Punjab Election Update ਘੱਟ ਮਤਦਾਨ ਪਰ ਹਰ ਪਾਰਟੀ ਦਾ ਬਹੁਮਤ ਮਿਲਣ ਦਾ ਦਾਵਾ

0
226
Punjab Election Update

Punjab Election Update

ਇੰਡੀਆ ਨਿਊਜ਼, ਚੰਡੀਗੜ੍ਹ:

Punjab Election Update 20 ਫ਼ਰਵਰੀ ਨੂੰ ਹੋਈਆਂ ਪੰਜ਼ਾਬ ਵਿਧਾਨ ਸਭਾ ਚੋਣਾਂ ਵਿੱਚ ਪਿਛਲੇ 15 ਸਾਲਾਂ ਦਾ ਰਿਕਾਰਡ 7% ਦੀ ਕਮੀ ਨਾਲ ਟੁੱਟ ਗਿਆ ਹੈ । ਇਸ ਵਾਰ ਘੱਟ ਵੋਟਿੰਗ ਹੋਈ ਹੈ ।ਪੰਜਾਬ ਵਿੱਚ 117 ਸੀਟਾਂ ਤੇ 69.65% ਵੋਟਿੰਗ ਹੋਈ ਹੈ। ਪਿੱਛਲੀ ਵਾਰ 77 ਫੀਸਦੀ ਰਹੀ ਸੀ। ਮਲੇਰਕੋਟਲਾ ਵਿੱਚ ਸਭ ਤੋਂ ਵੱਧ 78.14% ਤੇ ਮੋਹਾਲੀ ਵਿੱਚ ਸਭ ਤੋਂ ਘਟ 62.41%ਵੋਟਿੰਗ ਹੋਈ। ਹਾਲ ਹੀ ਵਿੱਚ ਹੋਈਆਂ ਚੋਣਾਂ ਦਾ ਨਤੀਜਾ 10 ਮਾਰਚ ਨੂੰ ਆਵੇਗਾ।

ਹੋਟ ਸੀਟਾਂ ਦੀ ਸਥਿਤੀ Punjab Election Update

ਨਵਜੋਤ ਸਿੱਧੂ ਅਤੇ ਬਿਕਰਮ ਮਜੀਠਈਆ ਦੇ ਹਲਕੇ ਅੰਮ੍ਰਿਤਸਰ ਈਸਟ ਵਿੱਚ 59% ਸੀਐਮ ਚਰਨਜੀਤ ਚੰਨੀ ਦੇ ਜੱਦੀ ਹਲਕੇ ਚਮਕੌਰ ਸਾਹਿਬ ਵਿੱਚ 70 ਫੀਸਦੀ ਅਤੇ ਭਦੌੜ ਵਿੱਚ 78.89 ਫੀਸਦੀ ਵੋਟਾਂ ਪਈਆਂ ਹਨ। ਸਾਬਕਾ ਸੀਐਮ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਵਿੱਚ 62.10%,ਭਗਵੰਤ ਮਾਨ ਦੇ ਹਲਕੇ ਧੂਰੀ 72%, ਅਕਾਲੀ-ਬਸਪਾ ਦੇ ਆਗੂ ਸੁਖਬੀਰ ਬਾਦਲ ਦੀ ਜਲਾਲਾਬਾਦ ਸੀਟ ਤੇ 77%,ਤੇ 5 ਵਾਰ ਸੀਐਮ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਸੀਟ ਤੇ 80.10% ਫੀਸਦੀ ਵੋਟਾਂ ਪਈਆਂ ਹਨ।

ਮਜਬੂਤ ਸਥਿਤੀ ਦੇ ਦਾਵੇ Punjab Election Update

ਸਾਰੇ ਸਿਆਸੀ ਆਗੂ ਆਪਣੀ ਆਪਣੀ ਜਿੱਤ ਦੇ ਦਾਵੇ ਕਰ ਰਹੇ ਹਨ । ਸੀਐਮ ਚਰਨਜੀਤ ਚੰਨੀ 111 ਦਿਨ ਦੀ ਕਾਰਗੁਜ਼ਾਰੀ, ਭਗਵੰਤ ਮਾਨ ਸੱਤਾ ਬਦਲਣ ਤੇ ਸੁਖਬੀਰ ਬਾਦਲ ਕਲੀਨ ਸਵੀਪ ਦੇ ਅਧਾਰ ਤੇ ਵੋਟਾਂ ਪੈਣ ਦੀ ਗੱਲ ਆਖ ਰਹੇ ਹਨ। ਪੰਜਾਬ ਲੋਕ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਗਠਜੋੜ ਰਾਹੀਂ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ।

ਚੋਣ ਆਯੋਗ ਦਾ ਲੋਕਾਂ ਨੂੰ ਧੰਨਵਾਦ Punjab Election Update

ਪੰਜਾਬ ਵਿੱਚ ਕੱਲ 117 ਵਿਧਾਨ ਸਭਾ ਹਲਕਿਆਂ ਲਈ ਨੁਮਾਇੰਦਿਆਂ ਦੀ ਚੋਣ ਵਾਸਤੇ ਸ਼ਾਂਤਮਈ ਢੰਗ ਨਾਲ ਇੱਕੋ ਪੜਾਅ ਵਿੱਚ ਮਤਦਾਨ ਹੋਇਆ। ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਅੱਗੇ ਆਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਡਾ.ਐਸ.ਕਰੁਣਾ ਰਾਜੂ, ਮੁੱਖ ਚੋਣ ਅਫ਼ਸਰ ਪੰਜਾਬ ਨੇ ਕਿਹਾ ਕਿ ਵੋਟਾਂ ਵਿੱਚ ਵਧ-ਚੜ੍ਹਕੇ ਹਿੱਸਾ ਪਾ ਕੇ ਸੂਬੇ ਦੇ ਲੋਕਾਂ ਨੇ ਇੱਕ ਵਧੀਆ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਧਿਆਨ ਸ਼ਾਂਤੀਪੂਰਨ ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਯਕੀਨੀ ਬਣਾਉਣਾ ਸੀ।

ਇਹ ਵੀ ਪੜ੍ਹੋ : Clash in many places during voting ਫਿਰੋਜਪੁਰ ਵਿੱਖੇ ਮਾਹੀ ਗਿਲ ਤੇ ਕੇਸ, ਪਠਾਨਕੋਟ, ਪਟਿਆਲਾ ਵਿੱਚ ਹਿੰਸਾ

ਇਹ ਵੀ ਪੜ੍ਹੋ : Congress and AAP supporters clash ਦੋਵੇ ਧਿਰਾਂ ਦੇ ਕਈ ਲੋਕ ਜ਼ਖਮੀ

Connect With Us : Twitter Facebook

SHARE