School Bus Caught Fire
ਇੰਡੀਆ ਨਿਊਜ਼, ਬਟਾਲਾ :
School Bus Caught Fire ਖੇਤਾਂ ਵਿੱਚ ਵਿੱਚ ਲਗੀ ਅੱਗ ਦੀ ਚਪੇਟ ਵਿੱਚ ਸੜਕ ਤੋਂ ਜਾਂਦੀ ਇੱਕ ਬਸ ਆ ਗਈ। ਇਸ ਬੱਸ ਵਿੱਚ 32 ਵਿਦਿਆਰਥੀ ਬੈਠੇ ਸਨ। ਸਾਰੇ ਬੱਚੇ ਸੁਰੱਖਿਅਤ ਹਨ। ਪੁਲਿਸ ਨੇ ਦੱਸਿਆ ਕਿ ਇਸ ਵਿੱਚ 2-3 ਵਿਦਿਆਰਥੀ ਝੁਲਸ ਗਏ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਲਾ ਲਾਲ ਸਿੰਘ ਦੇ ਸਹਾਇਕ ਸਬ-ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਪਲਟਣ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ।
ਵਿਦਿਆਰਥੀ ਸਕੂਲ ਤੋਂ ਆਪਣੇ ਘਰ ਪਰਤ ਰਹੇ ਸਨ School Bus Caught Fire
ਪਿੰਡ ਵਾਸੀਆਂ ਅਤੇ ਘਟਨਾ ਦੇ ਚਸ਼ਮਦੀਦਾਂ ਦਾ ਦਾਅਵਾ ਹੈ ਕਿ ਤੇਜ਼ ਹਨੇਰੀ ਕਾਰਨ ਬੱਸ ਨੂੰ ਖੇਤ ਵਿੱਚ ਅੱਗ ਲੱਗ ਗਈ। ਮੌਕੇ ‘ਤੇ ਮੌਜੂਦ ਇਕ ਚਸ਼ਮਦੀਦ ਨੇ ਦੱਸਿਆ ਕਿ ਘਟਨਾ ਦੇ ਸਮੇਂ ਬੱਸ ‘ਚ 32 ਦੇ ਕਰੀਬ ਵਿਦਿਆਰਥੀ ਸਵਾਰ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਵਿਦਿਆਰਥੀ ਸਕੂਲ ਤੋਂ ਆਪਣੇ ਘਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਬੱਸ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਿਜਲੀਵਾਲ ਨੇੜੇ ਪੁੱਜੀ ਤਾਂ ਤੇਜ਼ ਹਨੇਰੀ ਕਾਰਨ ਬੱਸ ਖੇਤਾਂ ਵਿੱਚ ਜਾ ਵੱਜੀ।
ਧੂੰਏ ਵਿੱਚ ਬਸ ਚਲਾਉਣਾ ਮੁਸ਼ਕਿਲ ਕੰਮ School Bus Caught Fire
ਇਕ ਹੋਰ ਚਸ਼ਮਦੀਦ ਦਾ ਕਹਿਣਾ ਹੈ ਕਿ ਇੱਥੇ ਇਹ ਲਗਾਤਾਰ ਸਮੱਸਿਆ ਹੈ। ਮੈਂ ਵੀ ਇੱਕ ਡਰਾਈਵਰ ਹਾਂ, ਮੈਨੂੰ ਪਤਾ ਹੈ ਕਿ ਜਦੋਂ ਖੇਤ ਵਿੱਚ ਅੱਗ ਲੱਗੀ ਹੋਵੇ ਤਾਂ ਬੱਸ ਚਲਾਉਣਾ ਕਿੰਨਾ ਔਖਾ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡਰਾਈਵਰ ਸਾਰੇ ਬੱਚਿਆਂ ਨੂੰ ਬਚਾਉਣ ‘ਚ ਸਫਲ ਰਿਹਾ, ਜਦਕਿ ਕੁਝ ਜ਼ਖਮੀ ਹੋ ਗਏ।
Also Read : ਕੁਲਤਾਰ ਸਿੰਘ ਸੰਧਵਾਂ ਨੇ ਬਟਾਲਾ ਘਟਨਾ ‘ਤੇ ਦੁੱਖ ਪ੍ਰਗਟਾਇਆ
Also Read : ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿਖੇ 60 ਵਿਦਿਆਰਥੀ ਕੋਰੋਨਾ ਪਾਜ਼ੀਟਿਵ
Connect With Us : Twitter Facebook youtube