Punjabi Lok Virasat Academy ਪਰਵਾਸੀ ਸਾਹਿਤਕਾਰ ਸੁਰਜੀਤ ਮਾਧੋਪੁਰੀ ਦਾ ਕੀਤਾ ਸਨਮਾਨ

0
227
Punjabi Lok Virasat Academy

Punjabi Lok Virasat Academy

ਦਿਨੇਸ਼ ਮੋਦਗਿਲ, ਲੁਧਿਆਣਾ:

Punjabi Lok Virasat Academy ਸਰੀ (ਕੈਨੇਡਾ) ਵੱਸਦੇ ਪਰਵਾਸੀ ਪੰਜਾਬੀ ਗਾਇਕ ਤੇ ਲੇਖਕ ਸੁਰਜੀਤ ਮਾਧੋਪੁਰੀ ਦਾ ਪੰਜਾਬੀ ਭਵਨ ਲੁਧਿਆਣਾ ਵਿਖੇ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਦੇ ਭਰਵੇਂ ਇਕੱਠ ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ ਕੀਤਾ ਗਿਆ। 1974 ਚ ਲੁਧਿਆਣਾ ਤੋਂ ਕੈਨੇਡਾ ਪਰਵਾਸ ਕਰ ਗਏ ਲੇਖਕ ਮਿੱਤਰ ਸੁਰਜੀਤ ਮਾਧੋਪੁਰੀ ਦਾ ਪ੍ਰਸ਼ੰਸਾ ਪੱਤਰ ਪੜ੍ਹਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਸੁਰਜੀਤ ਪਿਛਲੀ ਸਦੀ ਦੇ ਸਤਵੇਂ ਦਹਾਕੇ ਵਿੱਚ ਲੋਕ ਸੰਗੀਤ ਦੇ ਖੇਤਰ ਚ ਨਾਮਵਰ ਗਾਇਕ ਸੀ ਜਿਸ ਨੇ ਨਰਿੰਦਰ ਬੀਬਾ ਤੇ ਸਵਰਨ ਲਤਾ ਨਾਲ ਵੀ ਦੋਗਾਣਾ ਗੀਤ ਰੀਕਾਰਡ ਕਰਵਾਏ। ਉਸ ਦੇ ਲਿਖੇ ਸਾਹਿੱਤਕ ਗੀਤਾਂ ਵਿੱਚ ਪੰਜਾਬੀਅਤ ਅਤੇ ਦੇਸ਼ ਪਿਆਰ ਦਾ ਸੁਮੇਲ ਸੀ।

ਪੰਜਾਬੀਆਂ ਨੂੰ ਇੱਕ ਲੜੀ ਵਿੱਚ ਪਰੋ ਰਹੇ Punjabi Lok Virasat Academy

ਪ੍ਰੋ. ਗਿੱਲ ਨੇ ਦੱਸਿਆ ਕਿ ਉਹ ਜਿੱਥੇ ਸੰਗੀਤ ਵਿੱਚ ਉਸਤਾਦ ਜਸਵੰਤ ਭੰਵਰਾ ਦੇ ਸ਼ਾਗਿਰਦ ਸਨ ਓਥੇ ਗੀਤ ਸਿਰਜਣਾ ਵਿੱਚ ਸਵ. ਗੁਰਦੇਵ ਸਿੰਘ ਮਾਨ ਨੂੰ ਆਪਣਾ ਇਸ਼ਟ ਮੰਨਦੇ ਹਨ। ਸਰੀ ਵਿੱਚ ਹਰ ਸਾਲ ਗੁਰਦੇਵ ਸਿੰਘ ਮਾਨ ਯਾਦਗਾਰੀ ਸਮਾਗਮ ਕਰਵਾ ਕੇ ਉਹ ਸਾਰੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ। ਯਾਰਕ ਸੈਂਟਰ ਵਿੱਚ ਉਨ੍ਹਾਂ ਦਾ ਕਾਰੋਬਾਰੀ ਦਫ਼ਤਰ ਨਿੱਕਾ ਜਿਹਾ ਪੰਜਾਬੀ ਭਵਨ ਹੈ। ਇੰਡੋ ਕੈਨੇਡੀ ਅਨ ਟਾਈਮਜ਼ ਦੇ ਸੰਪਾਦਕ ਤਾਰਾ ਸਿੰਘ ਹੇਅਰ ਤੇ ਪਹਿਲੀ ਵਾਰ ਕਾਤਲਾਨਾ ਹਮਲਾ ਕਰਕੇ ਭੱਜਣ ਵਾਲੇ ਬੰਦੇ ਨੂੰ ਉਨ੍ਹਾਂ ਹੀ ਪਿੱਛੇ ਭੱਜ ਕੇ ਜੱਫਾ ਮਾਰ ਕੇ ਫੜਿਆ ਸੀ, ਜਿਸ ਸਦਕਾ ਉਨ੍ਹਾਂ ਨੂੰ ਕੈਨੇਡਾ ਦਾ ਸਰਵੋਤਮ ਬਹਾਦਰੀ ਪੁਰਸਕਾਰ ਮਿਲਿਆ ਸੀ।

ਇਹ ਵੀ ਸਮਾਗਮ ਵਿੱਚ ਮੌਜੂਦ ਰਹੇ Punjabi Lok Virasat Academy

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਯਾਮ ਸੁੰਦਰ ਦੀਪਤੀ, ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਸੁਰਜੀਤ ਪਾਤਰ, ਵਾਈਸ ਚੇਅਰਮੈਨ ਡਾ. ਯੋਗ ਰਾਜ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ, ਲੋਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸਿੰਘ ਸੁੰਨੜ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਸੁਰਜੀਤ ਮਾਧੋਪੁਰੀ ਨੂੰ ਹੋਰ ਤਨਦੇਹੀ ਨਾਲ ਸਾਹਿੱਤ ਸਭਿਆਚਾਰ ਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਸਲਾਹਿਆ ਅਤੇ ਹੋਰ ਅਗੇਰੇ ਤੁਰਨ ਦੀ ਪ੍ਰੇਰਨਾ ਦਿੱਤੀ।

ਧੰਨਵਾਦ ਕਰਦਿਆਂ ਸੁਰਜੀਤ ਮਾਧੋਪੁਰੀ ਨੇ ਕਿਹਾ ਕਿ ਅੱਜ ਪੰਜਾਬੀ ਜ਼ਬਾਨ ਲਈ ਜਿਹੜਾ ਕੰਮ ਪੰਜਾਬੀ ਭਵਨ ਚ ਹੋ ਰਿਹਾ ਹੈ, ਉਸ ਦੀ ਮਿਸਾਲ ਕਿਸੇ ਵੀ ਖੇਤਰੀ ਜ਼ਬਾਨ ਚ ਨਹੀਂ ਮਿਲਦੀ। ਬਦੇਸ਼ਾਂ ਵਿੱਚ ਵੀ ਇਸ ਦੇ ਅਹੁਦੇਦਾਰਾਂ ਨੇ ਵੱਖ ਵੱਖ ਸਮੇਂ ਤੇ ਸਿਰਜਣਹਾਰਿਆਂ ਵਿੱਚ ਨਵਾਂ ਜੋਸ਼ ਭਰਿਆ ਹੈ।

Also Read :  ਲਾਭਪਾਤਰੀਆਂ ਨੂੰ ਹੁਣ ਘਰ ਬੈਠੇ ਮਿਲੇਗਾ ਸਰਕਾਰੀ ਰਾਸ਼ਨ : ਮਾਨ 

Connect With Us : Twitter Facebook

SHARE