ਪੰਜਾਬ ‘ਚ ਸੜਕਾਂ ਦਾ ਹੋਵੇਗਾ ਸੁਧਾਰ: 2023-24 ਦੌਰਾਨ 1851 ਕਰੋੜ ਰੁਪਏ ਨਾਲ 26 ਪ੍ਰਾਜੈਕਟ ਮੁਕੰਮਲ ਹੋਣਗੇ

0
170
Roads will be improved in Punjab, Targeted for completion in 2023-24, 1851 crore approved by the Government of India
Roads will be improved in Punjab, Targeted for completion in 2023-24, 1851 crore approved by the Government of India
  • ਸੂਬੇ ਦਾ 388 ਕਿਲੋਮੀਟਰ ਸੜਕੀ ਨੈੱਟਵਰਕ ਅਪਗ੍ਰੇਡ ਅਤੇ ਮਜ਼ਬੂਤ ਹੋਵੇਗਾ: ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ, PUNJAB NEWS: ਸੂਬੇ ਦੇ ਸੜਕੀ ਨੈੱਟਵਰਕ ਨੂੰ ਬਿਹਤਰ ਬਣਾਉਣ ਲਈ, ਪੰਜਾਬ ਵਿੱਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨ੍ਹਾਂ ਨੂੰ 2023-24 ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੱਤੀ।

ਵਿੱਤੀ ਸਾਲ 2023-24 ਦੌਰਾਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ

 

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਵਾਨਤ 1851 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਵਿੱਚ 8 ਵੱਡੇ ਤੇ ਛੋਟੇ ਪੁੱਲ, 388 ਕਿਲੋਮੀਟਰ ਕੌਮੀ ਮਾਰਗਾਂ ਦੀ ਅਪਗ੍ਰੇਡੇਸ਼ਨ ਦੇ ਕੰਮ ਪ੍ਰਗਤੀ ਅਧੀਨ ਹਨ, ਜੋ ਕਿ ਵਿੱਤੀ ਸਾਲ 2023-24 ਦੌਰਾਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।

 

 

ਉਨ੍ਹਾਂ ਦੱਸਿਆ ਕਿ ਨੰਗਲ ਵਿਖੇ 58.77 ਕਰੋੜ ਰੁਪਏ ਅਤੇ 123.8 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰੇਲਵੇ ਓਵਰ ਬ੍ਰਿਜ, ਮੋਗਾ-ਕੋਟ ਈਸੇ ਖਾਂ-ਮੱਖੂ-ਹਰੀਕੇ-ਖਾਲੜਾ ਮਾਰਗ ਨੂੰ 293.64 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਮੱਖੂ-ਹਰੀਕੇ ਮਾਰਗ ਨੂੰ 192.48 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨ ਦੇ ਨਾਲ-ਨਾਲ ਇੱਕ ਸਾਂਝੇ ਪੁੱਲ ਅਤੇ ਦੋ ਰੇਲਵੇ ਅੰਡਰ ਬ੍ਰਿਜਾਂ ਦੀ ਉਸਾਰੀ ਕਰਨੀ, ਟੋਹਾਣਾ (ਪੰਜਾਬ/ਹਰਿਆਣਾ ਸਰਹੱਦ) ਤੋਂ ਮੂਨਕ-ਜਾਖਲ-ਬੁੱਢਲਾਡਾ-ਭੀਖੀ ਮਾਰਗ ਨੂੰ 293.1 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਅਪਗ੍ਰੇਡ ਕਰਨਾ ਅਤੇ ਪਿੰਡ ਜੰਡੂ ਸਿੰਘਾ ਤੋਂ ਪਿੰਡ ਮਦਾਰਾ (ਕੌਮੀ ਮਾਰਗ 03) ਨੂੰ 15.04 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਕਰਨ ਕੀਤਾ ਜਾ ਰਿਹਾ ਹੈ।

 

 

ਈ.ਟੀ.ਓ. ਨੇ ਦੱਸਿਆ ਕਿ ਕੌਮੀ ਮਾਰਗ 703-ਏ ਵਿਖੇ 6.06 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਛੋਟੇ ਪੁੱਲਾਂ ਦੀ ਉਸਾਰੀ ਕਰਨੀ, ਸਲਾਬਤਪੁਰਾ-ਫੂਲ ਮਾਰਗ ਦੀ 84.09 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਮੱਖੂ ਮਾਰਗ ਦੀ 39.68 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਨਾ ਅਤੇ ਚਾਰ ਮਾਰਗੀਕਰਨ ਕਰਨਾ, 22.71 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ`ਤੇ ਪੁੱਲ ਦੀ ਉਸਾਰੀ, ਪਠਾਨਕੋਟ-ਬਨੀਖੇਤ ਮਾਰਗ ਦਾ 32.14 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ 67.19 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਨਕੋਦਰ-ਮੋਗਾ ਮਾਰਗ ਨੂੰ ਚੌੜਾ ਅਤੇ ਚਾਰ ਮਾਰਗੀ ਕੀਤਾ ਜਾ ਰਿਹਾ ਹੈ।

ਕੰਮ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ

 

ਲੋਕ ਨਿਰਮਾਣ ਮੰਤਰੀ ਨੇ ਦੱਸਿਆ 2.22 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਕਪੂਰਥਲਾ-ਮੱਖੂ ਮਾਰਗ ‘ਤੇ ਛੋਟੇ ਪੁੱਲ ਦੀ ਉਸਾਰੀ, 29.75 ਕਰੋੜ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ ਤੋਂ ਭਾਰਤ-ਪਾਕ ਸਰਹੱਦ ਤੱਕ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 15.77 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਤਰਾਣਾ ਬੱਸ ਸਟੈਂਡ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ, 10.35 ਕਰੋੜ ਰੁਪਏ ਦੀ ਲਾਗਤ ਨਾਲ ਟੈਕਸ ਬੈਰੀਅਰ ਜ਼ੀਕਰਪੁਰ-ਅੰਬਾਲਾ ਮਾਰਗ ਵਿਖੇ ਵਹੀਕਲ ਅੰਡਰ ਪਾਸ ਦਾ ਨਿਰਮਾਣ ਕਰਨਾ ਅਤੇ 80 ਕਰੋੜ ਰੁਪਏ ਦੀ ਲਾਗਤ ਨਾਲ ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ੍ਹ ਮਾਰਗ ਵਿਖੇ ਸਟੀਲ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ।

 

 

ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਬਰਨਾਲਾ-ਮਾਨਸਾ-ਸਰਦੂਲਗੜ੍ਹ ਮਾਰਗ ਦਾ 84.59 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਹੁਸੈਨੀਵਾਲਾ-ਫਿਰੋਜਪੁਰ ਕੈਂਟ-ਮਲਵਾਲ ਮਾਰਗ ਦਾ 22.31 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਅਬੋਹਰ ਬਾਈਪਾਸ ਮਾਰਗ ਦਾ 7.85 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਲੋਹੀਆਂ-ਮੱਖੂ ਮਾਰਗ ਦਾ 19.34 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ, ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮਾਰਗ ਦਾ 41.92 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ ਪਠਾਨਕੋਟ ਤੋਂ ਜੰਮੂ ਮਾਰਗ ਦਾ 12.19 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ 17.32 ਕਰੋੜ ਰੁਪਏ ਦੀ ਲਾਗਤ ਨਾਲ ਪੱਤੋਂ-ਜਵਾਹਰ ਸਿੰਘ ਵਾਲਾ ਤੋਂ ਕਾਂਗੜ ਸੜਕ ਨੂੰ ਚੌੜਾ ਅਤੇ ਅਪਗ੍ਰੇਡੇਸ਼ਨ ਕਰਨ ਲਈ ਭੌਂ ਪ੍ਰਾਪਤੀ ਦੀ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ।

 

 

ਲੋਕ ਨਿਰਮਾਣ ਮੰਤਰੀ ਨੇ ਅੱਗੇ ਦੱਸਿਆ ਕਿ 263.19 ਕਰੋੜ ਰੁਪਏ ਦੀ ਲਾਗਤ ਨਾਲ ਅਰਿਫਕੇ-ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ-ਮਲੋਟ ਮਾਰਗ ਨੂੰ ਚੌੜਾ ਅਤੇ ਅਪਗ੍ਰੇਡ ਕਰਨ ਅਤੇ 15.72 ਕਰੋੜ ਦੀ ਲਾਗਤ ਨਾਲ ਬਿਸਤ ਦੁਆਬ ਕੈਨਾਲ`ਤੇ ਫਗਵਾੜਾ-ਬੰਗਾ-ਨਵਾਂਸ਼ਹਿਰ-ਰੋਪੜ੍ਹ ਮਾਰਗ ਵਿਖੇ ਪੁੱਲ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

 

ਇਹ ਵੀ ਪੜ੍ਹੋ: ਲਾਲ ਚੌਕ ‘ਤੇ ਹੁਣ ਤਿਰੰਗਾ ਲਹਿਰਾ ਰਿਹਾ ਹੈ: ਕਾਰਤਿਕ ਸ਼ਰਮਾ

ਇਹ ਵੀ ਪੜ੍ਹੋ: ਐੱਨਆਈਏ ਨੇ ਭੋਪਾਲ ਤੋਂ ਜਮਾਤ-ਉਲ-ਮੁਜਾਹਿਦੀਨ ਦੇ ਦੋ ਸ਼ੱਕੀ ਮੇਂਬਰ ਹਿਰਾਸਤ ਵਿੱਚ ਲਏ

ਇਹ ਵੀ ਪੜ੍ਹੋ: ਪੁਲਵਾਮਾ ‘ਚ 25-30 ਕਿਲੋ IED ਬਰਾਮਦ

ਸਾਡੇ ਨਾਲ ਜੁੜੋ :  Twitter Facebook youtube

SHARE