜ਼ਿਲ੍ਹੇ ’ਚ ਲਗਾਏ ਜਾਣਗੇ ਨੋਡਲ ਅਫ਼ਸਰ: ਧਾਲੀਵਾਲ
Connect With Us : Twitter Facebook youtube