Resisting Possession
ਜਨਤਕ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕਾਰਵਾਈ ਦਾ ਵਿਰੋਧ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਦੇ ਅਨਾਜ ਮੰਡੀ ਰੋਡ ‘ਤੇ ਕਥਿਤ ਤੌਰ ‘ਤੇ ਜਨਤਕ ਜਾਇਦਾਦ ਨੂੰ ਕਬਜ਼ੇ ‘ਚ ਲੈਣ ਦੀ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਹੀ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਕਬਜ਼ਾਧਾਰੀ ਨੇ ਮੌਕੇ ਤੋਂ ਕਬਜ਼ੇ ਲਈ ਮੰਗਵਾਈਆਂ ਇੱਟਾਂ ਹਟਾ ਦਿੱਤੀਆਂ। Resisting Possession
ਥਾਣਾ ਬਨੂੜ ਨੂੰ ਦਿੱਤੀ ਸ਼ਿਕਾਇਤ
ਬਿੱਗ ਐਪਲ ਸਕੂਲ ਦੇ ਸੰਚਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਚਾਰਦੀਵਾਰੀ ਦੇ ਨਾਲ-ਨਾਲ ਸਰਕਾਰੀ ਜਾਇਦਾਦ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਕਾਰਵਾਈ ਕੀਤੀ ਜਾ ਰਹੀ ਸੀ,ਇੱਟਾਂ ਮੰਗਵਾਈਆਂ ਗਈਆਂ ਸਨ ਅਤੇ ਮਜ਼ਦੂਰ ਅਤੇ ਮਿਸਤਰੀ ਕੰਮ ਦੀ ਤਿਆਰੀ ਕਰ ਰਹੇ ਸਨ। ਜਨਤਕ ਜਾਇਦਾਦ ‘ਤੇ ਕਬਜ਼ਾ ਕਰਕੇ ਮੇਰੇ ਸਮਾਜਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਪੁਲਿਸ ਥਾਣਾ ਬਨੂੜ ਅਤੇ ਨਗਰ ਕੌਾਸਲ ਦੇ ਅਧਿਕਾਰੀਆਂ ਨੂੰ ਜਨਤਕ ਜਾਇਦਾਦ ‘ਤੇ ਕਬਜ਼ੇ ਸਬੰਧੀ ਸ਼ਿਕਾਇਤ ਦਿੱਤੀ ਗਈ| Resisting Possession
ਪੁਲਿਸ ਮੌਕੇ ‘ਤੇ ਪਹੁੰਚ ਗਈ
ਬਿੱਗ ਐਪਲ ਸਕੂਲ ਦੇ ਡਾਇਰੈਕਟਰ ਕੁਲਦੀਪ ਸਿੰਘ ਵੱਲੋਂ ਥਾਣਾ ਬਨੂੜ ਵਿਖੇ ਸ਼ਿਕਾਇਤ ਭੇਜੇ ਜਾਣ ’ਤੇ ਪੁਲੀਸ ਅਧਿਕਾਰੀ ਨੇ ਮੌਕੇ ਦਾ ਮੁਆਇਨਾ ਕੀਤਾ। ਈ.ਐਸ.ਆਈ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੌਕਾ ਦੇਖਿਆ ਗਿਆ ਹੈ ਕਿ ਕਿਸੇ ਕਿਸਮ ਦਾ ਕਬਜ਼ਾ ਨਹੀਂ ਕੀਤਾ ਜਾ ਰਿਹਾ ਸੀ, ਹਾਲਾਂਕਿ ਉਥੇ ਰੱਖੀਆਂ ਇੱਟਾਂ ਵੀ ਹਟਾ ਦਿੱਤੀਆਂ ਗਈਆਂ ਹਨ। Resisting Possession
Also Read :ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਉਰਦੂ ਅਧਿਆਪਕ ਲਈ ਬਿਨੈ-ਪੱਤਰਾਂ ਦੀ ਮੰਗ Urdu Teacher
Also Read :ਸੜਕ ਹਾਦਸੇ ‘ਚ ਪਿਓ-ਪੁੱਤ ਦੀ ਮੌਤ, ਮਾਂ ਤੇ ਭਾਬੀ ਗੰਭੀਰ ਜ਼ਖ਼ਮੀ Major road accident
Also Read :ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਬਾਲਾਜੀ ਚੌਂਕੀ ਦਾ ਆਯੋਜਨ Swami Vivekananda Group
Also Read :corona virus ਲੋਕ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰ ਪਾਉਣ: ਡਿਪਟੀ ਕਮਿਸ਼ਨਰ