India News (ਇੰਡੀਆ ਨਿਊਜ਼), Sangat Singh Gilzian, ਚੰਡੀਗੜ੍ਹ : ਕਾਂਗਰਸ ਸਰਕਾਰ ਵਿੱਚ ਸਾਬਕਾ ਕੈਬਨਟ ਮੰਤਰੀ ਸੰਗਤ ਸਿੰਘ ਗਿਲਜੀਆ ਦੇ ਘਰ ED ਦੀ ਰੇਡ ਮਾਰੀ ਗਈ ਹੈ। ਸਾਬਕਾ ਮੰਤਰੀ ਸੰਗਤ ਸਿੰਘ ਦੇ ਘਰ ਕਰੀਬ 10 ਤੋਂ 12 ਮੈਂਬਰ ਮੌਜੂਦ ਹਨ ਅਤੇ ਅੰਦਰੋਂ ਤਾਲਾ ਲਗਾ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਈਡੀ ਦੀ ਰੇਟ ਤੋਂ ਬਾਅਦ ਪਿੰਡ ਦੇ ਵਿੱਚ ਸਨਾਟਾ ਛਾਇਆ ਹੋਇਆ ਹੈ। ਅਤੇ ਇਸ ਘਟਨਾ ਨੂੰ ਲੈ ਕੇ ਕਈ ਤਰਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ।
ਟੀਮ ਪਹਿਲਾਂ ਟਾਂਡਾ ਵਿੱਚ ਸਥਿਤ ਕੋਠੀ ਵਿੱਚ ਗਈ
ਈਡੀ ਦੀ ਟੀਮ ਸੰਗਤ ਸਿੰਘ ਗਿਲਜੀਆ ਦੀ ਟਾਂਡਾ ਵਿੱਚ ਸਥਿਤ ਕੋਠੀ ਵਿੱਚ ਗਈ ਸੀ। ਲੇਕਿਨ ਕੋਠੀ ਬੰਦ ਮਿਲਣ ਕਾਰਨ ਈਡੀ ਦੀ ਟੀਮ ਸੰਗਤ ਸਿੰਘ ਗਿੱਲਜੀਆ ਦੇ ਪਿੰਡ ਗਿਲਜੀਆ ਵੱਲ ਰਵਾਨਾ ਹੋ ਗਈ। ਜਾਂਚ ਦੌਰਾਨ ਕੁਝ ਜਰੂਰੀ ਡਾਕੂਮੈਂਟਸ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਪਰ ਅਧਿਕਾਰੀਆਂ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਅਧਿਕਾਰੀ ਜਾਣਕਾਰੀ ਦੇਣ ਸਬੰਧੀ ਮੀਡੀਆ ਤੋਂ ਵੀ ਬਚਦੇ ਨਜ਼ਰ ਆਏ।
ਸਾਧੂ ਸਿੰਘ ਧਰਮਸੋਤ ਤੇ ED ਵੱਲੋਂ ਰੇਡ
ਦੱਸ ਦਈਏ ਜੰਗਲਾਤ ਵਿਭਾਗ ਦੇ ਚਰਚਿਤ ਘੁਟਾਲੇ ਨੂੰ ਲੈ ਕੇ ਈਡੀ ਵੱਲੋਂ ਅੱਜ ਸਾਬਕਾ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਸਦੇ ਇੱਕ ਨਜ਼ਦੀਕੀ ਠੇਕੇਦਾਰ ਦੇ ਘਰ ਅਤੇ ਬਾਕੀ ਠਿਕਾਨੇਆਂ ਉੱਤੇ ਵੀ ਰੇਡ ਪਾਈ ਗਈ ਹੈ। ਦੇਖਿਆ ਜਾਵੇ ਤਾਂ ਪਿਛਲੇ ਸਾਲ ਜੂਨ ਮਹੀਨੇ ਵਿੱਚ ਵੀ ਸਾਧੂ ਸਿੰਘ ਧਰਮਸੋਤ ਤੇ ED ਵੱਲੋਂ ਰੇਡ ਮਾਰੀ ਗਈ ਸੀ। ਅਤੇ ਉਹਨਾਂ ਦੇ ਘਰ ਅਤੇ ਹੋਰ ਠਿਕਾਣਿਆਂ ਤੋਂ ਕਾਫੀ ਸਾਰੇ ਡਾਕੂਮੈਂਟਸ ਬਰਾਮਦ ਹੋਏ ਸਨ। ਇਸ ਤੋਂ ਬਾਅਦ ਸਾਧੂ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇੱਕ ਵਾਰ ਮੁੜ ਤੋਂ ਵਿਜੀਲੈਂਸ ਵੱਲੋਂ ਵੀ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ :The Alleged Forest Scam : ਕਥਿਤ ਜੰਗਲਾਤ ਘੁਟਾਲਾ ਮਾਮਲੇ ਚ ED ਵੱਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਤੇ ਰੇਡ