‘ਪਿੱਪਲ ਪੱਤੀਆਂ’ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ : ਡਾ. ਜੌਹਲ Punjabi Song Collection Pipple Patiaan

0
253
Punjabi Song Collection Pipple Patiaan

Punjabi Song Collection Pipple Patiaan

ਦਿਨੇਸ਼ ਮੌਦਗਿਲ, ਲੁਧਿਆਣਾ:

Punjabi Song Collection Pipple Patiaan ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ ਧਰਤੀ ਦੇ ਫ਼ਿਕਰਾਂ ਦੀ ਲੰਮੀ ਦਾਸਤਾਨ ਹੈ। ਲੁਧਿਆਣਾ ਸਥਿਤ ਪਿੰਕੀ ਜੌਹਲ ਹਰਬਲ ਪਾਰਕ ਠੱਕਰਵਾਲ ਵਿਖੇ ਇਸ ਗੀਤ ਸੰਗ੍ਰਹਿ ਨੂੰ ਲੋਕ ਅਰਪਨ ਕਰਦਿਆਂ ਪਦਮ ਭੂਸ਼ਨ ਡਾ. ਸ ਸ ਜੌਹਲ ਸਾਬਕਾ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਨੇ ਕਿਹਾ ਕਿ ਮੈਂ ਗੁਰਭਜਨ ਗਿੱਲ ਦੀਆਂ ਲਗਪਗ ਸਭ ਲਿਖਤਾਂ ਪੜ੍ਹੀਆਂ ਹਨ ਅਤੇ ਉਸ ਦੀ ਲੋਕ ਜ਼ਬਾਨ ਵਿੱਚ ਕੀਤੀ ਸਿਰਜਣਾ ਕਾਰਨ ਉਸ ਦੀ ਲਿਖਤ ਦਾ ਮੇਰੇ ਮਨ ਵਿੱਚ ਸਤਿਕਾਰ ਹੈ।

ਇਹਨਾਂ ਸਾਹਿਤਕਾਰਾਂ ਨੇ ਕੀਤੀ ਸ਼ਿਰਕਤ Punjabi Song Collection Pipple Patiaan

ਡਾ. ਜੌਹਲ ਨੇ ਕਿਹਾ ਕਿ ਛੰਦਬੱਧ ਲਿਖਤ ਪਿੱਪਲ ਪੱਤੀਆਂ ਨੂੰ ਧਰਤੀ ਦੀ ਵਿਸ਼ਾਲ ਆਰਟ ਗੈਲਰੀ ਵਾਲੇ ਖੇਤਾਂ ਵਿਚ ਲੋਕ ਹਵਾਲੇ ਕਰਨਾ ਵੀ ਨਿਵੇਕਲੀ ਪਹਿਲ ਕਦਮੀ ਹੈ, ਜਿਸ ਦੀ ਰੀਸ ਕਰਨੀ ਬਣਦੀ ਹੈ। ਡਾ. ਸ ਸ ਜੌਹਲ, ਡਾ. ਸੁਰਜੀਤ ਪਾਤਰ, ਗੁਰਚਰਨ ਕੌਰ ਕੋਚਰ, ਤੇਜ ਪਰਤਾਪ ਸਿੰਘ ਸੰਧੂ, ਰਣਜੋਧ ਸਿੰਘ ਤੇ ਗੁਰਭਜਨ ਗਿੱਲ ਦੀ ਪੋਤਰੀ ਅਸੀਸ ਕੌਰ ਗਿੱਲ ਨੇ ਇਸ ਗੀਤ ਸੰਗ੍ਰਹਿ ਨੂੰ ਲੋਕ ਅਰਪਨ ਕੀਤਾ।

ਕੁਦਰਤ ਦੀ ਬੁੱਕਲ ਵਿੱਚ ਸੰਗ੍ਰਹਿ ਦਾ ਲੋਕ ਸਮਰਪਨ ਨਵੀਂ ਪਹਿਲ ਕਦਮੀ: ਡਾ. ਸੁਰਜੀਤ ਪਾਤਰ Punjabi Song Collection Pipple Patiaan

ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਸ਼੍ਰੇਸ਼ਟ ਕਵੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਗੁਰਭਜਨ ਗਿੱਲ ਦੀ ਹਰ ਲਿਖਤ ਵਿੱਚ ਇਸ ਧਰਤੀ ਦੇ ਹੌਕੇ ਹਾਵੇ, ਉਦਰੇਵੇਂ ਤਾਂ ਬੋਲਦੇ ਹੀ ਹਨ, ਨਾਲ ਹੀ ਉਸ ਦੇ ਗੀਤ ਕਿਸੇ ਵੱਡੀ ਲੜਾਈ ਨੂੰ ਲੜਨ ਦੀ ਲੋੜ ਦਾ ਅਹਿਸਾਸ ਵੀ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੀ ਬੁੱਕਲ ਵਿੱਚ ਇਸ ਗੀਤ ਸੰਗ੍ਰਹਿ ਦਾ ਲੋਕ ਸਮਰਪਨ ਹੋਣਾ ਨਵੀਂ ਪਹਿਲ ਕਦਮੀ ਹੈ ਜੋ ਸਵਾਗਤਯੋਗ ਹੈ।

ਪੁਸਤਕ ਬਾਰੇ  ਇਨ੍ਹਾਂ ਸਾਹਿਤਕਾਰਾਂ ਨੇ ਆਪਣੇ ਵਿਚਾਰ ਰੱਖੇ Punjabi Song Collection Pipple Patiaan

ਪੁਸਤਕ ਬਾਰੇ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਰਣਜੋਧ ਸਿੰਘ, ਤੇਜ ਪਰਤਾਪ ਸਿੰਘ ਸੰਧੂ ਤੇ ਜਨਮੇਜਾ ਸਿੰਘ ਜੌਹਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬੋਲਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਮੇਰਾ ਪਹਿਲਾ ਗੀਤ ਸੰਗ੍ਰਹਿ ਫੁੱਲਾਂ ਦੀ ਝਾਂਜਰ 2005 ਵਿੱਚ ਛਪਿਆ ਸੀ ਅਤੇ ਡਾ. ਆਤਮਜੀਤ ਨੇ ਉਸ ਵੇਲੇ ਮੈਨੂੰ ਹਲਾਸ਼ੇਰੀ ਦੇ ਕੇ ਇਸ ਮਾਰਗ ਤੇ ਲਗਾਤਾਰ ਤੁਰੇ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਪਿੱਪਲ ਪੱਤੀਆਂ ਗੀਤ ਸੰਗ੍ਰਹਿ ਰਾਹੀਂ ਮੈਂ ਉਹੀ ਇਕਰਾਰ ਪੂਰਾ ਕਰ ਰਿਹਾਂ, ਜੋ ਮੈਂ ਆਪਣੇ ਆਪ ਨਾਲ ਕੀਤਾ ਸੀ ਕਿ ਗੀਤ ਨੂੰ ਹਰ ਪਲ ਅੰਗ ਸੰਗ ਰੱਖਣਾ ਹੈ।

Also Read :  ਜ਼ਿਲ੍ਹੇ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ

Also Read : ਸ਼ਹਿਰ ਭਰ ਵਿੱਚ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ

Connect With Us : Twitter Facebook youtube

SHARE