Roopnagar Breaking News : ਰੋਪੜ ਸਿਟੀ ਪੁਲੀਸ ਨੇ ਇੱਕ ਹਫ਼ਤੇ ਬਾਅਦ ਪਿੰਡ ਬਲਸੰਡਾ ਦੀ ਭਾਖੜਾ ਨਹਿਰ ਵਿੱਚੋਂ 4 ਜੂਨ ਦੀ ਸ਼ਾਮ ਨੂੰ ਸਾਈਕਲ ’ਤੇ ਆਪਣੇ ਘਰ ਪਿੰਡ ਕਕਰਾਲਾ ਛੱਡਣ ਵਾਲੇ ਅਨਮੋਲਦੀਪ ਸਿੰਘ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਏ.ਐਸ.ਆਈ. ਸੁਭਾਸ਼ ਚੰਦਰ ਨੇ ਦੱਸਿਆ ਕਿ ਅਨਮੋਲ ਦੀਪ ਸਿੰਘ ਵੱਡਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਕਕਰਾਲਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਉਮਰ 15 ਸਾਲ ਰੇਲ ਮਾਜਰਾ ਵਿਖੇ 10ਵੀਂ ਜਮਾਤ ਦਾ ਵਿਦਿਆਰਥੀ ਸੀ।
ਉਹ 4 ਜੂਨ ਦੀ ਸ਼ਾਮ ਨੂੰ ਸਾਈਕਲ ‘ਤੇ ਘਰੋਂ ਨਿਕਲਿਆ ਸੀ ਪਰ ਘਰ ਵਾਪਸ ਨਹੀਂ ਆਇਆ। 5 ਜੂਨ ਨੂੰ ਪਿੰਡ ਮਾਜਰੀ ਰੋਡ ਰੂਪਨਗਰ ਭਾਖੜਾ ਨਹਿਰ ਕਿਨਾਰੇ ਤੋਂ ਉਸ ਦਾ ਸਾਈਕਲ, ਜੁੱਤੇ, ਜੁਰਾਬਾਂ, ਹੈੱਡਫੋਨ ਬਰਾਮਦ ਹੋਏ ਸਨ। ਉਸ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।