Punjab Vidhansabha Election
ਇੰਡੀਆ ਨਿਊਜ਼, ਚੰਡੀਗੜ:
Punjab Vidhansabha Election ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿਵਿਆਂਗ ਵਿਅਕਤੀਆਂ ਲਈ ਸੁਖਾਵਾਂ ਮਾਹੌਲ ਅਤੇ ਟਰਾਂਸਪੋਰਟ ਸਹੂਲਤਾਂ ਉਪਲਬਧ ਕਰਵਾਉਣ ਦੇ ਮੱਦੇਨਜ਼ਰ, ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵਲੋਂ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਪੋਲ ਵਲੰਟੀਅਰਾਂ ਨੂੰ ਜਾਗਰੂਕ ਕਰਨ ਅਤੇ ਸਿਖਲਾਈ ਦੇਣ ਲਈ ਵੈਬੀਨਾਰ ਕਰਵਾਇਆ ਗਿਆ। ਜਿਕਰਯੋਗ ਹੈ ਕਿ ਰਾਜ ਵਿੱਚ 1,58,341 ਦਿਵਿਆਂਗ ਵੋਟਰ ਹਨ।
ਵੈਬੀਨਾਰ ਵਿੱਚ ਇਨ੍ਹਾਂ ਨੇ ਸ਼ਿਰਕਤ ਕੀਤੀ Punjab Vidhansabha Election
ਪੰਜਾਬ ਦੇ ਮੁੱਖ ਚੋਣ ਅਫ਼ਸਰ (CEO) ਡਾ. ਐਸ. ਕਰੁਣਾ ਰਾਜੂ ਜੋ ਕਿ ਵਧੀਕ CEO DPS ਖਰਬੰਦਾ ਦੀ ਹਾਜ਼ਰੀ ਵਿੱਚ , ਸਬੰਧਤ ਵਿਅਕਤੀਆਂ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਉਹ ਦਿਵਿਆਂਗ ਵੋਟਰਾਂ ਤੱਕ ਪਹੁੰਚ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਵੈਬੀਨਾਰ ਵਿੱਚ ਬੂਥ ਲੈਵਲ ਅਫਸਰ (ਬੀਐਲਓ), ਜਿਲਾ ਸਮਾਜਿਕ ਸੁਰੱਖਿਆ ਅਫਸਰ (ਡੀਐਸਐਸਓ), ਜ਼ਿਲਾ ਸਿੱਖਿਆ ਅਫਸਰ (ਡੀਈਓ), ਆਂਗਣਵਾੜੀ ਵਰਕਰਾਂ, ਐਨਐਸਐਸ/ਐਨਸੀਸੀ/ਭਾਰਤ ਸਕਾਊਟਸ ਅਤੇ ਗਾਈਡ/ਨਹਿਰੂ ਯੁਵਾ ਕੇਂਦਰਾਂ ਦੇ ਵਾਲੰਟੀਅਰਾਂ ਅਤੇ ਚੋਣ ਮਿੱਤਰਾਂ ਸਮੇਤ ਹੋਰ ਸਬੰਧਤ ਨੇ ਸ਼ਿਰਕਤ ਕੀਤੀ।
ਦਿਵਿਆਂਗ ਵੋਟਰਾਂ ਦੇ ਘਰ ਜਾ ਕੇ ਸੱਦਾ ਦੇਣ Punjab Vidhansabha Election
ਉਨਾਂ ਨੇ ਸਾਰੇ ਸਬੰਧਤ ਅਮਲੇ ਨੂੰ ਹਦਾਇਤ ਕੀਤੀ ਕਿ ਉਹ ਦਿਵਿਆਂਗ ਵੋਟਰਾਂ ਦੇ ਘਰ ਜਾ ਕੇ ਉਨਾਂ ਨੂੰ ਨਿੱਜੀ ਤੋਰ ਤੇ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਸੱਦਾ ਦੇਣ ਅਤੇ ਪੇ੍ਰਰਨ । ਉਨਾਂ ਨੇ ਅਮਲੇ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਦਿਵਿਆਂਗ ਵੋਟਰਾਂ ਵਲੋਂ ਪੀਡਬਲਿਊਡੀ ਐਪ ਡਾਉਨਲੋਡ ਕੀਤੀ ਜਾਵੇ ਅਤੇ ਭਾਰਤੀ ਚੋਣ ਕਮਿਸ਼ਨ ਵਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਦਾ ਲਾਭ ਲੈਣ ਲਈ ਖੁਦ ਨੂੰ ਐਪ ’ਤੇ ਰਜਿਸਟਰ ਵੀ ਕੀਤਾ ਜਾਵੇ।