ਲੁਧਿਆਣਾ ਦੀ ਰਮਨਦੀਪ ਕੌਰ ਨੇ ਦੁਬਈ ਵਿੱਚ ਜਿੱਤਿਆ ਸੋਨ ਤਗਮਾ

0
261
Ramandeep Kaur of Ludhiana Won the Gold Medal
Ramandeep Kaur of Ludhiana Won the Gold Medal
  • ਅਮਰੀਕਾ ਵਿੱਚ ਹੋਣ ਵਾਲੀ ਵਿਸ਼ਵ ਹੈਵੀਵੇਟ ਪਾਵਰਲਿਫਟਿੰਗ ਚੈਂਪੀਅਨਸ਼ਿਪ ਲਈ ਵੀ ਚੁਣਿਆ ਗਿਆ
  • 2017 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤ ਚੁੱਕੀ

ਦਿਨੇਸ਼ ਮੌਦਗਿਲ, Ludhiana News: ਸ਼ਹਿਰ ਦੀ ਰਮਨਦੀਪ ਕੌਰ ਨੇ ਦੁਬਈ ਵਿਖੇ ਹੋਈ ਦੁਬਈ ਇੰਟਰਨੈਸ਼ਨਲ ਪਾਵਰਲਿਫਟਿੰਗ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ | ਰਮਨਦੀਪ ਕੌਰ ਨੇ ਇਹ ਸੋਨ ਤਗਮਾ 90 ਕਿਲੋਗ੍ਰਾਮ ਪਲੱਸ ਵਰਗ ਵਿੱਚ ਜਿੱਤਿਆ। ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਲੁਧਿਆਣਾ ਪਹੁੰਚੀ ਰਮਨਦੀਪ ਦਾ ਉਸਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਰਮਨਦੀਪ ਨੇ ਦੱਸਿਆ ਕਿ ਇਸ ਮੈਡਲ ਦੇ ਨਾਲ ਉਸ ਨੂੰ ਸਟ੍ਰੋਂਗੇਸਟ ਵੂਮੈਨ ਟਰਾਫੀ ਵੀ ਮਿਲੀ ਹੈ।

8 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ

ਇਸ ਚੈਂਪੀਅਨਸ਼ਿਪ ਵਿੱਚ 8 ਦੇਸ਼ਾਂ ਦੇ ਲਗਭਗ 100 ਖਿਡਾਰੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਵਿਸ਼ਵ ਹੈਵੀਵੇਟ ਪਾਵਰਲਿਫਟਿੰਗ ਚੈਂਪੀਅਨਸ਼ਿਪ ਲਈ ਵੀ ਟਰਾਇਲ ਹੋਏ। ਜਿਸ ਵਿੱਚ ਉਸ ਦੀ ਚੋਣ ਕੀਤੀ ਗਈ ਹੈ ਅਤੇ ਇਹ ਚੈਂਪੀਅਨਸ਼ਿਪ ਅਮਰੀਕਾ ਵਿੱਚ ਕਰਵਾਈ ਜਾਵੇਗੀ। ਨੈਸ਼ਨਲ ਗੋਲਡ ਮੈਡਲਿਸਟ ਰਮਨਦੀਪ ਨੇ ਦੱਸਿਆ ਕਿ 2017 ਵਿੱਚ ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਗੋਲਡ ਮੈਡਲ ਜਿੱਤਿਆ ਸੀ।

ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਮਿਲਣ ਦੀ ਉਮੀਦ

ਉਸ ਸਮੇਂ ਪੰਜਾਬ ਸਰਕਾਰ ਨੇ ਉਸ ਨੂੰ ਕੋਈ ਨੌਕਰੀ ਜਾਂ ਰੁਤਬਾ ਨਹੀਂ ਦਿੱਤਾ। ਪਰ ਹੁਣ ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਉਨ੍ਹਾਂ ਨੂੰ ਭਗਵੰਤ ਮਾਨ ਸਰਕਾਰ ਤੋਂ ਬਹੁਤ ਉਮੀਦਾਂ ਹਨ ਕਿ ਭਗਵੰਤ ਮਾਨ ਸਰਕਾਰ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਹੋਰਨਾਂ ਖਿਡਾਰੀਆਂ ਵਾਂਗ ਇਹ ਸਰਕਾਰ ਉਨ੍ਹਾਂ ਨੂੰ ਵੀ ਸਰਕਾਰੀ ਨੌਕਰੀ ਦੇਵੇਗੀ। ਉਸਨੇ ਦੱਸਿਆ ਕਿ ਉਸਦੇ ਪਤੀ ਗੁਰਪ੍ਰੀਤ ਸਿੰਘ ਨੇ ਉਸਨੂੰ ਇੱਥੇ ਤੱਕ ਪਹੁੰਚਣ ਵਿੱਚ ਪੂਰਾ ਸਹਿਯੋਗ ਦਿੱਤਾ ਹੈ। ਰਮਨਦੀਪ ਨੇ ਕੈਪਟਨ ਜਗਪ੍ਰੀਤ ਸਿੰਘ ਕਰਨਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ‘ਚ ਮੇਰੀ ਬਹੁਤ ਮਦਦ ਕੀਤੀ ਹੈ |

ਇਹ ਵੀ ਪੜੋ : ਸਿੱਧੂ ਮੂਸੇਵਾਲਾ ਕਤਲ ਕੇਸ : ਪੁਲਿਸ ਪੁੱਛਗਿੱਛ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਇਹ ਜਵਾਬ ਦਿੱਤਾ

ਸਾਡੇ ਨਾਲ ਜੁੜੋ : Twitter Facebook youtube

 

SHARE