Raid In Delhi and Haryana : ਦਿੱਲੀ ‘ਚ ਦਵਾਰਕਾ ਜ਼ਿਲਾ ਪੁਲਸ ਟੀਮ ਨੇ ਬੁੱਧਵਾਰ ਸਵੇਰੇ ਦਿੱਲੀ ਅਤੇ ਹਰਿਆਣਾ ‘ਚ 20 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਅਪਰਾਧਿਕ ਗਰੋਹ ਨਾਲ ਸਬੰਧਤ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਦੇ ਮੱਦੇਨਜ਼ਰ ਛਾਪੇਮਾਰੀ ਕੀਤੀ। ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹਥਿਆਰ, ਨਕਦੀ ਅਤੇ ਨਜਾਇਜ਼ ਪਦਾਰਥ ਬਰਾਮਦ ਕੀਤੇ ਹਨ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਡੀਸੀਪੀ ਦਵਾਰਕਾ ਐੱਮ ਹਰਸ਼ਵਰਧਨ ਨੇ ਦੱਸਿਆ ਕਿ ਦਵਾਰਕਾ ਪੁਲਸ ਨੇ ਵਿਦੇਸ਼ਾਂ ‘ਚ ਬੈਠੇ ਬਦਮਾਸ਼ਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਸੋਨੀਪਤ ਅਤੇ ਝੱਜਰ ਸਮੇਤ ਦਿੱਲੀ ਦੇ ਕੁਝ ਸਥਾਨਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਦਿੱਲੀ ਵਿੱਚ ਇੱਕ ਥਾਂ ਤੋਂ ਕਰੀਬ 20 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਝੱਜਰ ਅਤੇ ਹੋਰ ਥਾਵਾਂ ਤੋਂ ਵੀ ਹਥਿਆਰ ਬਰਾਮਦ ਹੋਏ ਹਨ। ਫਿਲਹਾਲ ਦਿੱਲੀ ਪੁਲਿਸ ਦਾ ਸਰਚ ਆਪਰੇਸ਼ਨ ਜਾਰੀ ਹੈ।
Also Read : Punjab Weather Alert : ਪੰਜਾਬ ‘ਚ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ
Also Read : ਪੰਜਾਬ ‘ਚ ਦਿਨ ਦਿਹਾੜੇ ਵਿਅਕਤੀ ਦਾ ਕਤਲ, 3 ਗੱਡੀਆਂ ‘ਚ ਆਏ ਹਮਲਾਵਰ