Rajya Sabha Election Punjab 2022 ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ 

0
256
Rajya Sabha Election Punjab 2022
New Delhi, Mar 24 (ANI): Aam Aadmi Party (AAP) MLA Raghav Chadha tenders his resignation from Delhi Legislative Assembly to Speaker Ram Niwas Goel, in New Delhi on Thursday. He has been named by the party for Rajya Sabha from Punjab. (ANI Photo)

Rajya Sabha Election Punjab 2022

ਇੰਡੀਆ ਨਿਊਜ਼, ਚੰਡੀਗੜ੍ਹ
ਰਾਜ ਸਭਾ ਚੋਣ ਪੰਜਾਬ 2022 ਲਈ ਅੱਜ ਕਾਗਜ਼ ਵਾਪਸ ਲੈਣ ਦਾ ਆਖਰੀ ਦਿਨ ਸੀ ਅਤੇ ਕਿਸੇ ਵੀ ਉਮੀਦਵਾਰ ਵਲੋਂ ਕਾਗਜ਼ ਵਾਪਸ ਨਹੀਂ ਲਏ ਗਏ। ਇਸ ਤਰ੍ਹਾਂ ਦੋ ਸਾਈਕਲਾਂ (2+3) ਵਿਚ ਜਿਹੜੇ 5 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸਨ ਉਹ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਹਨ।

ਡਾ. ਐਸ. ਕਰੁਣਾ ਰਾਜੂ ਚੋਣਾਂ ਲਈ ਆਬਜ਼ਰਬਰ ਨਿਯੁਕਤ ਸਨ Rajya Sabha Election Punjab 2022

Rajya Sabha Election Punjab 2022
New Delhi, Mar 24 (ANI): Aam Aadmi Party (AAP) MLA Raghav Chadha greets Leader of Opposition (LoP) in Delhi Legislative Assembly Ramvir Singh Bidhuri on the day he tendered his resignation from the Assembly, in New Delhi on Thursday. He has been named by the party for Rajya Sabha from Punjab. (ANI Photo)
ਇਸ ਬਾਬਤ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਰਾਜ ਸਭਾ ਚੋਣ ਪੰਜਾਬ 2022-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਦੱਸਿਆ ਕਿ ਦੋ ਸਾਈਕਲਾਂ ਵਿਚ ਹੋ ਰਹੀ ਰਾਜ ਸਭਾ ਚੋਣ ਪੰਜਾਬ 2022 ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਜਿਨ੍ਹਾਂ ਨੂੰ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਚੋਣਾਂ ਲਈ ਆਬਜ਼ਰਬਰ ਨਿਯੁਕਤ ਕੀਤਾ ਗਿਆ ਹੈ, ਦੀ ਨਿਗਰਾਨੀ ਹੇਠ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 24 ਮਾਰਚ ਸ਼ਾਮ 3 ਵਜੇ ਤੱਕ ਕਾਗਜ਼ ਵਾਪਸ ਲੈਣ ਦੇ ਆਖਰੀ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਕਾਗਜ਼ ਵਾਪਸ ਨਾ ਲੈਣ ਕਰਕੇ ਸੰਦੀਪ ਕੁਮਾਰ ਪਾਠਕ ਅਤੇ ਰਾਘਵ ਚੱਢਾ (ਪਹਿਲਾ ਸਾਈਕਲ), ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਸੰਜੀਵ ਅਰੋੜਾ (ਦੂਜਾ ਸਾਈਕਲ) ਬਿਨਾਂ ਮੁਕਾਬਲਾ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਬਾਬਤ ਰਿਪੋਰਟ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। Rajya Sabha Election Punjab 2022

Also Read : Majithia’s judicial custody increased ਮਜੀਠੀਆ 5 ਅਪਰੈਲ ਤੱਕ ਜੇਲ੍ਹ ਵਿੱਚ ਰਹੇਗਾ

Also Read : Wonder Cement is Flouting the rules ਵੰਡਰ ਸੀਮਿੰਟ ਫੈਕਟਰੀ ‘ਚੋਂ ਨਿਕਲਿਆ ਜ਼ਹਿਰੀਲਾ ਧੂੰਆਂ, ਨਿੰਬੜਾ ਦੀ ਜ਼ਮੀਨ ਬਣੀ ਬੰਜਰ

Also Read: Bhagat Singh’s thinking will take the Congress forward ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਹੀ ਕਾਂਗਰਸ ਨੂੰ ਅੱਗੇ ਲੈ ਕੇ ਜਾਵੇਗੀ : ਹੁੱਡਾ

Also Read : We will restore the corrupt administrative structure ਭਗਤ ਸਿੰਘ ਰਾਜਗੁਰੂ ਸੁਖਦੇਵ ਦੇ 91ਵੇਂ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਦਿੱਤੀ

Connect With Us : Twitter Facebook

SHARE