Sakshi Chaudhary Became A Judge : ਜ਼ੀਰਕਪੁਰ ਦੀ ਵਸਨੀਕ ਸਾਕਸ਼ੀ ਚੌਧਰੀ ਬਣੀ ਜੱਜ, ਮਾਪਿਆਂ ਦਾ ਨਾਮ ਕੀਤਾ ਰੌਸ਼ਨ

0
93
Sakshi Chaudhary Became A Judge

India News (ਇੰਡੀਆ ਨਿਊਜ਼), Sakshi Chaudhary Became A Judge, ਚੰਡੀਗੜ੍ਹ : ਜ਼ੀਰਕਪੁਰ ਦੇ ਵਸਨੀਕ ਪਵਨ ਲਾਲ ਦੀ ਹੋਣਹਾਰ ਧੀ ਸਾਕਸ਼ੀ ਚੌਧਰੀ ਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸੀਅਲ ਬ੍ਰਾਂਚ) ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣ ਕੇ ਆਪਣਾ ਅਤੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ।

ਸਾਕਸ਼ੀ ਚੋਧਰੀ ਸਾਬਕਾ ਕੌਸਲਰ ਭਰਤ ਭੂਸ਼ਣ ਚੌਧਰੀ ਦੀ ਭਤੀਜੀ ਹੈ।ਸ਼ਾਕਸੀ ਦੇ ਜੱਜ ਬਣਨ ਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਹੈ। ਅੱਜ ਸਾਬਕਾ ਵਿਧਾਇਕ ਐਨ.ਕੇ.ਸ਼ਰਮਾ ਨੇ ਸਾਕਸ਼ੀ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਸ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

ਉਨ੍ਹਾਂ ਕਿਹਾ ਮਿਹਨਤ ਕਰਨ ਵਾਲਾ ਵਿਅਕਤੀ ਇਕ ਦਿਨ ਆਪਣੀ ਮੰਜਿ਼ਲ `ਤੇ ਪਹੁੰਚ ਹੀ ਜਾਂਦਾ ਹੈ ਇਸ ਕਰਕੇ ਸ਼ਾਕਸੀ ਦੀ ਮਿਹਨਤ ਰੰਗ ਲਿਆਈ ਹੈ।

Sakshi Chaudhary Became A Judge

ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਏਗੀ

ਇਸ ਮੌਕੇ ਸ਼ਾਕਸ਼ੀ ਦੀ ਮਾਤਾ ਮੀਨਾ ਰਾਣੀ ਦੱਸਿਆ ਸਾਕਸ਼ੀ ਨੂੰ ਬਚਪਨ ਤੋਂ ਹੀ ਪੜ੍ਹਾਈ ਦਾ ਬਹੁਤ ਸ਼ੌਕ ਸੀ ਅਤੇ ਉਹ ਜੱਜ ਬਣਨਾ ਚਾਹੰਦੀ ਸੀ। ਇਸ ਮੌਕੇ ਸ਼ਾਕਸੀ ਨੇ ਆਪਣੀ ਮੰਜਿਲ ‘ਤੇ ਪਹੁੰਚਣ ਦੇ ਸਫਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਦੀ ਕਾਮਯਾਬੀ ਵਿਚ ਉਸਦੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ।

ਉਨ੍ਹਾਂ ਦੱਸਿਆ ਕਿ ਉਸਨੇ ਬੈਚਲਰ ਆਫ ਕਾਮਰਸ ਦੀ ਡਿਗਰੀ ਕਰਨ ਤੋਂ ਬਾਅਦ ਐਲ.ਐਲ.ਬੀ ਅਤੇ ਐਲ.ਐਲ.ਐਮ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਸਨੇ ਕਿਹਾ ਅੱਜ ਉਸਦਾ ਸੁਪਨਾ ਪੂਰਾ ਹੋਇਆ ਅਤੇ ਉਹ ਭਵਿੱਖ ਵਿਚ ਇਸ ਪਦਵੀ ਉਤੇ ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਏਗੀ।

ਇਹ ਵੀ ਪੜ੍ਹੋ :Derabassi Crime News : ਡੇਰਾ ਬੱਸੀ ਪੁਲਿਸ ਨੇ ਅਫੀਮ ਅਤੇ ਡਰੱਗ ਮਨੀ ਸਮੇਤ ਨੌਜਵਾਨ ਨੂੰ ਕੀਤਾ ਕਾਬੂ

 

SHARE