Rahul Gandhi in Punjab
ਇੰਡੀਆ ਨਿਊਜ਼, ਅੰਮ੍ਰਿਤਸਰ :
Rahul Gandhi in Punjab ਪੰਜਾਬ ਵਿੱਚ ਚੋਣਾਂ ਦਾ ਮਾਹੌਲ ਪੂਰੀ ਤਰਾਂ ਭੱਖ ਚੁੱਕਾ ਹੈ। ਹੁਣ ਪਾਰਟੀਆਂ ਦੇ ਕੇਂਦਰੀ ਨੇਤਾ ਵੀ ਪ੍ਰਦੇਸ਼ ਵਿੱਚ ਆ ਕੇ ਪਾਰਟੀ ਨੇਤਾਵਾਂ ਦੀ ਹਿੰਮਤ ਵਧਾਉਣ ਦੇ ਨਾਲ-ਨਾਲ ਪਾਰਟੀ ਵਰਕਰਾਂ ਦਾ ਵੀ ਹੌਂਸਲਾ ਵਧਾਉਣ ਦੀ ਜੁਗਤ ਕਰ ਰਹੇ ਨੇ। ਇਸ ਸਿਲਸਿਲੇ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਵੀਰਵਾਰ ਨੂੰ ਅੰਮ੍ਰਿਤਸਰ ਪੁੱਜੇ। ਇਥੇ ਉਨ੍ਹਾਂ ਨੇ ਪਾਰਟੀ ਦੇ ਮੁੱਖ ਨੇਤਾਵਾਂ ਨਾਲ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।
ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ Rahul Gandhi in Punjab
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਮਦ ਨੂੰ ਲੈ ਕੇ ਪੰਜਾਬ ‘ਚ ਸੁਰੱਖਿਆ ਸਖਤ ਕਰ ਦਿੱਤੀ ਗਈ। ਇਸ ਦੇ ਨਾਲ ਹੀ ਖੁਫੀਆ ਏਜੰਸੀਆਂ ਵੀ ਹਰ ਸ਼ੱਕੀ ‘ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਅੰਮ੍ਰਿਤਸਰ ਹਵਾਈ ਅੱਡੇ ਤੋਂ ਲੈ ਕੇ ਹਰ ਥਾਂ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ। ਵਰਚੁਅਲ ਰੈਲੀ ਨੂੰ ਸੰਬੋਧਨ ਕਰਨ ਵਾਲੀ ਥਾਂ ‘ਤੇ ਮੀਡੀਆ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਮੀਡੀਆ ਕਰਮੀਆਂ ਨੂੰ ਸੂਚਨਾ ਕੇਂਦਰ ਦੇ ਬਾਹਰ ਸਕਰੀਨਾਂ ਤੋਂ ਆਪਣੀ ਕਵਰੇਜ ਕਰਨ ਲਈ ਕਿਹਾ ਗਿਆ ਹੈ।
ਥੋੜੀ ਦੇਰ ਵਿੱਚ ਕਰਨਗੇ ਸੰਬੋਧਿਤ Rahul Gandhi in Punjab
ਦੁਪਹਿਰ ਬਾਅਦ ਰਾਹੁਲ ਗਾਂਧੀ ਜਲੰਧਰ ਵਿੱਚ ਪਹਿਲੀ ਵਰਚੁਅਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਆਪਣੇ ਦੌਰੇ ਦੌਰਾਨ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ। ਭਾਵੇਂ ਕਾਂਗਰਸ ਹਾਈਕਮਾਂਡ ਨੇ ਚੰਨੀ, ਸਿੱਧੂ ਅਤੇ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਚੋਣ ਲੜਨ ਦੀ ਗੱਲ ਕਹੀ ਹੈ ਪਰ ਸੀਐਮ ਉਮੀਦਵਾਰੀ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਸੀਐਮ ਚਰਨਜੀਤ ਚੰਨੀ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।