Punjab Police : ਪੰਜਾਬ ਪੁਲਿਸ ਨੇ ”ਝੂਠੇ ਪੁਲਿਸ ਮੁਕਾਬਲੇ ਦਾ ਸੱਚ” ਕਬੂਲਣ ਨੂੰ ਲਗਾਏ 25 ਸਾਲ

0
160
Punjab Police

India News (ਇੰਡੀਆ ਨਿਊਜ਼), Punjab Police, ਚੰਡੀਗੜ੍ਹ : ਪੰਜਾਬ ਪੁਲਿਸ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਇੱਕ ਜਾਂਚ ਤੋਂ ਬਾਅਦ ਇਨਸਾਫ ਕੀਤਾ ਹੈ ਕਿ 25 ਸਾਲ ਪਹਿਲਾਂ ਦਿਖਾਇਆ ਗਿਆ ਪੁਲਿਸ ਮੁਕਾਬਲਾ ਝੂਠਾ ਸੀ। ਪੁਲਿਸ ਨੇ ਕੋਰਟ ਦੇ ਸਾਹਮਣੇ ਕਿਹਾ ਕਿ ਫਰਜ਼ੀ ਪੁਲਿਸ ਮੁਕਾਬਲੇ ਨੂੰ ਲੈ ਕੇਐਫਆਈਆਰ ਵੀ ਫ਼ਰਜ਼ੀ ਤੱਥ ਦੇ ਆਧਾਰ ਤੇ ਦਰਜ ਕੀਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ਼ ਨੀਲਾ ਤਾਰਾ ਦੱਸ ਕੇ ਪੁਲਿਸ ਵੱਲੋਂ ਸੁਖਪਾਲ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਮਾਰਿਆ ਗਿਆ ਸੀ।

ਜੁਲਾਈ 1994 ਨੂੰ ਧਾਰਾ 307 ਤੇ 34 ਅਤੇ ਆਰਮਜ਼ ਐਕਟ ਤੇ ਟਾਡਾ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ 2013 ਵਿੱਚ ਪੀੜਤ ਦੀ ਪਤਨੀ ਦਲਬੀਰ ਕੌਰ ਤੇ ਪਿਤਾ ਜਗੀਰ ਸਿੰਘ ਵਾਸੀ ਪਿੰਡ ਕਾਲਾ ਅਫਗਾਨਾ ਨੇ ਵਕੀਲ ਆਰ ਕਾਰਤਿਕੇਯ ਰਾਹੀਂ ਪਟੀਸ਼ਨ ਦਾਇਰ ਕੀਤੀ ਸੀ। ਸਮੁੱਚੇ ਘਟਨਾ ਕਰਮ ਤੇ ਨਜ਼ਰਸਾਨੀ ਕਰਨ ਤੋਂ ਬਾਅਦ ਜਸਟਿਸ ਵਿਨੋਦ ਐਸ ਭਾਰਦਵਾਜ ਵੱਲੋਂ ਫੈਸਲਾ ਦਿੱਤਾ ਗਿਆ ਹੈ।

ਥਾਣਾ ਮਰਿੰਡਾ ਖੇਤਰ ਵਿੱਚ ਦਿਖਾਇਆ ਸੀ ਪੁਲਿਸ ਮੁਕਾਬਲਾ

ਵਿਸ਼ੇਸ਼ ਜਾਂਚ ਟੀਮ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਾਲਾ ਅਫਗਾਨਾ ਪਿੰਡ ਦੇ ਰਹਿਣ ਵਾਲਾ ਸੁਖਪਾਲ ਸਿੰਘ 1994 ਤੋਂ ਲਾਪਤਾ ਸੀ। ਵਿਸ਼ੇਸ਼ ਜਾਚ ਟੀਮ ਨੇ ਦੱਸਿਆ ਕਿ ਰੋਪੜ ਜਿਲੇ ਦੇ ਥਾਣਾ ਮਰਿੰਡਾ ਦੇ ਖੇਤਰ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਸੀ। ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਵਿਅਕਤੀ ਨੂੰ ਲੈ ਕੇ ਦਾਵਾ ਕੀਤਾ ਗਿਆ ਸੀ ਕਿ ਇਹ ਅੱਤਵਾਦੀ ਗੁਰਨਾਮ ਸਿੰਘ ਬਡਾਲਾ ਉਰਫ ਨੀਲਾ ਤਾਰਾ ਸੀ। ਜਦੋਂ ਕਿ ਇੱਕ ਵੱਖਰੇ ਕੇਸ ਵਿੱਚ ਬਟਾਲਾ ਪੁਲਿਸ ਨੇ 9 ਅਕਤੂਬਰ 1998 ਨੂੰ ਅੱਤਵਾਦੀ ਗੁਰਨਾਮ ਸਿੰਘ ਬਟਾਲਾ ਨੂੰ ਗ੍ਰਿਫਤਾਰ ਕੀਤਾ ਸੀ।

ਸਮੇਂ ਦੇ SP(D),DSP ਅਤੇ ASI ਖਿਲਾਫ FIR ਦਰਜ

ਪੁਲਿਸ ਦੇ ਵਿਸ਼ੇਸ਼ DG/ ਜਾਂਚ ਟੀਮ ਦੇ ਵਿਸ਼ੇਸ਼ ਚੇਅਰਪਰਸਨ ਗੁਰਪ੍ਰੀਤ ਸਿੰਘ ਦਿਓ ਨੇ ਕੋਰਟ ਨੂੰ ਦੱਸਿਆ ਕਿ 29 ਜੁਲਾਈ 1994 ਨੂੰ ਰੋਪੜ ਜਿਲੇ ਦੇ ਥਾਣਾ ਥਾਣਾ ਮਰਿੰਡਾ ਵਿੱਚ ਦਰਜ ਕੀਤਾ ਗਿਆ ਐਫਆਈਆ ਮਾਮਲਾ ਝੂਠੇ ਤੱਥ ਦੇ ਆਧਾਰ ਦੇ ਉੱਪਰ ਸੀ।

ਉਹਨਾਂ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਜ਼ਿਲ੍ਹਾ ਅਟਾਰਨੀ (ਲੀਗਲ) ਤੋਂ ਸਲਾਹ ਲੈ ਕੇ 21 ਅਕਤੂਬਰ 2023 ਨੂੰ ਸਮੇਂ ਦੇ SP(D) ਪਰਮਰਾਜ ਸਿੰਘ, DSP ਜਸਪਾਲ ਸਿੰਘ ਅਤੇ ASI ਗੁਰਦੇਵ ਸਿੰਘ ਦੇ ਖਿਲਾਫ ਰੋਪੜ ਜਿਲੇ ਦੇ ਭਗਵੰਤਪੁਰਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਮਾਮਲੇ ਦੀ ਜਾਂਚ ਰੋਪੜ ਜਿਲੇ ਦੇ SP(D) ਹੈਡਕੁਾਰਟਰ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :Ludhiana Crime : ਲੁਧਿਆਣਾ’ ਚ ਮੈਡੀਕਲ ਸਟੋਰ ਦੇ ਸੰਚਾਲਕ ਤੇ ਤਿੰਨ ਨਕਾਬਪੋਸ਼ਾਂ ਵੱਲੋਂ ਹਮਲਾ

 

SHARE