ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਮੌਨਸੂਨ ਸੀਜ਼ਨ ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼

0
177
Punjab Budda Nala
ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਮੌਨਸੂਨ ਸੀਜ਼ਨ ਤੋਂ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼

ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ

ਦਿਨੇਸ਼ ਮੌਦਗਿਲ, ਲੁਧਿਆਣਾ: ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਦੀ ਪਹਿਲਕਦਮੀ ਅਤੇ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਬੁੱਢੇ ਨਾਲ ਵਿੱਚੋਂ ਗਾਰ ਕੱਢਣ ਦਾ ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਵਿਧਾਇਕ ਬੱਗਾ ਵੱਲੋਂ ਮੌਕੇ ‘ਤੇ ਸਫਾਈ ਕਾਰਜ਼ਾਂ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸਈ ਰਜਿੰਦਰ ਸਿੰਘ, ਏਸੀਪੀ ਟ੍ਰੈਫਿਕ ਗੁਰਤੇਜ਼ ਸਿੰਘ, ਐਸਡੀਓ ਸੁਖਦੀਪ ਸਿੰਘ, ਅਮਨ ਬੱਗਾ ਖੁਰਾਨਾ, ਬਿੱਟੂ ਭਨੋਟ, ਨਵੀਨ ਕਠਪਾਲ, ਲੱਕੀ ਵਰਮਾ ਅਤੇ ਹੋਰ ਵੀ ਮੌਜੂਦ ਸਨ।

ਪਿਛਲੀਆਂ ਸਰਕਾਰਾਂ ਦੇਰੀ ਨਾਲ ਕਰਦਿਆਂ ਸੀ ਕਾਰਵਾਈ

ਵਿਧਾਇਕ ਬੱਗਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ‘ਬੂਹੇ ਆਈ ਜੰਝ ਤੇ ਬਿੰਨ੍ਹੋ ਕੁੜੀ ਦੇ ਕੰਨ’ ਵਾਲੀ ਨੀਤੀ ਅਖਤਿਆਰ ਕਰਦਿਆਂ ਬਰਸਾਤੀ ਮੌਸਮ ਸੁਰੂ ਹੋ ਜਾਣ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲਕਦਮੀ ਕਰਦਿਆਂ ਆਗਾਮੀ ਬਰਸਾਤੀ ਮੌਸਮ ਸੁਰੂ ਹੋਣ ਤੋਂ ਪਹਿਲਾਂ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾ ਰਹੀ ਹੈ ਜੋਕਿ ਉਨ੍ਹਾਂ ਦਾ ਡ੍ਰੀਮ ਪ੍ਰੋਜੈਕਟ ਵੀ ਹੈ।

ਉਨ੍ਹਾਂ ਦੱਸਿਆ ਕਿ ਅੱਜ 1 ਪੋਕਲੇਨ, 12 ਟਿੱਪਰ ਅਤੇ 4 ਜੇ.ਸੀ.ਬੀ. ਮਸ਼ੀਨਾਂ ਦੀ ਸਹਾਇਤਾ ਨਾਲ ਸਥਾਨਕ ਚਾਂਦ ਸਿਨੇਮਾ ਪੁਲੀ ਤੋਂਂ ਹਲਕਾ ਲੁਧਿਆਣਾ ਉੱਤਰੀ ਵਿੱਚ ਵਗਦੇ ਬੁੱਢੇ ਨਾਲੇ ਦੀ ਗਾਰ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿੱਚ ਇਹ ਗਾਰ ਕੱਢ ਕੇ ਬੁੱਢੇ ਨਾਲੇ ਦੇ ਨਾਲ-ਨਾਲ ਢੇਰ ਲਗਾ ਦਿੱਤੇ ਜਾਂਦੇ ਸਨ ਜੋਕਿ ਮੀਂਹ ਪੈਣ ਮੌਕੇ ਮੁੜ ਬੁੱਢੇ ਨਾਲੇ ਵਿੱਚ ਰੁੜ੍ਹ ਜਾਂਦੀ ਸੀ।

ਉਨ੍ਹਾਂ ਦੱਸਿਆ ਕਿ ਅੱਜ ਬੁੱਢੇ ਨਾਲੇ ਵਿੱਚੋਂ ਕੂੜਾ ਕਰਕਟ ਕੱਢ ਕੇ ਨਾਲੋ-ਨਾਲ ਟਿੱਪਰਾਂ ਵਿੱਚ ਲੋਡ ਕਰਵਾਇਆ ਗਿਆ ਅਤੇ ਕਰੀਬ 65 ਟਿੱਪਰ ਕੂੜੇ ਦੇ ਨਾਲੇ ਵਿੱਚੋਂ ਬਾਹਰ ਕੱਢੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ 100 ਦੇ ਕਰੀਬ ਟਿੱਪਰ ਗਾਰ ਕੱਢਣ ਦਾ ਟੀਚਾ ਮਿੱਥਿਆ ਗਿਆ ਹੈ।

ਇਹ ਵੀ ਪੜੋ : ਪੰਜਾਬ ਵਿੱਚ 17.6 ਮਿਲੀਮੀਟਰ ਬਾਰਿਸ਼, ਗਰਮੀ ਤੋਂ ਮਿਲੀ ਰਾਹਤ

ਸਾਡੇ ਨਾਲ ਜੁੜੋ : Twitter Facebook youtube

SHARE