ਇੰਡੀਆ ਨਿਊਜ਼, ਫਿਰੋਜ਼ਪੁਰ (Punjab Police in Action against Drug Peddlers): ਇਨ੍ਹੀਂ ਦਿਨੀਂ ਪੰਜਾਬ ਸਰਕਾਰ ਨਸ਼ਾ ਤਸਕਰਾਂ ‘ਤੇ ਪੂਰੀ ਤਰ੍ਹਾਂ ਸਖ਼ਤੀ ਕਰਨ ਦੇ ਮੂਡ ‘ਚ ਹੈ। ਸਰਕਾਰ ਦੇ ਇਸ ਯਤਨ ਵਿੱਚ ਸੂਬਾ ਪੁਲਿਸ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਜਿਸ ਕਾਰਨ ਇਨ੍ਹੀਂ ਦਿਨੀਂ ਸੂਬੇ ਦੇ ਨਸ਼ਾ ਤਸਕਰਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੰਗਲਵਾਰ ਨੂੰ ਫਿਰੋਜ਼ਪੁਰ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਦੋਂ ਨਸ਼ਾ ਤਸਕਰਾਂ ਨੇ ਪੁਲਿਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਪੁਲਿਸ ਦੀ ਟੀਮ ਨਾ ਸਿਰਫ ਉਨ੍ਹਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲ ਹੋ ਗਈ, ਸਗੋਂ ਬਹਾਦਰ ਪੁਲਸ ਇੰਸਪੈਕਟਰ ਆਪਣਾ ਪਿਸਤੌਲ ਲੈ ਕੇ ਬਦਮਾਸ਼ਾ ਦੇ ਪਿੱਛੇ ਭੱਜਿਆ l
10 ਕਿਲੋਮੀਟਰ ਦਾ ਪਿੱਛਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ
ਪੁਲਿਸ ਟੀਮ ਨੇ ਕਰੀਬ 10 ਕਿਲੋਮੀਟਰ ਤੱਕ ਨਸ਼ਾ ਤਸਕਰਾਂ ਦਾ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗਲੀ ਨਿਹੰਗਾ ਬਗਦਾਦੀ ਗੇਟ ਮਾਨ ਸਿੰਘ ਅਤੇ ਰਾਜਬੀਰ ਸਿੰਘ ਵਾਸੀ ਬਸਤੀ ਕਿੰਦੇਵਾਲੀ ਵਜੋਂ ਹੋਈ ਹੈ।
ਕੱਲ੍ਹ ਵੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ
ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਬੀਤੇ ਕੱਲ ਰੂਪਨਗਰ ਪੁਲਿਸ ਵਲੋਂ ਲਾਰੈਂਸ ਬਿਸ਼ਨੌਈ ਗੈਂਗ ਨਾਲ ਸਬੰਧਤ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ l ਉਹਨਾਂ ਕੋਲੋਂ ਸੱਤ ਗੈਰ ਕਾਨੂੰਨੀ ਹਥਿਆਰ ਅਤੇ 51 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨਾਲ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਸੰਦੀਪ ਗਰਗ ਵੀ ਮੌਜੂਦ ਸਨ, ਨੇ ਦੱਸਿਆ ਕਿ ਪੁਲਿਸ ਟੀਮ ਨੇ ਗੈਂਗ ਦੇ ਸਰਗਨੇ ਪਰਮਿੰਦਰ ਸਿੰਘ ਉਰਫ ਪਿੰਦਰੀ, ਜੋ ਨੰਗਲ-ਰੂਪਨਗਰ-ਨੂਰਪੁਰ ਬੇਦੀ ਪੱਟੀ ਵਿੱਚ ਬਿਸ਼ਨੋਈ ਗੈਂਗ ਦੀ ਕਾਰਵਾਈ ਨੂੰ ਸੰਭਾਲ ਰਿਹਾ ਸੀ, ਦਾ ਪਤਾ ਲਗਾਉਣ ਲਈ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ।
ਇਹ ਵੀ ਪੜ੍ਹੋ: ਬਿਜਲੀ ਸੋਧ ਬਿੱਲ ਰਾਜਾਂ ਦੇ ਅਧਿਕਾਰਾਂ ‘ਤੇ ਹਮਲਾ: ਭਗਵੰਤ ਮਾਨ
ਸਾਡੇ ਨਾਲ ਜੁੜੋ : Twitter Facebook youtube