India News (ਇੰਡੀਆ ਨਿਊਜ਼), Robbery Incident, ਚੰਡੀਗੜ੍ਹ : ਕਸਬਾ ਭਦੌੜ ਤੋਂ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਘਟਨਾ ਸਾਹਮਣੇ ਆ ਰਹੀ। ਕਸਬਾ ਭਦੌੜ ਦੇ ਭੀੜਭਾੜ ਵਾਲੇ ਇਲਾਕੇ ਜੈਦ ਮਾਰਕੀਟ ‘ਚੋਂ ਦੇਰ ਸ਼ਾਮ ਦੋ ਲੁਟੇਰੇ ਇੱਕ ਵਪਾਰੀ ਤੋਂ ਬੈਗ ਖੋਹ ਕੇ ਫ਼ਰਾਰ ਹੋ ਗਏ ਜਿਸ ‘ਚ ਵਪਾਰੀ ਮੁਤਾਬਕ ਲਗਪਗ ਇਕ ਲੱਖ ਰੁਪਏ ਦੀ ਨਕਦੀ ਸੀ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੁੱਟ ਦੀ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਟੇਰੇ ਉਸ ਨਾਲ ਹੱਥੋਪਾਈ ਕਰਨ ਲੱਗੇ
ਜਾਣਕਾਰੀ ਅਨੁਸਾਰ ਵਪਾਰੀ ਵਿਨੋਦ ਕੁਮਾਰ ਉਰਫ ਚਾਨੂੰ ਜੋ ਭਦੌੜ ਵਿਖੇ ਬਾਜਾਖਾਨਾ ਰੋਡ ‘ਤੇ ਹਾਰਡਵੇੇਅਰ ਦੀ ਦੁਕਾਨ ਚਲਾਉਂਦਾ ਹੈ। ਸ਼ਾਮ ਨੂੰ ਲਗਪਗ 7 ਕੁ ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਆਪਣੀ ਐਕਟਿਵਾ ‘ਤੇ ਘਰ ਵੱਲ ਨੂੰ ਰਵਾਨਾ ਹੋ ਗਿਆ। ਜਦੋਂ ਉਹ ਆਪਣੇ ਘਰ ਕੋਲ ਪੁੱਜਾ ਤਾਂ ਅੱਗੋਂ ਦੋ ਨੌਜਵਾਨ ਬਾਈਕ ਸਵਾਰ ਖੜ੍ਹੇ ਸਨ ਜਿਨ੍ਹਾਂ ਨੇ ਵਿਨੋਦ ਕੁਮਾਰ ਨੂੰ ਵੇਖ ਕੇ ਆਪਣਾ ਮੋਟਰਸਾਈਕਲ ਸਟਾਰਟ ਕੀਤਾ ਅਤੇ ਉਸ ਨੂੰ ਸਕੂਟਰੀ ਤੇ ਲੰਘਦਾ ਦੇਖ ਧੱਕਾ ਮਾਰ ਦਿੱਤਾ।ਜਿਸ ਕਾਰਨ ਉਸ ਦੀ ਐਕਟਿਵਾ ਸਕੂਟਰੀ ਡਿੱਗ ਪਈ ਅਤੇ ਲੁਟੇਰੇ ਉਸ ਨਾਲ ਹੱਥੋਪਾਈ ਕਰਨ ਲੱਗੇ।
ਬੈਗ ਵਿੱਚ ਲਗਪਗ ਇਕ ਲੱਖ ਰੁਪਏ ਦੀ ਨਕਦੀ
ਇਸੇ ਹੱਥੋਪਾਈ ‘ਚ ਉਹ ਰੁਪਇਆਂ ਵਾਲਾ ਬੈਗ ਖੋਹ ਕੇ ਮੋਟਰਸਾਈਕਲ ‘ਤੇ ਫ਼ਰਾਰ ਹੋ ਗਏ। ਵਿਨੋਦ ਕੁਮਾਰ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਪਰੰਤੂ ਉਸ ਸਮੇਂ ਤੱਕ ਉਹ ਫ਼ਰਾਰ ਹੋ ਚੁੱਕੇ ਸਨ। ਵਿਨੋਦ ਕੁਮਾਰ ਦੇ ਬੇਟੇ ਲਕਸ਼ੇ ਕੁਮਾਰ ਨੇ ਦੱਸਿਆ ਕਿ ਬੈਗ ਵਿੱਚ ਲਗਪਗ ਇਕ ਲੱਖ ਰੁਪਏ ਦੀ ਨਕਦੀ ਸੀ। ਉਸ ਉਪਰੰਤ ਵਪਾਰੀ ਵਰਗ ਇਕੱਠਾ ਹੋ ਕੇ ਥਾਣਾ ਭਦੌੜ ਵਿਖੇ ਪੁੱਜਾ ਜਿੱਥੇ ਰਿਪੋਰਟ ਲਿਖਾਉਂਦਿਆਂ ਇਨਸਾਫ ਦੀ ਮੰਗ ਕੀਤੀ।
ਲੁਟੇਰੇ ਜਲਦ ਹੀ ਪੁਲਿਸ ਦੀ ਗ੍ਰਿਫ਼ਤ ‘ਚ ਹੋਣਗੇ
ਥਾਣਾ ਭਦੌੜ ਦੇ ਮੁੱਖ ਅਫਸਰ ਐੱਸਐੱਚਓ ਸ਼ੇਰਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਕੇ ਤੇ ਜਾ ਕੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੀਸੀ ਟੀਵੀ ਅਤੇ ਹੋਰ ਐਂਗਲਾਂ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ। ਲੁਟੇਰੇ ਜਲਦ ਹੀ ਪੁਲਿਸ ਦੀ ਗ੍ਰਿਫ਼ਤ ‘ਚ ਹੋਣਗੇ।
ਇਹ ਵੀ ਪੜ੍ਹੋ :A Case Of Sexual Harassment : ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ, ਦੁਖੀ ਹੋ ਕੇ 13 ਸਾਲਾ ਨਾਬਾਲਗ ਨੇ ਕੀਤੀ ਆਤਮਹੱਤਿਆ