Punjab Mahavir Dal : ਐਡਵੋਕੇਟ ਕਿਰਨਜੀਤ ਪਾਸੀ ਪੰਜਾਬ ਮਹਾਵੀਰ ਦਲ ਬਨੂੜ ਦੇ ਬਣੇ ਪ੍ਰਧਾਨ

0
297
Punjab Mahavir Dal

India News (ਇੰਡੀਆ ਨਿਊਜ਼), Punjab Mahavir Dal, ਚੰਡੀਗੜ੍ਹ : ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਬਨੂੜ ਦੀ ਪ੍ਰਧਾਨਗੀ ਨੂੰ ਲੈ ਕੇ ਬਸੰਤੀ ਮਾਤਾ ਮੰਦਿਰ ਵਿੱਚ ਚੋਣ ਕਰਵਾਈ ਗਈ। ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਸੈਂਟਰਲ ਮਹਾਵੀਰ ਦਲ ਦੇ ਮਹਾ ਮੰਤਰੀ ਸਤਵੰਤ ਸੂਦਨ ਤੇ ਚੀਫ ਆਡੀਟਰ ਤਰਸੇਮ ਗਰਗ ਵਿਸ਼ੇਸ਼ ਤੌਰ ਤੇ ਚੋਣ ਕਰਵਾਉਣ ਲਈ ਪਹੁੰਚੇ। ਨਿਯਮਾਂ ਅਨੁਸਾਰ ਚੋਣ ਕਰਵਾਉਣ ਲਈ ਦਵਿੰਦਰ ਸਰੂਪ ਕੋਸ਼ਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਹਿਲੇ ਕਾਰਜਕਾਰੀ ਪ੍ਰਧਾਨ ਪ੍ਰੇਮ ਚੰਦ ਥੰਮਨ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ। ਸਾਰੀ ਕੈਬਨਟ ਦਾ ਵੀ ਅਸਤੀਫਾ ਲਿਆ ਗਿਆ।

ਪ੍ਰਧਾਨਗੀ ਲਈ ਨਾਂ ਪ੍ਰਪੋਜਲ

Punjab Mahavir Dal

ਪ੍ਰਧਾਨਗੀ ਦੀ ਕਾਰਵਾਈ ਸ਼ੁਰੂ ਕਰਦਿਆਂ ਸ਼ਾਮ ਲਾਲ ਅਗਰਵਾਲ ਵੱਲੋਂ ਐਡਵੋਕੇਟ ਕਿਰਨਜੀਤ ਪਾਸੀ ਦਾ ਪ੍ਰਧਾਨਗੀ ਲਈ ਨਾਂ ਪ੍ਰਪੋਜ ਕੀਤਾ ਗਿਆ ਜਿਸ ਦੀ ਤਾਕੀਦ ਪ੍ਰਦੀਪ ਪਾਸੀ ਵੱਲੋਂ ਕੀਤੀ ਗਈ। ਇਸ ਤਰ੍ਹਾਂ ਪੂਰੇ ਹਾਊਸ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਸਰਬ ਸੰਮਤੀ ਨਾਲ ਕਿਰਨਜੀਤ ਪਾਸੀ ਨੂੰ ਪ੍ਰਧਾਨ ਚੁਣ ਲਿਆ ਗਿਆ। ਇਸ ਚੋਣ ਵਿੱਚ ਪੁਰਾਣੇ ਸੀਨੀਅਰ ਅਹੁਦੇਦਾਰ ਮੈਂਬਰ ਸ਼ਾਮਲਾਲ ਅਗਰਵਾਲ, ਰਾਜਕੁਮਾਰ ਮਾਸਟਰ ਜੀ, ਦਵਿੰਦਰ ਸਰੂਪ ਕੌਸ਼ਲ, ਪ੍ਰੇਮ ਚੰਦ ਥੰਮਨ, ਰਿੰਕੂ ਮਹਿਤਾ, ਪ੍ਰਦੀਪ ਕਾਕਾ, ਅਸ਼ੋਕ ਕੁਮਾਰ ਕੌਸਲ, ਪਰਮਜੀਤ ਵਾਲੀਆ, ਮਨਜੀਤ ਵਾਲੀਆ, ਬੂਟਾਰਾਮ, ਨਰੇਸ਼ ਕੁਮਾਰ, ਵਰਿੰਦਰ ਜੈਨ, ਸਰਜੀਵਨ ਕੁਮਾਰ, ਪਰਵੀਨ ਪੱਪੂ, ਰਮੇਸ਼ ਸੋਨੂ, ਅਤੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

ਪਰਮਾਨ ਪੱਤਰ ਸੌਂਪਿਆ

ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਸੰਸਥਾ ਦੀ ਸੈਂਟਰ ਬਾਡੀ ਵੱਲੋਂ ਆਏ ਮਹਾਂ ਮੰਤਰੀਆਂ ਨੇ ਕਿਰਨਜੀਤ ਪਾਸੀ ਨੂੰ ਬਨੂਰ ਇਕਾਈ ਦਾ ਪ੍ਰਧਾਨ ਬਣਨ ਸਬੰਧੀ ਪ੍ਰਮਾਣ ਪੱਤਰ ਸੌਂਪਿਆ। ਇਸ ਮੌਕੇ ਨਵ ਨਿਯੁਕਤ ਹੋਏ ਪ੍ਰਧਾਨ ਕਿਰਨਜੀਤ ਪਾਸੀ ਨੇ ਦੱਸਿਆ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ ਅਤੇ ਸੰਸਥਾ ਦੀ ਸੇਵਾ ਤਨ ਮਨ ਨਾਲ ਨਿਭਾਉਣਗੇ।

ਇਹ ਵੀ ਪੜ੍ਹੋ ……..

Gurudwara Board Elections : ਗੁਰਦੁਆਰਾ ਬੋਰਡ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ

 

SHARE