India News (ਇੰਡੀਆ ਨਿਊਜ਼), Rain In Punjab, ਚੰਡੀਗੜ੍ਹ : ਅੱਜ ਚੰਡੀਗੜ੍ਹ ਸਮੇਤ ਪੰਜਾਬ ਦੇ ਜ਼ਿਲਾ ਮੋਹਾਲੀ ਵਿੱਚ ਤੜਕੇ ਬਰਸਾਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਕੁਝ ਦਿਨ ਪਹਿਲਾਂ ਹੀ ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਕਿ ਨਵੰਬਰ ਮਹੀਨੇ ਦੇ ਅੰਤ ਵਿੱਚ ਪੰਜਾਬ ਦੇ ਕਈ ਜਿਲਿਆਂ ਅਤੇ ਇਲਾਕਿਆਂ ਵਿੱਚ ਬੱਦਲਵਾਈ ਅਤੇ ਜੋਰਦਾਰ ਬਰਸਾਤ ਹੋ ਸਕਦੀ ਹੈ। ਅੱਜ ਸਵੇਰੇ ਹੋਈ ਬਰਸਾਤ ਦੇ ਨਾਲ ਸਰਦੀ ਦੇ ਮੌਸਮ ਦਾ ਆਗਾਜ਼ ਵੀ ਹੋ ਗਿਆ ਹੈ।
ਕਣਕ ਦੀ ਫਸਲ ਨੂੰ ਕਾਫੀ ਲਾਭ
ਫਸਲਾਂ ਲਈ ਲਾਹੇਵੰਦ ਬਰਸਾਤ ਕਿਸਾਨਾਂ ਦਾ ਕਹਿਣਾ ਹੈ ਕਿ ਤਾਜ਼ਾ ਹੋਈ ਬਰਸਾਤ ਸਰਦੀ ਮੌਸਮ ਦੀਆਂ ਫਸਲਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਭਾਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਬਲਵੰਤ ਸਿੰਘ ਨਡਿਆਲੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਹੋਈ ਬਰਸਾਤ ਦੇ ਨਾਲ ਜਿੱਥੇ ਵਾਤਾਵਰਨ ਸਾਫ ਹੋਇਆ ਹੈ।
ਨਾਲ ਹੀ ਬਰਸਾਤ ਦੇ ਨਾਲ ਕਣਕ ਦੀ ਫਸਲ ਨੂੰ ਕਾਫੀ ਲਾਭ ਪਹੁੰਚੇਗਾ। ਕਣਕ ਦੀ ਫਸਲ ਦੀ ਸੰਚਾਈ ਕਰਨ ਲਈ ਹਜ਼ਾਰਾਂ ਰੁਪਏ ਦਾ ਡੀਜ਼ਲ ਵੀ ਕਿਸਾਨਾਂ ਦਾ ਇਸ ਬਰਸਾਤ ਦੇ ਨਾਲ ਬਚ ਜਾਵੇਗਾ।
ਤਾਪਮਾਨ ’ਚ ਗਿਰਾਵਟ
ਮੌਸਮ ਕੇਂਦਰ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ ਪੱਛਮੀ ਮਾਲਵੇ ਨੂੰ ਛੱਡ ਕੇ ਪੰਜਾਬ ਦੇ ਬਹੁਤੇ ਇਲਾਕਿਆਂ ਗੜਬੜ ਵਾਲੀਆਂ ਪੱਛਮੀ ਪੌਣਾਂ ਦਾ ਅਸਰ ਰਹੇਗਾ। ਇਸ ਦੌਰਾਨ ਰਾਤ ਦੇ ਤਾਪਮਾਨ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ ਜਦਕਿ ਦਿਨ ਦੇ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਬੱਦਲ ਛਾਏ ਰਹੇ ਤੇ ਕੁਝ ਥਾਵਾਂ ’ਤੇ ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਹੋਈ। ਜਿਸ ਨਾਲ ਮੌਸਮ ਠੰਡਾ ਬਣਿਆ ਰਿਹਾ।
ਇਹ ਵੀ ਪੜ੍ਹੋ :Punjab Mandi Board : ਚੇਅਰਮੈਨ ਮੰਡੀ ਬੋਰਡ ਦੀ ਫੀਲਡ ਅਫ਼ਸਰ ਐਸੋਸੀਏਸ਼ਨ ਅਤੇ ਪੰਜਾਬ ਮਾਰਕਿਟ ਕਮੇਟੀਜ਼ ਕਰਮਚਾਰੀ ਯੂਨੀਯਨ ਨਾਲ ਬੈਠਕ
ਇਹ ਵੀ ਪੜ੍ਹੋ :Gazetted Holiday : ਪੰਜਾਬ ਸਰਕਾਰ ਵੱਲੋਂ 28 ਦਸੰਬਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ