Punjab Goindwal Jail News : ਗੋਇੰਦਵਾਲ ਜੇਲ੍ਹ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਅੱਜ ਮੁੜ ਚੈਕਿੰਗ ਦੌਰਾਨ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚੋਂ ਮੋਬਾਈਲ, ਚਾਰਜਰ ਅਤੇ ਤੰਬਾਕੂ ਬਰਾਮਦ ਹੋਇਆ ਹੈ। ਕਿਰਪਾਲ ਸਿੰਘ ਸਹਾਇਕ ਸੁਪਰਡੈਂਟ ਦੇ ਹੁਕਮਾਂ ’ਤੇ ਸੁਰੱਖਿਆ ਅਮਲੇ ਵੱਲੋਂ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੀਆਂ ਵੱਖ-ਵੱਖ ਬੈਰਕਾਂ ਦੀ ਚੈਕਿੰਗ ਕੀਤੀ ਗਈ।
ਫਿਰ ਚੈਕਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ 5 ਕੀਪੈਡ ਮੋਬਾਈਲ, 1 ਟੱਚ ਮੋਬਾਈਲ, ਜੁਗਾਡੂ ਚਾਰਜਰ, 6 ਤੰਬਾਕੂ ਦੇ ਪਾਊਚ ਬਰਾਮਦ ਕੀਤੇ। ਸੂਚਨਾ ਮਿਲਦੇ ਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਬਰਾਮਦ ਹੋਣ ਤੋਂ ਬਾਅਦ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ।