ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਨੂੰ ਹਟਾ ਦਿੱਤਾ ਗਿਆ
ਦਿਨੇਸ਼ ਮੌਦਗਿਲ, ਲੁਧਿਆਣਾ: ਪੰਜਾਬ ਵਿੱਚ ਵੱਧ ਰਹੇ ਅਪਰਾਧ ਦੇ ਗ੍ਰਾਫ਼ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਅੱਜ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚੋਂ 14 ਆਈਪੀਐਸ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਅਮਨ-ਕਾਨੂੰਨ ਨੂੰ ਲੈ ਕੇ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਸ ਕਾਰਨ ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਇਸ ਅਹੁਦੇ ’ਤੇ ਅਜੇ ਤੱਕ ਕਿਸੇ ਨੂੰ ਤਾਇਨਾਤ ਨਹੀਂ ਕੀਤਾ ਗਿਆ ਹੈ।
ਏਡੀਜੀਪੀ ਐਮਐਫ ਫਾਰੂਕੀ ਨੂੰ ਏਡੀਜੀਪੀ ਰੇਲਵੇ ਲਾਇਆ ਗਿਆ
ਇਸੇ ਤਰ੍ਹਾਂ ਏਡੀਜੀਪੀ ਐਮਐਫ ਫਾਰੂਕੀ ਨੂੰ ਏਡੀਜੀਪੀ ਰੇਲਵੇ ਲਾਇਆ ਗਿਆ ਹੈ। ਪੰਜਾਬ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ਵਿੱਚ ਅਪਰਾਧ ਦਾ ਗ੍ਰਾਫ ਬਹੁਤ ਉੱਚਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ 2 ਤਿੱਖੇ ਦਿਮਾਗ ਵਾਲੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਹਨ।
ਨਰਿੰਦਰ ਭਾਰਗਵ, ਸੌਮਿਆ ਮਿਸ਼ਰਾ ਜੁਆਇੰਟ ਸੀਪੀ ਲੁਧਿਆਣਾ
ਤਿੱਖੇ ਪੁਲਿਸ ਅਫਸਰ ਕਹੇ ਜਾਣ ਵਾਲੇ ਆਈਪੀਐਸ ਨਰਿੰਦਰ ਭਾਰਗਵ ਨੂੰ ਜੁਆਇੰਟ ਪੁਲਿਸ ਕਮਿਸ਼ਨਰ ਲੁਧਿਆਣਾ ਲਗਾਇਆ ਗਿਆ ਹੈ, ਜਦਕਿ ਆਈਪੀਐਸ ਸੌਮਿਆ ਮਿਸ਼ਰਾ ਨੂੰ ਵੀ ਜੁਆਇੰਟ ਸੀਪੀ ਲਗਾਇਆ ਗਿਆ ਹੈl ਸੌਮਿਆ ਮਿਸ਼ਰਾ ਪਹਿਲਾਂ ਡੀਸੀਪੀ ਟਰੈਫਿਕ ਸੀ ਅਤੇ ਉਸ ਨੂੰ ਇੱਕ ਤਿੱਖੀ ਮਹਿਲਾ ਪੁਲਿਸ ਅਧਿਕਾਰੀ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਅਜਿਹੇ ਤਿੱਖੇ ਅਫਸਰਾਂ ਦੀ ਲੋੜ ਹੈ ਜੋ ਦਿਨੋਂ-ਦਿਨ ਵੱਧ ਰਹੀਆਂ ਵਾਰਦਾਤਾਂ ਅਤੇ ਗੁੰਡਾ ਅਨਸਰਾਂ ਨੂੰ ਕਾਬੂ ਕਰ ਸਕਣ।
ਇਹ ਵੀ ਪੜੋ : ਲੁਧਿਆਣਾ ਵਿਖੇ ਮੈਗਾ ਰੋਜ਼ਗਾਰ ਮੇਲਾ 27 ਮਈ ਨੂੰ
ਸਾਡੇ ਨਾਲ ਜੁੜੋ : Twitter Facebook youtube