Sad News From Zirakpur : ਜ਼ੀਰਕਪੁਰ ਤੋਂ ਮੰਦਭਾਗੀ ਖਬਰ….12 ਸਾਲਾ ਸਕੂਲੀ ਵਿਦਿਆਰਥਨ ਨਾਲ ਵਾਪਰੀ ਘਟਨਾ

0
364
Sad News From Zirakpur
ਸੜਕ ਹਾਦਸੇ ਦਾ ਸ਼ਿਕਾਰ ਹੋਈ 12 ਸਾਲਾ ਸਕੂਲ ਵਿਦਿਆਰਥਨ ਅਨੰਨਿਆ।

Sad News From Zirakpur

India News (ਇੰਡੀਆ ਨਿਊਜ਼), ਚੰਡੀਗੜ੍ਹ : ਜ਼ੀਰਕਪੁਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸੜਕ ਹਾਦਸੇ ਦੇ ਦੌਰਾਨ ਇੱਕ ਸਕੂਲੀ ਵਿਦਿਆਰਥਨ ਦੀ ਮੋਹਤ ਹੋ ਗਈ ਹੈ। ਸਕੂਲੀ ਵਿਦਿਆਰਥਨ ਆਪਣੀ ਮਾਤਾ ਦੇ ਨਾਲ ਐਕਟੀਵਾ ਤੇ ਸਵਾਰ ਹੋ ਕੇ ਆਪਣੇ ਸਕੂਲ ਜਾ ਰਹੀ ਸੀ ਕਿ ਸੜਕ ਦੇ ਉੱਤੇ ਇੱਕ ਤੇਜ਼ ਰਫਤਾਰ ਟਰੱਕ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਫਲਸਵਰੂਪ ਸਕੂਲੀ ਵਿਦਿਆਰਥਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। Sad News From Zirakpur

ਮ੍ਰਿਤਕ ਬੱਚੀ ਦੀ ਮਾਤਾ ਨੂੰ ਵੀ ਕਾਫੀ ਸੱਟ

ਸੜਕ ਹਾਦਸਾ ਜੀਰਕਪੁਰ ਅੰਬਾਲਾ ਹਾਈਵੇ ਉੱਤੇ ਸਿੰਘਪੁਰਾ ਲਾਈਟਾਂ ਦੇ ਕੋਲ ਵਾਪਰਿਆ। ਜਦੋਂ ਇੱਕ ਸਕੂਲੀ ਵਿਦਿਆਰਥਨ ਆਪਣੀ ਮਾਤਾ ਦੇ ਨਾਲ ਸਕੂਲ ਜਾ ਰਹੀ ਸੀ ਅਤੇ ਇੱਕ ਤੇਜ਼ ਰਫਤਾਰ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮ੍ਰਿਤਕ ਬੱਚੀ ਦੀ ਮਾਤਾ ਨੂੰ ਵੀ ਕਾਫੀ ਸੱਟ ਪਹੁੰਚੀ ਹੈ ਜਿਸ ਨੂੰ ਡੇਰਾਬਸੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। Sad News From Zirakpur

ਮਾਮਲੇ ਨੂੰ ਲੈ ਕੇ ਕਾਰਵਾਈ : ਜਾਂਚ ਅਧਿਕਾਰੀ ਸਤਵਿੰਦਰ ਸਿੰਘ

Sad News From Zirakpur
ਜਾਂਚ ਅਧਿਕਾਰੀ ਸਤਵਿੰਦਰ ਸਿੰਘ

ਥਾਣਾ ਜ਼ੀਰਕਪੁਰ ਦੇ ਮਾਮਲੇ ਦੇ ਅਧਿਕਾਰੀ ਐਸਆਈ ਸਤਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰਕਪੁਰ ਦੀ ਰਹਿਣ ਵਾਲੀ 12 ਸਾਲਾਂ ਅਨੰਨਿਆ ਨਾਮ ਦੀ ਵਿਦਿਆਰਥਨ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਟਰੱਕ ਨੂੰ ਰਾਊਂਡ ਅਪ ਕਰ ਲਿਆ ਗਿਆ ਹੈ। ਜਦੋਂ ਕਿ ਡੈਡ ਬਾਡੀ ਨੂੰ ਪੋਸਟਮਾਰਟਮ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਹੈ। ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ। Sad News From Zirakpur

ਇਹ ਵੀ ਪੜ੍ਹੋ :Last Day Of Voter Registration : ਵੋਟਰ ਪੰਜੀਕਰਣ ਦੇ ਆਖਿਰੀ ਦਿਨ 153 ਨਵੇਂ ਵੋਟਰ ਰਜਿਸਟਰ ਹੋਏ, ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ੀਰਕਪੁਰ ਵਿਚ ਕੈਂਪ ਦਾ ਆਯੋਜਨ

 

SHARE