Punjab Firozpur Jail : ਸ਼ਰਾਰਤੀ ਅਨਸਰਾਂ ਵੱਲੋਂ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਨੂੰ ਬਾਹਰੋਂ ਪੈਕਟਾਂ ਵਿੱਚ ਰੱਖ ਕੇ ਫਿਰੋਜ਼ਪੁਰ ਜੇਲ੍ਹ ਅੰਦਰ ਸੁੱਟਣ ਦਾ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਜਾਰੀ ਹੈ। ਕਿਉਂਕਿ ਜੇਲ੍ਹ ਦੀਆਂ ਦੋ ਸਾਈਡ ਦੀਵਾਰਾਂ ਖਾਲੀ ਥਾਂ ਦੇ ਨਾਲ ਲੱਗਦੀਆਂ ਹਨ ਅਤੇ ਇੱਕ ਪਾਸੇ ਮਾਡਲ ਟਾਊਨ ਦੇ ਰਿਹਾਇਸ਼ੀ ਇਲਾਕੇ ਨਾਲ ਲੱਗਦੀ ਹੈ, ਜਿੱਥੋਂ ਸ਼ਰਾਰਤੀ ਅਨਸਰ ਅਕਸਰ ਹੀ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਵਿੱਚ ਲਪੇਟ ਕੇ ਪੈਕਟ ਸੁੱਟ ਦਿੰਦੇ ਹਨ। ਜੇਲ੍ਹ ਪ੍ਰਸ਼ਾਸਨ ਵੱਲੋਂ ਕੰਧਾਂ ’ਤੇ ਬਿਜਲੀ ਦੀਆਂ ਤਾਰਾਂ ਵੀ ਲਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਸ਼ਰਾਰਤੀ ਅਨਸਰ ਜੇਲ੍ਹ ਦੇ ਅੰਦਰ ਸਾਮਾਨ ਸੁੱਟਦੇ ਰਹਿੰਦੇ ਹਨ।
ਜੇਲ੍ਹ ਸੁਪਰਡੈਂਟ ਸ੍ਰੀ ਗੁਰਨਾਮ ਲਾਲ ਦੀ ਅਗਵਾਈ ਹੇਠ ਜੇਲ੍ਹ ਸਟਾਫ਼ ਨੇ ਅਜਿਹੇ ਸੁੱਟੇ ਹੋਏ ਪੈਕਟ ਬਰਾਮਦ ਕਰਨ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਦੇ ਲੰਬੇ ਸਮੇਂ ਤੋਂ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕੁਝ ਦਿਨ ਪਹਿਲਾਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਜੇਲ੍ਹ ਅੰਦਰੋਂ ਬਰਾਮਦ ਨਸ਼ੀਲੇ ਪਦਾਰਥ 1 ਬਾਲ ਵਿੱਚ ਪਾ ਕੇ ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਸ਼ਰਾਰਤੀ ਅਨਸਰਾਂ ਦੇ ਅਜਿਹੇ ਮਨਸੂਬਿਆਂ ਦੇ ਮੱਦੇਨਜ਼ਰ ਜੇਲ੍ਹ ਦੇ ਅੰਦਰ ਦੇ ਨਾਲ-ਨਾਲ ਜੇਲ੍ਹ ਦੇ ਬਾਹਰ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜੇਲ੍ਹ ਪ੍ਰਸ਼ਾਸਨ ਦੀ ਚੌਕਸੀ ਸਦਕਾ ਸ਼ਰਾਰਤੀ ਅਨਸਰਾਂ ਵੱਲੋਂ ਜੇਲ੍ਹ ਅੰਦਰ ਸੁੱਟੇ ਗਏ 3 ਪੈਕਟ ਬਰਾਮਦ ਕਰਨ ਵਿੱਚ ਇੱਕ ਵਾਰ ਫਿਰ ਸਫ਼ਲਤਾ ਹਾਸਿਲ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 11 ਮੋਬਾਈਲ ਫੋਨ, 3 ਅਡਾਪਟਰ, ਇੱਕ ਚਾਰਜਰ, 71 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਦਾਰਥ ਅਤੇ 58 ਤੰਬਾਕੂ ਜ਼ਰਦਾ ਪੋਸਤ ਬਰਾਮਦ ਕੀਤੇ ਗਏ ਹਨ।
कਜੇਲ ਪ੍ਰਸ਼ਾਸਨ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਜੇਲ ਦੇ ਅੰਦਰ ਲੱਗੇ ਦੋ ਲਾਕ-ਅੱਪਾਂ ‘ਚੋਂ ਇਕ ਮੋਬਾਇਲ ਫੋਨ ਅਤੇ ਇਕ ਛੋਟੀ ਬੈਟਰੀ ਵੀ ਬਰਾਮਦ ਹੋਈ ਹੈ। ਇਨ੍ਹਾਂ ਬਰਾਮਦਗੀਆਂ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਲਿਖਤੀ ਪੱਤਰ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਅਤੇ ਕੈਦੀ ਹਰਪਿੰਦਰ ਸਿੰਘ ਅਤੇ ਕੈਦੀ ਬਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ.ਐਸ.ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਹੈ ਕਿ ਜੇਲ੍ਹ ਦੇ ਬਲਾਕ ਨੰਬਰ 3 ਦੇ ਵਰਾਂਡੇ ਵਿੱਚ ਬਣੇ ਬਾਥਰੂਮਾਂ ਦੇ ਨੇੜੇ ਭੂਰੇ ਰੰਗ ਦੀ ਟੇਪ ਨਾਲ ਲਪੇਟੇ 3 ਪੈਕਟ ਬਾਹਰੋਂ ਸੁੱਟੇ ਗਏ ਸਨ। ਖੋਲ੍ਹਣ ‘ਤੇ ਸਿਮ ਤੋਂ ਬਿਨਾਂ 3 ਓਪੋ ਟੱਚ ਸਕਰੀਨ ਮੋਬਾਈਲ, ਬਿਨਾਂ ਸਿਮ ਕਾਰਡ ਦੇ 8 ਸੈਮਸੰਗ ਕੀਪੈਡ ਮੋਬਾਈਲ, ਲਿਫ਼ਾਫ਼ਿਆਂ ‘ਚ ਲਪੇਟਿਆ 71 ਗ੍ਰਾਮ ਕਾਲੇ ਰੰਗ ਦਾ ਨਸ਼ੀਲਾ ਪਾਊਡਰ, 3 ਚਿੱਟੇ ਰੰਗ ਦੇ ਅਡਾਪਟਰ, ਇਕ ਚਾਰਜਰ ਅਤੇ 58 ਪੇਟੀਆਂ ਤੰਬਾਕੂ ਦੀਆਂ ਜਰਦੀਆਂ ਬਰਾਮਦ ਹੋਈਆਂ |
ਬਾਹਰ ਆ ਗਏ ਹਨ। ਉਨ੍ਹਾਂ ਦੱਸਿਆ ਕਿ ਜੇਲ੍ਹ ਅੰਦਰ ਗੁਪਤ ਸੂਚਨਾ ਦੇ ਆਧਾਰ ‘ਤੇ ਚਲਾਏ ਗਏ ਸਰਚ ਅਭਿਆਨ ਦੌਰਾਨ ਹਵਾਲਾਤੀ ਹਰਪਿੰਦਰ ਸਿੰਘ ਪਾਸੋਂ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਅਤੇ ਬੈਟਰੀ ਅਤੇ ਹਵਾਲਾਤੀ ਬਿੰਦਰ ਸਿੰਘ ਪਾਸੋਂ ਮੋਬਾਈਲ ਫ਼ੋਨ ਦੀ ਛੋਟੀ ਸੈਮਸੰਗ ਕੰਪਨੀ ਦੀ ਬੈਟਰੀ ਬਰਾਮਦ ਹੋਈ |
Also Read : SGPC ਦੇ ਇਤਰਾਜ਼ ਤੋਂ ਬਾਅਦ 12ਵੀਂ ਜਮਾਤ ਦੇ ਸਿਲੇਬਸ ‘ਚ ਬਦਲਾਅ, ਰਾਜਨੀਤੀ ਸ਼ਾਸਤਰ ਦੀ ਕਿਤਾਬ ‘ਚੋਂ ਹਟਾਇਆ ਗਿਆ ‘ਖਾਲਿਸਤਾਨ’
Also Read : SGPC ਚੋਣਾਂ ਦੀਆਂ ਤਿਆਰੀਆਂ ਸ਼ੁਰੂ, ਗੁਰਦੁਆਰਾ ਚੋਣ ਕਮਿਸ਼ਨ ਨੇ 12 ਸਾਲਾਂ ਬਾਅਦ ਵੋਟਰ ਸੂਚੀ ਨੂੰ ਅਪਡੇਟ ਕਰਨ ਦੇ ਦਿੱਤੇ ਨਿਰਦੇਸ਼
Also Read : ਮੁੱਖ ਮੰਤਰੀ ਭਗਵੰਤ ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਜਾਣੋ ਕਾਰਨ