India News (ਇੰਡੀਆ ਨਿਊਜ਼), Sahib Shri Kanshi Ram, ਚੰਡੀਗੜ੍ਹ : ਬਹੁਜਨ ਕ੍ਰਾਂਤੀ ਦੇ ਮਸੀਹਾ ਸਹਿਬ ਕਾਂਸੀ ਰਾਮ ਦਾ ਜਨਮ ਦਿਹਾੜਾ ਪਿੰਡ ਉੜਦਨ ਵਿਖੇ ਨਰੰਗ ਸਿੰਘ ਉੜਦਣ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਲੋਕ ਸਭਾ ਹਲਕਾ ਪਟਿਆਲ਼ਾ ਦੇ ਇੰਨਚਾਰਜ ਭਾਈ ਜਗਜੀਤ ਸਿੰਘ ਛੜਬੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਭਾਈ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਮਿੱਟੀ ਵਿੱਚ ਜਨਮੇ ਸਹਿਚ ਕਾਂਸੀ ਰਾਮ ਨੇ ਦਬੇ ਕੁਚਲੇ ਬਹੁਜਨ ਸਮਾਜ ਨੂੰ ਬਰਾਬਰੀ ਦਬਾਉਣ ਲਈ ਮੰਨੂਵਾਦੀ ਤਾਕਤਾਂ ਨਾਲ ਲੋਹਾ ਲਿਆ ।ਉਹ ਆਪਣੇ ਆਪ ‘ਚ ਇਕ ਇਤਿਹਾਸ ਹੈ।
ਮਨੋਵਾਦੀ ਤਾਕਤਾ ਅਤੇ ਉਹਨਾਂ ਦੀ ਸੋਚ ਪੂਰੀ ਤਰਹਾਂ ਭਾਰੂ
ਉਨ੍ਹਾਂ ਕਿਹਾ ਕਿ ਮੰਨੂਵਾਦੀ ਤਾਕਤਾਂ ਦੇ ਗਲਬੇ ਨੂੰ ਤੋੜਨ ਲਈ ਜਿਹੜਾ ਹੋਕਾ ਗੁਰੂ ਸਾਹਿਬ ਨੇ “ਸਭੈ ਸਾਂਝੀਵਾਲ ਸਦਾਇਨ ,ਕੋਈ ਨਾ ਦਿਸੈ ਬਾਹਰਾ ਜੀਉ ” ਦਾ ਨਾਰਾ ਦਿੱਤਾ ।ਅੰਮ੍ਰਿਤ ਦੇ ਦਾਤੇ ਨੇ ਦੱਬੇ ਕੁਚਲੇ ਲੋਕਾਂ ਨੂੰ ਪਾਤਸ਼ਾਹੀ ਬਖਸ਼ ਕੇ ਸਰਦਾਰੀਆਂ ਦਿੱਤੀਆਂ। ਉਸ ਮਾਰਗ ਨੂੰ ਪਕੇਰਾ ਕਰਨ ਲਈ ਬਾਬੂ ਕਾਂਸੀ ਰਾਮ ਨੇ ਸਾਰੀ ਜ਼ਿੰਦਗੀ ਘਲਣਾ ਘਾਲੀ ਅਤੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਤੇ ਸੱਤਾ ਦੇ ਮਾਲਕ ਬਣਨ ਤੱਕ ਦਾ ਸਫਰ ਤੈਅ ਕਰਵਾਇਆ।
ਬਸਪਾ ਆਗੂ ਨੇ ਕਿਹਾ ਕਿ ਭਾਵੇਂ ਅੱਜ ਵੀ ਇਸ ਦੇਸ਼ ਚ ਮਨੋਵਾਦੀ ਤਾਕਤਾ ਅਤੇ ਉਹਨਾਂ ਦੀ ਸੋਚ ਪੂਰੀ ਤਰਹਾਂ ਭਾਰੂ ਹੈ। ਅੱਜ ਵੀ ਦਲਿਤ ਵਿਤਕਰੇ ਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ। ਪ੍ਰੰਤੂ ਜਿਹੜੀ ਚਿਣਗ ਬਾਬੂ ਕਾਂਸੀ ਰਾਮ ਨੇ ਦਬੇ ਕੁਚਲੇ ਸਮਾਜ ਚ ਜਗਾਈ ਸੀ ਉਸਦਾ ਸੇਕ ਤੇ ਚਾਨਣ ਜਰੂਰ ਮਹਿਸੂਸ ਹੁੰਦਾ ਹੈ।
ਸਮੁੱਚੇ ਦਲਿਤ ਭਾਈਚਾਰੇ ਨੂੰ ਵੱਡੀ ਲੋੜ
ਅੱਜ ਜਦੋਂ ਉਹਨਾਂ ਦਾ ਜਨਮ ਦਿਹਾੜਾ ਹੈ ਤਾਂ ਉਹਨਾਂ ਦੇ ਪੈਰੋਕਾਰਾਂ ਲਈ ਆਤਮ ਵਿਸਲੇਸ਼ਣ ਦਾ ਦਿਨ ਹੈ ਕਿ ਜਿਸ ਦਿਨ ਜਿਸ ਮੁਕਾਮ ਦੀ ਪ੍ਰਾਪਤੀ ਲਈ ਉਹਨਾਂ ਦਲਿਤ ਕ੍ਰਾਂਤੀ ਦੀ ਆਰੰਭੀ ਸੀ ਆਪਣਾ ਸਮੁੱਚਾ ਜੀਵਨ ਲਾਇਆ ਸੀ। ਅੱਜ ਉਸ ਕ੍ਰਾਂਤੀ ਦਾ ਸੇਕ ਠੰਡਾ ਕਿਉਂ ਪੈ ਗਿਆ ਜਿਸ ਨੂੰ ਸਮਝਣ ਦੀ ਅੱਜ ਦੇਸ਼ ਦੇ ਸਮੁੱਚੇ ਦਲਿਤ ਭਾਈਚਾਰੇ ਨੂੰ ਵੱਡੀ ਲੋੜ ਹੈ। ਇਸ ਮੋਕੇ ਬ੍ਰਿਜਲਾਲ ਸਿੰਘ ਜਾਸਲਾ ਨਰੰਗ ਸਿੰਘ ਉੜਦਣ ਗਿਃ ਗੁਰਮੇਲ ਸਿੰਘ ਮੁਖ਼ਤਿਆਰ ਸਿੰਘ ਦਿਆਲ ਸਿੰਘ ਨੰਬਰਦਾਰ ਕਰਨੇਲ ਸਿੰਘ ਜਸਵੀਰ ਸਿੰਘ ਹਾਜ਼ਰ ਸਨ।
ਇਹ ਵੀ ਪੜ੍ਹੋ :AAP Ruined Punjab : ਝਾੜੂ ਵਾਲਿਆਂ ਨੇ ਪੰਜਾਬ ਨੂੰ ਬਰਬਾਦ ਕੀਤਾ, ਤਰੱਕੀ ਅਕਾਲੀ ਦਲ ਦੀ ਸਰਕਾਰ ‘ਚ ਹੀ ਹੋਈ: ਸੁਖਬੀਰ ਬਾਦਲ