Rain Turned MC Road Into A Lake
2 ਘੰਟੇ ਦੇ ਮੀਂਹ ਨੇ ਐਮਸੀ ਰੋਡ ਨੂੰ ਬਣਾ ਦਿੱਤਾ ਝੀਲ
- ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਇਹ ਨਜ਼ਾਰਾ ਪਹਿਲੀ ਵਾਰ ਨਹੀਂ ਦੇਖ ਰਹੇ
- ਕੌਂਸਲ ਅਧਿਕਾਰੀਆਂ ਦੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸ਼ਾਮ ਨੂੰ ਮੌਸਮ ਦੀ ਤਬਦੀਲੀ ਨੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ। ਬਨੂੜ ਦੀ ਐਮਸੀ ਰੋਡ ਦੀ ਸੜਕ ਨੇ ਮੀਂਹ ਵਿੱਚ ਝੀਲ ਦਾ ਰੂਪ ਧਾਰਨ ਕਰ ਲਿਆ।
ਮਾਰਕੀਟ ਦੇ ਦੁਕਾਨਦਾਰ ਫੋਟੋਗ੍ਰਾਫਰ ਰਿੱਕੀ,ਡਾਕਟਰ ਸਤਪਾਲ ਸਿੰਘ,ਜਸਪਾਲ ਸਿੰਘ ਜੋ ਕਿ ਟੈਂਟ ਸਟੋਰ ਚਲਾਉਂਦੇ ਹਨ,ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਅਜਿਹਾ ਨਜ਼ਾਰਾ ਹਰ ਵਾਰ ਬਰਸਾਤ ਦੇ ਮੌਸਮ ਵਿੱਚ ਦੇਖਣ ਨੂੰ ਮਿਲਦਾ ਹੈ। Rain Turned MC Road Into A Lake
ਕੌਂਸਲ ਅਧਿਕਾਰੀ ਨਹੀਂ ਕਰ ਰਹੇ ਕਾਰਵਾਈ
ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਐਮਸੀ ਰੋਡ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਸਬੰਧੀ ਕਈ ਵਾਰ ਈ.ਓ ਨੂੰ ਮਿਲ ਚੁੱਕੇ ਹਨ। ਸਮੱਸਆ ਦੇ ਹੱਲ ਲਈ ਕਈ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਕੌਂਸਲ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ।
ਦੁਕਾਨਦਾਰਾਂ ਨੇ ਕਿਹਾ ਕਿ ਅਧਿਕਾਰੀ ਹਰ ਵਾਰ ਦੱਸਦੇ ਹਨ ਕਿ ਪਾਈਪ ਲਾਈਨ ਵਿਛਾਈ ਜਾ ਰਹੀ ਹੈ ਤਾਂ ਜੋ ਬਰਸਾਤ ਦਾ ਪਾਣੀ ਐਮਸੀ ਰੋਡ ’ਤੇ ਨਾ ਖੜ੍ਹਾ ਹੋਵੇ। ਪਰ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। Rain Turned MC Road Into A Lake
Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain
Also Read :ਦੋ ਮਹੀਨਿਆਂ ਤੋਂ ਬਨੂੜ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ People Thirsty For Drinking Water
Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation
Connect With Us : Twitter Facebook