Road Entry Closed In Haryana : ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਲਾਏ ਜਾਮ, ਸ਼ੇਰ ਸ਼ਾਹ ਸੂਰੀ ਮਾਰਗ ਬੰਦ ਹੋਣ ਕਾਰਨ ਵਾਹਨ ਚਾਲਕ ਹੋਏ ਖੱਜਲ- ਖੁਆਰ

0
185
Road Entry Closed In Haryana

India News (ਇੰਡੀਆ ਨਿਊਜ਼), Road Entry Closed In Haryana, ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬੈਰੀਅਰ ਤੇ ਕੌਮੀ ਮਾਰਗ ਉੱਤੇ ਲਾਈ ਰੋਕਾਂ ਕਾਰਨ ਅੱਜ ਵਾਹਨ ਚਾਲਕ ਖੱਜਲ ਖੁਆਰ ਹੁੰਦੇ ਰਹੇ।(Road Entry Closed In Haryana) ਸਮੁੱਚੇ ਰਾਜ ਮਾਰਗ ਅਤੇ ਲਿੰਕ ਸੜਕਾਂ ਤੇ ਹਲਾਤ ਜਾਮ ਵਰਗੇ ਬਣੇ ਰਹੇ ਅਤੇ ਪੇਂਡੂ ਖੇਤਰ ਦੀ ਸੜਕਾਂ ਵਾਹਨਾਂ ਨਾਲ ਭਰਿਆ ਹੋਣ ਕਾਰਨ ਲੋਕਾ ਨੂੰ ਵੱਡੀ ਮੁਸ਼ਕਿਲਾ ਦਾ ਸਾਹਮਣਾ ਕਰਨ ਪਿਆ। ਟ੍ਰੈਫ਼ਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਮੁਲਾਜਮ ਨੇ ਵੀ ਥਾਂ-ਥਾਂ ਬੈਰੀਕੇਟ ਲਾ ਕੇ ਟ੍ਰੈਫ਼ਿਕ ਨੂੰ ਸਹੀਦਿਸ਼ਾ ਵਿੱਚ ਭੇਜ ਦੇ ਵੇਖੇ ਗਏ।

ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਬੰਦ

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ 13 ਫਰਵਰੀ ਨੂੰ ਦਿੱਲੀ ਚੱਲੋਂ ਦੇ ਦਿੱਤੇ ਸੱਦੇ ਨੂੰ ਨਕਾਮ ਕਰਨ ਲਈ ਹਰਿਆਣਾ ਸਰਕਾਰ ਵੱਲੋਂ ਸੰਭੂ ਬੈਰੀਅਰ ਉੱਤੇ ਵੱਡੇ ਬੈਰੀਕੇਟ ਲਾ ਕੇ ਸ਼ੇਰ ਸ਼ਾਹ ਸੂਰੀ ਮਾਰਗ ਭਾਵ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਬੰਦ ਕਰ ਦਿੱਤਾ ਗਿਆ।

ਜਿਸ ਕਾਰਨ ਪੰਜਾਬ ਤੋਂ ਹਰਿਆਣਾ ਵੱਲ ਅਤੇ ਹਰਿਆਣਾ ਤੋਂ ਪੰਜਾਬ ਵਿੱਚ ਦਾਖਲ ਹੋਣ ਵਾਲੀ ਸਮੁੱਚੀ ਟ੍ਰੈਫ਼ਿਕ ਰੋਕ ਦਿੱਤੀ ਗਈ। ਜਿਸ ਕਾਰਨ ਵਾਹਨ ਚਾਲਕ ਆਪੋ ਆਪਣੇ ਟਿਕਾਣਿਆਂ ਤੇ ਪਹੁੰਚਣ ਲਈ ਲਿੰਕ ਸੜਕਾਂ ਰਾਂਹੀ ਖੱਜਲ ਖੁਆਰ ਹੁੰਦੇ ਰਹੇ ਤੇ ਲਿੰਕ ਸੜਕਾਂ ਤੇ ਵੀ ਜਾਮ ਲੱਗ ਗਏ।

ਦਿੱਲੀ ਏਅਰਪੋਰਟ ਤੇ ਫ਼ਲੈਟ ਫੜਨ ਵਾਲੇ ਯਾਤਰੀ

ਧਰਮਗੜ ਟੀ-ਪੁਆਇੰਟ ਤੇ ਲਾਏ ਬੈਰੀਕੇਟ ਤੇ ਤਾਇਨਾਤ ਸਬ ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਬਨੂੜ ਤੋਂ ਅੰਬਾਲਾ ਜਾਣ ਵਾਲੀ ਸਮੁੱਚੀ ਟ੍ਰੈਫ਼ਿਕ ਨੂੰ ਰੋਕ ਦਿੱਤਾ ਗਿਆ ਹੈ ਅਤੇ ਉਨਾਂ ਨੂੰ ਲਿੰਕ ਸੜਕਾਂ ਰਾਂਹੀ ਹਰਿਆਣਾ ਵੱਲ ਦਾਖਲਾ ਕਰਾਇਆ ਜਾ ਰਿਹਾ ਹੈ।

ਇਸੇ ਤਰਾਂ ਟ੍ਰੈਫ਼ਿਕ ਇਨਚਾਰਜ ਸਤੀਸ਼ ਕੁਮਾਰ ਨੇ ਬਨੂੜ ਬੈਰੀਅਰ ਤੇ ਨਾਕਾ ਲਾਕੇ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਂਹੀ ਭੇਜਿਆ ਜਾ ਰਿਹਾ ਹੈ। ਬਨੂੜ ਤੋਂ ਮਨੌਲੀ ਸੂਰਤ, ਰਾਜੋਮਾਜਰਾ, ਜੀਰਕਪੁਰ – ਕਰਾਲਾ ਤੋਂ ਅਮਲਾਲਾ ਇਸ ਖੇਤਰ ਦੀ ਸਮੁੱਚੀ ਲਿੰਕ ਸੜਕਾਂ ਤੇ ਜਾਮ ਵਰਗੇ ਹਾਲਤ ਹਨ। ਜਾਮ ਵਿੱਚ ਕਈ ਦਿੱਲੀ ਏਅਰਪੋਰਟ ਤੇ ਫ਼ਲੈਟ ਫੜਨ ਵਾਲੇ ਯਾਤਰੀ ਵੀ ਫਸੇ ਹੋਏ ਹਨ।

ਇਹ ਵੀ ਪੜ੍ਹੋ :The Garlic Crop Destroyed : ਗੜੇਮਾਰੀ ਨੇ ਲਸਣ ਦੀ ਫਸਲ ਉਤਪਾਦਕਾਂ ਦੇ ਸੁਪਨੇ ਕੀਤੇ ਚਕਨਾਚੂਰ,40 ਏਕੜ ਦੇ ਕਰੀਬ ਲਸਣ ਦੀ ਫਸਲ ਹੋਈ ਤਬਾਹ

 

SHARE