Punjab Election Latest Update
ਇੰਡੀਆ ਨਿਊਜ਼, ਚੰਡੀਗੜ੍ਹ :
Punjab Election Latest Update ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਸੂਬੇ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਈਆਂ। ਡਾ. ਰਾਜੂ ਨੇ ਦੱਸਿਆ ਕਿ ਐਤਵਾਰ ਸ਼ਾਮ 6 ਵਜੇ ਸ਼ਾਂਤਮਈ ਢੰਗ ਨਾਲ ਵੋਟਾਂ ਪੈਣ ਤੋਂ ਬਾਅਦ ਸਾਰੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨੂੰ ਸਬੰਧਤ ਸਟਰਾਂਗ ਰੂਮਾਂ ਵਿੱਚ ਭੇਜ ਦਿੱਤਾ ਗਿਆ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ 66 ਥਾਵਾਂ `ਤੇ ਸਾਰੇ 117 ਸਟਰਾਂਗ ਰੂਮਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐਫ), ਹਥਿਆਰਬੰਦ ਪੁਲਿਸ ਅਤੇ ਪੰਜਾਬ ਪੁਲਿਸ ਦੀ ਤਾਇਨਾਤੀ ਦੇ ਨਾਲ ਤਿੰਨ-ਪੱਧਰੀ ਸੁਰੱਖਿਆ ਉਪਾਅ ਸਥਾਪਤ ਕੀਤੇ ਗਏ ਹਨ।ਉਹਨਾਂ ਕਿਹਾ ਕਿ ਸੁਰੱਖਿਆ ਬਲ 24 ਘੰਟੇ ਸਟਰੌਗ ਰੂਮਾਂ ਦੀ ਸਖਤ ਨਿਗਰਾਨੀ ਕਰ ਰਹੇ ਹਨ।
24740 ਪੋਲਿੰਗ ਸਟੇਸ਼ਨਾਂ ਤੋਂ 23 ਟਨ ਕੋਵਿਡ ਵੇਸਟ Punjab Election Latest Update
ਉਹਨਾਂ ਕਿਹਾ ਕਿ ਚੋਣਾਂ ਵਾਲੇ ਦਿਨ ਸੂਬੇ ਵਿੱਚ 24740 ਪੋਲਿੰਗ ਸਟੇਸ਼ਨਾਂ ਤੋਂ 23 ਟਨ ਕੋਵਿਡ ਵੇਸਟ ਜਿਸ ਵਿਚ ਪੀਪਈ ਕਿੱਟਾ, ਫੇਸ ਮਾਸਕ, ਦਸਤਾਨੇ, ਫੇਸ ਸ਼ੀਲਡ ਆਦਿ ਸ਼ਾਮਲ ਹੈ, ਪੈਦਾ ਹੋਇਆ। ਇਹ ਵੇਸਟ ਹਰੇਕ ਜ਼ਿਲੇ ਵਿੱਚ ਪੀਪੀਸੀਬੀ ਵਲੋਂ ਨਿਯੁਕਤ ਜ਼ਿਲਾ ਨੋਡਲ ਅਫਸਰਾਂ ਦੀ ਸਹਾਇਤਾ ਨਾਲ ਬੜੇ ਸੁਚੱਜੇ ਅਤੇ ਵਾਤਾਵਰਣ ਪੱਖੀ ਢੰਗ ਨਾਲ ਇੱਕਤਰ ਕਰਕੇ ਨਸ਼ਟ ਕੀਤਾ ਗਿਆ। ਅਮਨ-ਕਾਨੂੰਨ ਦੀ ਸਥਿਤੀ ਬਾਰੇ, ਡਾ: ਰਾਜੂ ਨੇ ਕਿਹਾ ਕਿ ਰਾਜ ਵਿੱਚ ਚੋਣਾਂ ਨਾਲ ਸਬੰਧਤ ਕੁਝ ਮਾਮੂਲੀ ਘਟਨਾਵਾਂ ਸਾਹਮਣੇ ਆਈਆਂ ਹਨ
33 FIR ਦਰਜ ਹੋਈਆਂ Punjab Election Latest Update
ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੋਲਿੰਗ ਵਾਲੇ ਦਿਨ ਕੁੱਲ 33 ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਦਰਜ ਹੋਈਆਂ ਇਨ੍ਹਾਂ 33 ਐਫਆਈਆਰਜ਼ ਵਿੱਚੋਂ, 10 ਮਾਮੂਲੀ ਝੜਪਾਂ ਨਾਲ ਸਬੰਧਤ, 16 ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ, ਤਿੰਨ ਚੋਣਾਂ ਸਬੰਧੀ ਅਪਰਾਧ, ਤਿੰਨ ਹੋਰ ਮਾਮਲੇ ਅਤੇ ਇੱਕ ਗੋਲੀਬਾਰੀ ਦੀ ਘਟਨਾ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ : Clash in many places during voting ਫਿਰੋਜਪੁਰ ਵਿੱਖੇ ਮਾਹੀ ਗਿਲ ਤੇ ਕੇਸ, ਪਠਾਨਕੋਟ, ਪਟਿਆਲਾ ਵਿੱਚ ਹਿੰਸਾ
ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ