Sandeep Pathak : ਪੰਜਾਬ ਤੋਂ ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਨੇ ਪਰਾਲੀ ਤੇ ਮੁੱਦਾ ਚੁੱਕਿਆ

0
94
Sandeep Pathak

India News (ਇੰਡੀਆ ਨਿਊਜ਼), Sandeep Pathak, ਚੰਡੀਗੜ੍ਹ : ਪੰਜਾਬ ਤੋਂ ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਨੇ ਪਰਾਲੀ ਤੇ ਮੁੱਦਾ ਚੁੱਕਦਿਆਂ ਡਵਰਸੀਫਿਕੇਸ਼ਨ (Straw diversification) ਤੇ ਚਰਚਾ ਕੀਤੀ ਹੈ। ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਕੇਂਦਰ ਦੇ ਕੋਲ ਪ੍ਰਪੋਜਲ ਪਹਿਲਾਂ ਹੀ ਭੇਜ ਦਿੱਤਾ ਹੋਇਆ ਹੈ।

ਪੰਜਾਬ ਸਰਕਾਰ ਨੇ ਪਹਿਲਾਂ ਹੀ ਕੇਂਦਰ ਨੂੰ ਇੱਕ ਪ੍ਰਸਤਾਵ ਭੇਜਿਆ ਹੈ ਜਿਸ ਵਿੱਚ ਸਰਕਾਰ ਨੇ ਕਿਸਾਨ ਲਈ 1500 ਰੁਪਏ ਦੀ ਵਿੱਤੀ ਮਦਦ ਮੰਗੀ ਹੈ। ਕਿ ਪੰਜਾਬ ਅਤੇ ਕੇਂਦਰ ਮਿਲ ਕੇ ਕਿਵੇਂ ਯੋਗਦਾਨ ਪਾਉਣਗੇ। ਸੰਦੀਪ ਪਾਠਕ ਨੇ ਤਰਕ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਸ਼ੌਂਕ ਨਹੀਂ ਹੈ। ਕਿਸਾਨ ਖੇਤੀ ਵਿਭਿੰਨਤਾ ਦੀ ਮੰਗ ਕਰਦਾ ਹੈ।

ਕੇਂਦਰ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ

ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਪਰਾਲੀ ਨਾ ਸਾੜਨ ਲਈ ਮੁਆਵਜ਼ਾ ਦੇਣਾ ਬਹੁਤ ਜ਼ਰੂਰੀ ਹੈ। ਪੰਜਾਬ ਸਰਕਾਰ ਇਸ ਵਾਸਤੇ ਕਿਸਾਨ ਨੂੰ ਪ੍ਰਤੀ ਏਕੜ ਹਜ਼ਾਰ ਰੁਪਆ ਮੁਆਵਜਾ ਦਿੰਦੀ ਹੈ। ਜੇਕਰ ਕੇਂਦਰ ਸਰਕਾਰ ਵੀ ਇਸ ਨੂੰ ਲੈ ਕੇ 1500 ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਇਹ ਰਾਸ਼ੀ ਕਿਸਾਨ ਵਾਸਤੇ ਪ੍ਰਿਆਪਤ ਸਾਬਤ ਹੋ ਸਕਦੀ ਹੈ। ਕਿ ਕੇਂਦਰ ਸਰਕਾਰ ਇਸ ਵਾਸਤੇ ਰਾਜੀ ਹੈ।

MSP ਦਾ ਮੁੱਦਾ ਚੁੱਕਿਆ

ਰਾਜਸਭਾ ਦੇ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਫਸਲੀ ਵਿਭਿੰਨਤਾ ਇੱਕ ਮਹੱਤਵਪੂਰਨ ਮਾਪਦੰਡ ਹੈ ਜੇਕਰ ਅਸੀਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਇੱਕ ਲੰਮੀ ਮਿਆਦ ਅਤੇ ਟਿਕਾਊ ਜਵਾਬ ਲੱਭਣਾ ਚਾਹੁੰਦੇ ਹਾਂ। ਤਾਂ ਸਰਕਾਰਾਂ ਨੂੰ ਇਸ ਤੇ ਵਿਚਾਰ ਕਰਨਾ ਪਵੇਗਾ। ਪੰਜਾਬ ਤੋਂ ਰਾਜਸਭਾ ਮੈਂਬਰ ਸੰਦੀਪ ਪਾਠਕ ਨੇ ਜੀਰੀ ਅਤੇ ਦੂਜੀਆਂ ਫਸਲਾਂ ਉੱਤੇ ਮਿਲਣ ਵਾਲੀ MSP ਦਾ ਮੁੱਦਾ ਚੁੱਕਿਆ।

ਇਹ ਵੀ ਪੜ੍ਹੋ :Vigilance Caught Taking Bribe : ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਿਆਂ ਕਾਬੂ ਕੀਤੇ ਮਿਲਕ ਪਲਾਂਟ ਦੇ ਮੈਨੇਜਰ ਕੋਲੋਂ ਨਕਦੀ, ਗਹਿਣੇ, ਜਾਇਦਾਦ ਦੇ ਦਸਤਾਵੇਜ਼ ਬਰਾਮਦ

 

SHARE