ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਸਮੱਰਪਣ ਦਿਵਸ 13 ਮਈ ਨੂੰ Satguru Baba Hardev Singh Ji

0
610
Satguru Baba Hardev Singh Ji

Satguru Baba Hardev Singh Ji

ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਸਮੱਰਪਣ ਦਿਵਸ 13 ਮਈ ਨੂੰ

* ਪਾਨੀਪਤ ਦੇ ਸਮਾਲਖਾਂ ਵਿੱਚ ਹੋ ਰਿਹਾ ਵਿਸ਼ਾਲ ਧਾਰਮਿਕ ਸਮਾਗਮ
* ਸੰਤ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ 6ਵਾਂ ਸਮਰਪਣ ਦਿਵਸ ਦੇਸ਼-ਵਿਦੇਸ਼ ਵਿੱਚ ਮਨਾਇਆ ਜਾ ਰਿਹਾ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨਿਰੰਕਾਰੀ ਮਿਸ਼ਨ ਦੇ ਮੁਖੀ ਸੰਤ ਬਾਬਾ ਹਰਦੇਵ ਸਿੰਘ ਜੀ ਦੀ ਯਾਦ ਵਿੱਚ 6ਵਾਂ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਨਿਰੰਕਾਰੀ ਭਾਈਚਾਰੇ ਵੱਲੋਂ ਸੰਤ ਬਾਬਾ ਹਰਦੇਵ ਸਿੰਘ ਜੀ ਨੂੰ ਸਮਰਪਿਤ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਹਰਿਆਣਾ ਦੇ ਸਮਾਲਖਾਂ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਿਰਕਤ ਕਰਨਗੀਆਂ। ਇਹ ਜਾਣਕਾਰੀ ਸੰਤ ਨਿਰੰਕਾਰੀ ਮਿਸ਼ਨ ਚੰਡੀਗੜ੍ਹ ਦੇ ਖੇਤਰੀ ਸੰਚਾਲਕ ਕਰਨੈਲ ਭੁੱਲਰ ਨੇ ਦਿੱਤੀ। ਉਹ ਅੱਜ ਬਨੂੜ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਸਬੰਧੀ ਸਥਾਨਕ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ।

Satguru Baba Hardev Singh Ji

 

Satguru Baba Hardev Singh Ji

ਵਿਦੇਸ਼ਾਂ ਵਿੱਚ ਵਿੱਚ ਮਨਾਇਆ ਜਾ ਰਿਹਾ ਸਮੱਰਪਣ ਦਿਵਸ

Satguru Baba Hardev Singh Ji

ਖੇਤਰੀ ਸੰਚਾਲਕ ਕਰਨੈਲ ਭੁੱਲਰ ਨੇ ਕਿਹਾ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਦੇ ਕਰੋੜਾਂ ਪੈਰੋਕਾਰ ਹਨ। ਦੇਸ਼-ਵਿਦੇਸ਼ ਦੀਆਂ ਸੰਗਤਾਂ 13 ਮਈ ਨੂੰ ਬਾਬਾ ਜੀ ਦੀ ਯਾਦ ਵਿੱਚ 6ਵਾਂ ਸਮਰਪਿਤ ਦਿਵਸ ਮਨਾ ਰਹੀਆਂ ਹਨ। ਹਰਿਆਣਾ ਦੇ ਮੁੱਖ ਸਮਾਗਮ ਤੋਂ ਇਲਾਵਾ ਸਤਿਸੰਗ ਦੀਆਂ ਹੋਰ ਸ਼ਾਖਾਵਾਂ ਵਿੱਚ ਵੀ ਸਮਾਗਮ ਕਰਵਾਏ ਜਾਣਗੇ। ਇਸ ਦੌਰਾਨ ਬਨੂੜ ਬ੍ਰਾਂਚ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਬਨੂੜ ਵਿੱਚ ਸਤਿਸੰਗ ਸ਼ਾਮ 6 ਤੋਂ 8 ਵਜੇ ਤੱਕ ਰੱਖਿਆ ਗਿਆ ਹੈ। Satguru Baba Hardev Singh Ji

ਨਿਰੰਕਾਰੀ ਮਿਸ਼ਨ ਦਾ ਉਦੇਸ਼

Satguru Baba Hardev Singh Ji

ਖੇਤਰੀ ਸੰਚਾਲਕ ਨੇ ਦੱਸਿਆ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਵੱਲੋਂ ਨਿਰੰਕਾਰੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਧਰਮ ਕੋਈ ਵੀ ਹੋਵੇ, ਸਭ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੰਦੇ ਹਨ। ਇੱਕ ਨੂੰ ਜਾਣੋ, ਇੱਕ ਨੂੰ ਮਾਣੋ ਅਤੇ ਇੱਕ ਹੋ ਜਾਉ ਨਿਰੰਕਾਰੀ ਮਿਸ਼ਨ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਤਮਿਕ ਸੁਖ ਪ੍ਰਾਪਤ ਕਰਨ ਲਈ ਪਰਮਾਤਮਾ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੰਚਾਲਕ ਬਨੂੜ ਸ਼ਾਖਾ ਸਿੰਘ ਰਾਜ, ਲੇਖਾਕਾਰ ਦੀਵਾਨ ਚੰਦ ਅਤੇ ਕੈਸ਼ੀਅਰ ਡਾ ਗੁਰਪ੍ਰੀਤ ਸਿੰਘ ਹਾਜ਼ਰ ਸਨ। Satguru Baba Hardev Singh Ji

Also Read :ਪੰਜਾਬ ਪੁਲਿਸ ਨੇ ਦਿੱਲੀ ‘ਚ ਜੋ ਕੀਤਾ ਉਹ ‘ਮੰਦਭਾਗਾ’:ਕੇਂਦਰੀ ਮੰਤਰੀ Welcome To Union Minister Anurag Thakur

Also Read :ਪੰਚਾਇਤੀ ਜ਼ਮੀਨ’ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸ਼ਿਕਾਇਤ Occupancy Of Panchayat Land

Connect With Us : Twitter Facebook youtube

SHARE