Raghav Parineeti Engagement Today : ਆਮ ਆਦਮੀ ਪਾਰਟੀ ਦੇ ਨੇਤਾ-ਐਮਪੀ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅੱਜ ਯਾਨੀ ਸ਼ਨੀਵਾਰ ਨੂੰ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਇਹ ਪ੍ਰੋਗਰਾਮ ਕਪੂਰਥਲਾ ਹਾਊਸ, ਦਿੱਲੀ ਵਿਖੇ ਹੋਣ ਜਾ ਰਿਹਾ ਹੈ।
ਦਿੱਲੀ ‘ਚ ਹੋਈ ਇਸ ਬਾਲੀਵੁੱਡ ਥੀਮ ਵਾਲੀ ਪਾਰਟੀ ‘ਚ ਰਾਘਵ ਚੱਢਾ ਡਿਜ਼ਾਈਨਰ ਪਵਨ ਸਚਦੇਵਾ ਦਾ ਅਚਕਨ ਪਹਿਨਣਗੇ, ਜਦਕਿ ਪਰਿਣੀਤੀ ਚੋਪੜਾ ਬਾਲੀਵੁੱਡ ਸਿਤਾਰਿਆਂ ਦੇ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਡਰੈੱਸ ‘ਚ ਨਜ਼ਰ ਆਵੇਗੀ। ਇਸ ਪਾਰਟੀ ‘ਚ ਪੰਜਾਬ ਅਤੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨਜ਼ਰ ਆਉਣਗੇ, ਉਥੇ ਹੀ ਪਰਿਣੀਤੀ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਦੇ ਵੀ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਨਾਲ ਪਾਰਟੀ ‘ਚ ਪਹੁੰਚਣ ਦੀ ਉਮੀਦ ਹੈ।
ਭੈਣ ਦੀ ਮੰਗਣੀ ਲਈ ਭਾਰਤ ਆ ਰਹੀ ਹੈ ਪ੍ਰਿਅੰਕਾ
ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜਾ ਵੀ ਭੈਣ ਪਰਿਣੀਤੀ ਦੀ ਮੰਗਣੀ ‘ਚ ਸ਼ਾਮਲ ਹੋਣ ਲਈ ਭਾਰਤ ਵਾਪਸ ਆ ਰਹੀ ਹੈ। ਹਾਲ ਹੀ ‘ਚ ਪ੍ਰਿਅੰਕਾ ਚੋਪੜਾ ਨੂੰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਹੈ। ਲੰਡਨ ਏਅਰਪੋਰਟ ‘ਤੇ ਇਕ ਬਲਾਗਰ ਨੇ ਪ੍ਰਿਅੰਕਾ ਚੋਪੜਾ ਨੂੰ ਦੇਖਿਆ ਹੈ।
ਦੇਸੀ ਗਰਲ ਪ੍ਰਿਯੰਕਾ ਚੋਪੜਾ ਬਲੈਕ ਕੈਪ ਅਤੇ ਵੱਡੀ ਹੂਡੀ ਪਾਈ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀ ਰਸਮ 13 ਮਈ ਨੂੰ ਸ਼ਾਮ 5 ਵਜੇ ਸ਼ੁਰੂ ਹੋਵੇਗੀ।
Also Read : ਹਰਿਮੰਦਰ ਸਾਹਿਬ ਨੇੜੇ ਇਕ ਹੋਰ ਧਮਾਕਾ, ਪੁਲਿਸ ਨੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ
Also Read : CM ਭਗਵੰਤ ਮਾਨ ਅੱਜ ਸੰਗਰੂਰ ‘ਚ ਲੋਕਾਂ ਨਾਲ ਮੁਲਾਕਾਤ ਕਰਨਗੇ
Also Read : ਲੁਧਿਆਣਾ ਤੋਂ ਬਾਅਦ ਨੰਗਲ ‘ਚ ਗੈਸ ਲੀਕ, ਵਿਦਿਆਰਥੀਆਂ ਸਮੇਤ ਕਈ ਲੋਕ ਜ਼ਖਮੀ, ਪ੍ਰਸ਼ਾਸਨ ਨੇ ਕੀਤਾ ਇਲਾਕਾ ਸੀਲ