Punjab Power Procurement Agreements
ਇੰਡੀਆ ਨਿਊਜ਼, ਚੰਡੀਗੜ:
Punjab Power Procurement Agreements ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਸੂਬੇ ਵਿੱਚ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਆਪਸੀ ਸਮਝੌਤੇ ਰਾਹੀਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਹੈ।
ਪੰਜਾਬ ਭਵਨ ਵਿਖੇ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਵਿਆਜ ਦਰਾਂ ਅਤੇ ਕਾਰਪੋਰੇਟ ਟੈਕਸ ਘਟਾਟਿਆ ਜਾ ਚੁੱਕਾ ਹੈ, ਇਸ ਲਈ ਪ੍ਰੋਜੈਕਟ ਡਿਵੈਲਪਰਾਂ ਨੂੰ ਟੈਰਿਫ ਘਟਾਉਣ ਦੇ ਤਰੀਕੇ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ, ਇਹ ਸਰਕਾਰ ਅਤੇ ਪੀਐੱਸਪੀਸੀਐੱਲ ਲਈ ਲਾਭਕਾਰੀ ਹੋਵੇਗਾ ਜਿਸ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇਗੀ।
ਡਿਵੈਲਪਰ ਨਿਵੇਸ਼ ਕਰਨ ਲਈ ਅੱਗੇ ਆਉਣ (Punjab Power Procurement Agreements)
ਵੇਰਕਾ ਨੇ ਕਿਹਾ ਕਿ ਉਹ ਦੋਸਤਾਨਾ ਅਤੇ ਮਜ਼ਬੂਤ ਸਬੰਧਾਂ ਦੀ ਆਸ ਕਰਦੇ ਹਨ ਅਤੇ ਡਿਵੈਲਪਰਾਂ ਨੂੰ ਰਾਜ ਵਿੱਚ ਹੋਰ ਨਿਵੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਉਨਾਂ ਕਿਹਾ ਕਿ ਡਿਵੈਲਪਰਾਂ ਨੂੰ ਆਪਣੇ ਸੁਝਾਅ ਅਤੇ ਦਰਪੇਸ਼ ਸਮੱਸਿਆਵਾਂ (ਜੇਕਰ ਹੋਣ ) ਵੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਹਨ ਅਤੇ ਵਿਭਾਗ ਉਨਾਂ ਦੇ ਸੁਝਾਵਾਂ ਨੂੰ ਘੋਖਣ ਤੋਂ ਬਾਅਦ ਸੁਖਾਵੇਂ ਹੱਲ ਲੱਭਣ ਲਈ ਤਰੀਕੇ ਅਤੇ ਸਾਧਨ ਜੁਟਾਉਣ ਲਈ ਇੱਕ ਕਮੇਟੀ ਬਣਾਏਗਾ।
ਮੀਟਿੰਗ ਵਿੱਚ ਇਹ ਚਰਚਾ ਵੀ ਹੋਈ (Punjab Power Procurement Agreements)
ਇਸ ਮੀਟਿੰਗ ਵਿੱਚ ਵੇਲਸਪਨ ਪਾਵਰ, ਅਜੁਰ ਪਾਵਰ, ਈਕੋ ਐਨਰਜੀ, ਇੰਟਰਨੈਸ਼ਨਲ ਅਰਥ ਸੋਲਰ ਪ੍ਰਾਈਵੇਟ ਲਿਮਟਿਡ, ਅਲੀਆਨਜ ਈਕੋ ਪਾਵਰ ਲਿਮਟਿਡ ਆਦਿ ਸੋਲਰ ਕੰਪਨੀਆਂ ਦੇ ਕਈ ਪ੍ਰੋਜੈਕਟ ਡਿਵੈਲਪਰ ਹਾਜਰ ਰਹੇ। ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨੇ ਦੱਸਿਆ ਕਿ ਉਹ ਸਾਰੇ ਪੰਜਾਬ ਵਿੱਚ ਪਾਵਰ ਪ੍ਰੋਜੈਕਟਾਂ ਵਿੱਚ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੀ ਵਰਤੋਂ ਕਰ ਰਹੇ ਹਨ ਅਤੇ ਮਿਲ ਕੇ 10 ਲੱਖ ਟਨ ਝੋਨੇ ਦੀ ਪਰਾਲੀ ਦੀ ਸੰਭਾਲ/ਵਰਤੋਂ ਕੀਤੀ ਜਾ ਰਹੀ ਹੈ। ਸਟੋਰਾਂ ਵਿੱਚ ਮੀਂਹ ਅਤੇ ਮੌਸਮ ਖਰਾਬੀ ਵਰਗੀਆਂ ਸਮੱਸਿਆਵਾਂ ਕਾਰਨ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੇ ਸਟੋਰਾਂ ਵਿੱਚ ਕਾਫੀ ਨੁਕਸਾਨ ਹੁੰਦਾ ਹੈ । ਬਾਇਓਮਾਸ ਪਾਵਰ ਪਲਾਂਟ ਰਾਜ ਦੇ ਦਿਹਾਤੀ ਖੇਤਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰ ਰਹੇ ਹਨ ਅਤੇ ਵਾਤਾਵਰਣ ਲਈ ਵੀ ਲਾਭਕਾਰੀ ਹਨ।