Punjab Minimum Wages Advisory Board
ਗਿਲਜੀਆਂ ਵਲੋਂ ਸ਼ਡਿਊਲਡ ਕਿਰਤੀਆਂ ਦੀ ਮੰਗਾਂ ਦੇ ਨਿਪਟਾਰੇ ਲਈ ਕਮੇਟੀ ਵਿੱਚ ਤਿੰਨ ਨਵੇਂ ਮੈਂਬਰ ਸ਼ਾਮਲ
ਇੰਡੀਆ ਨਿਊਜ਼, ਚੰਡੀਗੜ੍ਹ :
Punjab Minimum Wages Advisory Board ਕਿਰਤ ਮੰਤਰੀ ਪੰਜਾਬ ਸੰਗਤ ਸਿੰਘ ਗਿਲਜੀਆਂ ਨੇ ਸ਼ਡਿਊਲਡ ਕਿਰਤੀਆਂ ਦੀ ਮੰਗਾਂ ਦੇ ਨਿਪਟਾਰੇ ਲਈ ਕਮੇਟੀ ਵਿੱਚ ਤਿੰਨ ਨਵੇਂ ਮੈਂਬਰ ਸ਼ਾਮਲ ਕੀਤੇ ਹਨ। ਪੰਜਾਬ ਮਿਨੀਮਮ ਵੇਜ਼ਿਜ਼ ਐਡਵਾਇਜ਼ਰੀ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬੋਰਡ ਦੇ ਚੇਅਰਮੈਨ ਅਤੇ ਕਿਰਤ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਬੋਰਡ ਅਧਿਕਾਰੀ ਇਹ ਯਕੀਨੀ ਬਣਾਉਣ ਕੀ ਤੈਅ ਸਮੇਂ ਤੇ ਬੋਰਡ ਦੀਆਂ ਮੀਟਿੰਗ ਜ਼ਰੂਰ ਹੋਣ ਤਾਂ ਜ਼ੋ ਸ਼ਡਿਊਲਡ ਖੇਤਰਾਂ ਵਿਚ ਕੰਮ ਕਰਦੇ ਕਿਰਤੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ।
ਕਿਰਤੀਆਂ ਦੀਆਂ ਮੰਗਾ ਦਾ ਨਿਪਟਾਰਾ ਕੀਤਾ ਜਾਵੇ (Punjab Minimum Wages Advisory Board)
ਗਿਲਜੀਆਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਬੋਰਡ ਦੀਆਂ ਹੋਰ ਮੀਟਿੰਗਾਂ ਆਉਂਣ ਵਾਲੇ ਸਮੇਂ ਵਿੱਚ ਸਮੇਂ ਸਿਰ ਕੀਤੀਆ ਜਾਣ ਤਾਂ ਜੋ ਫੈਕਟਰੀਆਂ ਵਿੱਚ ਕੰਮ ਕਰਦੇ ਉਦਯੋਗਿਕ ਕਿਰਤੀਆਂ, ਭੱਠੇ, ਸੈਲਰ, ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿੱਚ ਲੱਗੇ ਕਰਮਚਾਰੀਆਂ, ਖੇਤੀਬਾੜੀ ਵਿਚ ਲੱਗੇ ਕਿਰਤੀਆਂ ਆਦਿ ਤੋਂ ਪ੍ਰਾਪਤ ਵੇਜ਼ਿਜ਼ ਸਬੰਧੀ ਮੰਗਾਂ ਅਤੇ ਸਿਫਾਰਸ਼ਾਂ ਤੇ ਵਿਚਾਰ- ਵਟਾਂਦਰਾ ਕੀਤਾ ਜਾ ਸਕੇ ਅਤੇ ਘੱਟੋਂ ਘੱਟ ਉਜ਼ਰਤਾਂ ਕਾਨੂੰਨ ਅਨੁਸਾਰ ਸੋਧੀਆਂ ਜਾ ਸਕਣ ।
ਉਜ਼ਰਤਾਂ ਸਬੰਧੀ ਸਮੀਖਿਆ ਕੀਤੀ (Punjab Minimum Wages Advisory Board)
ਇਸ ਮੀਟਿੰਗ ਵਿੱਚ ਕਿਰਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵਿਭਾਗ ਅਤੇ ਗੈਰ-ਸਰਕਾਰੀ ਅਦਾਰਿਆਂ ਦੇ ਨੁੰਮਾਇਦਿਆਂ ਨਾਲ ਸਰਕਾਰ ਵਲੋਂ ਨਿਰਧਾਰਤ ਘੱਟੋਂ-ਘੱਟ ਉਜ਼ਰਤਾਂ ਸਬੰਧੀ ਸਮੀਖਿਆ ਕੀਤੀ ਗਈ। ਇੱਥੇ ਇਹ ਦੱਸਣਯੋਗ ਹੈ ਕਿ ਮਿਨੀਮਮ ਵੇਜ਼ਿਜ਼ ਐਕਟ,1948 ਦੀ ਧਾਰਾ-3(1) (b) ਅਨੁਸਾਰ ਸਮਰੱਥ ਸਰਕਾਰ ਵੱਖ-ਵੱਖ ਸ਼ਡਿਊਲ ਇੰਪਲਾਇਮੈੰਟਨ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਘੱਟੋਂ ਘੱਟ ਉਜ਼ਰਤਾ ਨਿਰਧਾਰਤ ਕਰਨ ਲਈ ਅਧਿਕਾਰਤ ਹੈ।