ਜ਼ਮੀਨ ਦੋਜ਼ ਪਾਈਪ ਲਾਈਨ ਫੇਲ੍ਹ ਸਾਬਤ,ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ Rainwater Entered People’s Houses

0
181

Rainwater Entered People’s Houses

ਜ਼ਮੀਨ ਦੋਜ਼ ਪਾਈਪ ਲਾਈਨ ਫੇਲ੍ਹ ਸਾਬਤ,ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ,ਨੁਕਸਾਨ

  • ਵਾਰਡ ਵਾਸੀ ਸ਼ਿਕਾਇਤ ਲੈ ਕੇ ਬੀਐਨਸੀ ਦਫ਼ਤਰ ਪਹੁੰਚੇ
  • ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜ਼ਮੀਨੀ ਦੋਜ਼ ਪਾਈਪ ਲਾਈਨ ਬੁੱਧਵਾਰ ਸ਼ਾਮ ਨੂੰ ਮੀਂਹ ਦੇ ਪਾਣੀ ਨੂੰ ਬਰਦਾਸ਼ਤ ਕਰਨ ਵਿੱਚ ਅਸਮਰੱਥ ਸੀ। ਫਲ ਸਵਰੂਮ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ। ਮੀਂਹ ਦੇ ਪਾਣੀ ਕਾਰਨ ਲੋਕਾਂ ਦੇ ਘਰਾਂ ਦਾ ਸਮਾਨ ਖਰਾਬ ਹੋ ਗਿਆ।

Rainwater Entered People's Houses

ਗੁੱਸੇ ਵਿੱਚ ਆਏ ਲੋਕ ਸ਼ਿਕਾਇਤ ਲੈ ਕੇ ਬਨੂੜ ਨਗਰ ਕੌਂਸਲ ਦਫ਼ਤਰ ਪੁੱਜੇ। ਲੋਕਾਂ ਦੀ ਸਮੱਸਿਆ ਦਾ ਨੋਟਿਸ ਲੈਂਦਿਆਂ ਕੌਂਸਲ ਅਧਿਕਾਰੀ ਆਪਣੀ ਟੀਮ ਸਮੇਤ ਵਾਰਡ ਦਾ ਜਾਇਜ਼ਾ ਲੈਣ ਪੁੱਜੇ। ਮੌਕੇ ’ਤੇ ਪੁੱਜੇ ਨਗਰ ਕੌਂਸਲ ਦੇ ਐਸ.ਓ ਗਗਨਦੀਪ ਸਿੰਘ ਨੇ ਦੱਸਿਆ ਕਿ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਇਸ ਦੇ ਹੱਲ ਲਈ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ। Rainwater Entered People’s Houses

ਬਰਸਾਤ ਦੇ ਪਾਣੀ ਨਾਲ ਸਾਮਾਨ ਖ਼ਰਾਬ

ਵਾਰਡ ਨੰਬਰ-4 ਮੁਹੱਲਾ ਸੈਂਨੀਆਂ ਵਾਲਾ ਦੇ ਵਸਨੀਕ ਰਾਮ ਚੰਦਰ, ਜੱਸੀ, ਸਤਪਾਲ ਨੇ ਦੱਸਿਆ ਕਿ ਸ਼ਹਿਰ ਦੇ ਵੱਡੇ ਇਲਾਕੇ ਦਾ ਬਰਸਾਤੀ ਪਾਣੀ ਸੈਂਨੀਆਂ ਵਾਲਾ ਇਲਾਕੇ ਵੱਲ ਵਹਿ ਰਿਹਾ ਹੈ। ਕੌਂਸਲ ਅਧਿਕਾਰੀ ਇਸ ਗੱਲ ਤੋਂ ਭਲੀ ਭਾਂਤ ਜਾਣੂ ਸਨ। ਪਰ ਇਸ ਦੇ ਬਾਵਜੂਦ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਲਈ ਜ਼ਮੀਨਦੋਜ਼ ਪਾਈਪਾਂ ਪਾ ਦਿੱਤੀਆਂ ਗਈਆਂ। ਜ਼ਮੀਨਦੋਜ਼ ਪਾਈਪ ਬਰਸਾਤ ਦੇ ਪਾਣੀ ਦੇ ਵਹਾਅ ਨੂੰ ਝੱਲਣ ਵਿੱਚ ਅਸਫਲ ਰਹੀ। ਮੀਂਹ ਦੇ ਪਾਣੀ ਦੇ ਲੋਕਾਂ ਦੇ ਘਰਾਂ ਵਿੱਚ ਵੜ ਗਿਆ।

Rainwater Entered People's Houses

ਵਾਰਡ ਵਾਸੀ ਸੰਦੀਪ ਸਿੰਗਲਾ ਨੇ ਦੱਸਿਆ ਕਿ ਡਬਲ ਬੈੱਡ ਵਿੱਚ ਰੱਖਿਆ ਸਾਮਾਨ ਖ਼ਰਾਬ ਹੋ ਗਿਆ। ਬੈੱਡ ਦੀ ਲੱਕੜ ਖਰਾਬ ਹੋ ਗਈ। ਗਲੀ ਵਿੱਚ ਮੀਂਹ ਦਾ ਪਾਣੀ ਦੋ ਫੁੱਟ ਤੱਕ ਜਮ੍ਹਾਂ ਹੋ ਗਿਆ ਸੀ। ਲੋਕਾਂ ਨੇ ਘਰਾਂ ਦੇ ਗੇਟਾਂ ਅੱਗੇ ਇੱਟਾਂ ਰੱਖ ਕੇ ਪਾਣੀ ਨੂੰ ਘਰਾਂ ਵਿੱਚ ਦਾਖਲ ਹੋਣ ਤੋਂ ਰੋਕਣ ਦੇ ਪ੍ਰਬੰਧ ਕੀਤੇ। Rainwater Entered People’s Houses

ਨਾਲਾ ਖੁੱਲ੍ਹਾ ਰੱਖਣਾ ਚਾਹੀਦਾ ਸੀ

Rainwater Entered People's Houses

ਅੰਡਰ ਗਰਾਊਂਡ ਪਾਈਪ ਲਾਈਨ ਕੁਝ ਮਹੀਨੇ ਪਹਿਲਾਂ ਵਿਛਾਈ ਗਈ ਹੈ। ਪਾਈਪ ਦਾ ਆਕਾਰ ਛੋਟਾ ਹੈ। ਜਿਸ ਕਾਰਨ ਮੀਂਹ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਡਰੇਨ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਸੀ। ਇਸ ਸਬੰਧੀ ਮੌਕੇ ‘ਤੇ ਜਾਣੂ ਕਰਵਾਇਆ ਗਿਆ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ।- (ਬਲਜੀਤ ਸਿੰਘ,ਐਮ.ਸੀ.ਵਾਰਡ 4 ਬਨੂੜ) Rainwater Entered People’s Houses

Also Read :2 ਘੰਟੇ ਦੇ ਮੀਂਹ ਨੇ ਐਮਸੀ ਰੋਡ ਨੂੰ ਬਣਾ ਦਿੱਤਾ ਝੀਲ Rain Turned MC Road Into A Lake

Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain

Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Connect With Us : Twitter Facebook

 

SHARE