Punjab Govt. start lifted Corona ban ਸਕੂਲ, ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ ਅੱਜ ਤੋਂ ਖੁਲ੍ਹੇ

0
216
Punjab Govt. start lifted Corona ban

Punjab Govt. start lifted Corona ban

ਇੰਡੀਆ ਨਿਊਜ਼, ਚੰਡੀਗੜ੍ਹ :

Punjab Govt. start lifted Corona ban ਪੰਜਾਬ ਵਿੱਚ ਕੋਰੋਨਾ ਵਾਇਰਸ (Corona Virus) ਦੀ ਤੀਜੀ ਅਤੇ ਮੌਜੂਦਾ ਲਹਿਰ ਦਾ ਅਸਰ ਲਗਾਤਾਰ ਘੱਟਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਵੀ ਕੋਰੋਨਾ ਦੇ ਚਲਦੇ ਲਾਈਆਂ ਹੋਈਆਂ ਰੋਕਾਂ ਵੀ ਹਟਾਨੀਆ ਸ਼ੁਰੂ ਕਰ ਦਿਤੀਆਂ ਹਨ। ਇਤਵਾਰ ਨੂੰ ਰਾਜ ਸਰਕਾਰ ਨੇ ਕੋਰੋਨਾ ਦਾ ਅਸਰ ਘੱਟ ਹੋਣ ਤੇ 6ਵੀਂ ਜਮਾਤ ਤੋਂ ਲੈ ਕੇ ਉਪਰ ਦੀਆਂ ਜਮਾਤਾਂ ਲਈ ਸਕੂਲ ਖੁਲ ਗਏ ਹਨ।

ਸਕੂਲ ਖੋਲਣ ਦੇ ਆਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਅੱਜ (ਸੋਮਵਾਰ) ਤੋਂ ਸਾਰੇ ਸਕੂਲ ਖੋਲ ਦਿਤੇ ਗਏ। ਹਾਲਾਂਕਿ 5ਵੀਂ ਤਕ ਦੇ ਸਕੂਲ ਬੰਦ ਹੀ ਰਹਿਣਗੇ। ਇਸ ਦੇ ਨਾਲ ਹੀ ਸਰਕਾਰ ਨੇ ਇਹ ਆਦੇਸ਼ ਵੀ ਦਿੱਤਾ ਹੈ ਕਿ ਜੋ  ਸਕੂਲ ਨਹੀਂ ਆਉਣਾ ਚਾਹੁੰਦੇ ਉਹ ਔਨਲਾਈਨ ਪੜ੍ਹਾਈ ਜਾਰੀ ਰੱਖ ਸਕਦੇ ਹਣ।

ਇਹ ਥਾਵਾਂ ਵੀ ਖੁਲਣਗੀਆਂ Punjab Govt. start lifted Corona ban

ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਆਦੇਸ਼ ਵਿੱਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਰਾਜ ਵਿੱਚ ਬਾਰ ਅਤੇ ਮਾਲ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ ਆਦਿ ਵੀ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ।

ਰਾਜ ਵਿੱਚ ਆਉਣ ਲਈ ਇਹ ਜਰੂਰੀ Punjab Govt. start lifted Corona ban

ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਸੂਬੇ ਵਿੱਚ ਦਾਖਲ ਹੋਣ ਵਾਲੇ ਹਰੇਕ ਵਿਅਕਤੀ ਲਈ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਲਾਜ਼ਮੀ ਹਨ। ਜੇਕਰ ਟੀਕਾਕਰਨ ਨਹੀਂ ਕਰਵਾਇਆ ਗਿਆ ਤਾਂ ਪੰਜਾਬ ਵਿੱਚ ਦਾਖ਼ਲ ਹੋਣ ਲਈ ਰੈਪਿਡ ਟੈਸਟ ਲਾਜ਼ਮੀ ਹੈ।

ਇਹ ਵੀ ਪੜ੍ਹੋ : Weather Update North India Today ਬੁੱਧਵਾਰ ਤੋਂ ਬਾਰਿਸ਼ ਦੀ ਸੰਭਾਵਨਾ

Connect With Us : Twitter Facebook

SHARE