ਇੰਡੀਆ ਨਿਊਜ਼, ਚੰਡੀਗੜ੍ਹ (Punjab Weather Update 21 July) : ਇਸ ਵਾਰ ਮੌਨਸੂਨ ਦੇ ਦੌਰਾਨ ਵੀ ਲੋਕ ਗਰਮੀ ਅਤੇ ਉਮਸ ਤੋਂ ਪ੍ਰੇਸ਼ਾਨ ਸੀ| ਪੰਜਾਬ ਵਿੱਚ ਚੰਗੀ ਬਾਰਿਸ਼ ਨਹੀਂ ਸੀ ਹੋਈ | ਫੁਟਕਲ ਬਾਰਿਸ਼ ਤੋਂ ਬਾਅਦ ਚੜੀ ਧੁੱਪ ਗਰਮੀ ਨੂੰ ਹੋਰ ਵਧਾ ਦਿੰਦੀ ਸੀ ਜਿਸ ਨਾਲ ਲੋਕ ਪ੍ਰੇਸ਼ਾਨ ਹੋ ਜਾਂਦੇ ਸੀ| ਪਰ ਸੌਣ ਦੇ ਪਹਿਲੇ ਹਫਤੇ ਵਿੱਚ ਹੀ ਪੂਰੇ ਪੰਜਾਬ ਵਿੱਚ ਚੰਗੀ ਬਾਰਿਸ਼ ਪਈ| ਇਸ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਓਥੇ ਹੀ ਕਿਸਾਨਾਂ ਨੂੰ ਵੀ ਰਾਹਤ ਮਿਲੀ |
ਬੁਧਵਾਰ ਰਾਤ ਤੋਂ ਪੈ ਰਿਹਾ ਮੀਂਹ
ਸੂਬੇ ਦਾ ਮੌਸਮ ਬੁਧਵਾਰ ਸ਼ਾਮ ਤੋਂ ਹੀ ਖਰਾਬ ਹੋ ਗਿਆ ਸੀ| ਰਾਤ ਹੁੰਦੇ ਹੀ ਬਾਰਿਸ਼ ਸ਼ੁਰੂ ਹੋ ਗਈ | ਜੋ ਕਿ ਸਾਰੀ ਰਾਤ ਹੁੰਦੀ ਰਹੀ | ਵੀਰਵਾਰ ਸਵੇਰੇ ਵੀ ਬਾਰਿਸ਼ ਦਾ ਦੌਰ ਜਾਰੀ ਰਿਹਾ| ਮੌਸਮ ਵਿਭਾਗ ਨੇ ਵੀਰਵਾਰ ਅਤੇ ਸ਼ੁਕਰਵਾਰ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ | ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਨਸੂਨ ਹੁਣ ਚੰਗੀ ਤਰਾਂ ਐਕਟਿਵ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਦਾ ਇਹ ਸਿਲਸਿਲਾ ਜਾਰੀ ਰਹੇਗਾ|
ਸ਼ਹਿਰਾਂ ਵਿੱਚ ਬਰਸਾਤੀ ਪਾਣੀ ਤੋਂ ਲੋਕ ਪ੍ਰੇਸ਼ਾਨ
ਬਾਰਿਸ਼ ਹੋਣ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਮਿਲੀ ਹੈ ਉਥੇ ਹੀ ਸ਼ਹਿਰੀ ਲੋਕ ਬਰਸਾਤ ਦਾ ਪਾਣੀ ਸੜਕਾਂ ਤੇ ਇਕੱਠਾ ਹੋਣ ਕਰਕੇ ਪ੍ਰੇਸ਼ਾਨ ਹੋਏ | ਗੁਰੂ ਕਿ ਨਗਰੀ ਅੰਮ੍ਰਿਤਸਰ, ਸੂਬੇ ਦੀ ਆਰਥਿਕ ਰਾਜਧਾਨੀ ਕਿਹਾ ਜਾਂਦਾ ਲੁਧਿਆਣਾ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ| ਸਕੂਲ ਜਾਉਂਣ ਵਾਲੇ ਬੱਚੇ ਅਤੇ ਡਿਊਟੀ ਜਾਉਂਣ ਵਾਲੇ ਲੋਕ ਜਿਆਦਾ ਪ੍ਰੇਸ਼ਾਨ ਹੋਏ |
ਇਹ ਵੀ ਪੜ੍ਹੋ: ਮੰਦਰ ਦੇ ਬਾਹਰ ਖਾਲਿਸਤਾਨ ਪੱਖੀ ਪੋਸਟਰ ਲਗਾਉਣ ਵਾਲੇ ਦੋ ਕਾਬੂ
ਇਹ ਵੀ ਪੜ੍ਹੋ: ਸੂਬੇ ਵਿੱਚ ਨਵੀਂ ਖੇਡ ਨੀਤੀ ਬਣੇਗੀ : ਮੀਤ ਹੇਅਰ
ਸਾਡੇ ਨਾਲ ਜੁੜੋ : Twitter Facebook youtube